SIT Archives - TV Punjab | English News Channel https://en.tvpunjab.com/tag/sit/ Canada News, English Tv,English News, Tv Punjab English, Canada Politics Mon, 05 Jul 2021 13:10:48 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg SIT Archives - TV Punjab | English News Channel https://en.tvpunjab.com/tag/sit/ 32 32 ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ https://en.tvpunjab.com/sit-bhai-ranjeet-singh-dhadrian-wale-kotkapura-goli-kand/ https://en.tvpunjab.com/sit-bhai-ranjeet-singh-dhadrian-wale-kotkapura-goli-kand/#respond Mon, 05 Jul 2021 13:10:48 +0000 https://en.tvpunjab.com/?p=3688 ਬਰਗਾੜੀ-ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ SIT ਨੇ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਡੂੰਘੀ ਪੁੱਛਗਿੱਛ ਕੀਤੀ। ਇਸ ਸਬੰਧੀ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਸਨ। SIT ਨੇ ਇਥੇ ਇਨ੍ਹਾਂ ਤੋਂ ਲਗਪਗ 3 ਘੰਟੇ ਪੁੱਛ-ਪੜਤਾਲ ਕੀਤੀ। ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ […]

The post ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ appeared first on TV Punjab | English News Channel.

]]>
FacebookTwitterWhatsAppCopy Link


ਬਰਗਾੜੀ-ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ SIT ਨੇ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਡੂੰਘੀ ਪੁੱਛਗਿੱਛ ਕੀਤੀ। ਇਸ ਸਬੰਧੀ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਸਨ। SIT ਨੇ ਇਥੇ ਇਨ੍ਹਾਂ ਤੋਂ ਲਗਪਗ 3 ਘੰਟੇ ਪੁੱਛ-ਪੜਤਾਲ ਕੀਤੀ।

ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿਚ ਪਹੁੰਚ ਚੁੱਕੀ ਸੀ । ਜਦੋਂ ਕਿ ਭਾਈ ਢੱਡਰੀਆਂ ਵਾਲੇ ਆਪਣੇ ਕਾਫ਼ਲੇ ਸਮੇਤ ਸਾਢੇ ਗਿਆਰਾਂ ਵਜੇ ਸਰਕਟ ਹਾਊਸ ਵਿੱਚ ਦਾਖਲ ਹੋਏ। ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਤੋਂ ਮਗਰੋਂ SIT ਦੇ ਮੈਂਬਰ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪੋ ਆਪਣੀਆਂ ਗੱਡੀਆਂ ਵਿੱਚ ਸਰਕਟ ਹਾਊਸ ਤੋਂ ਰਵਾਨਾ ਹੋ ਗਏ। ਪ੍ਰਮੇਸ਼ਵਰ ਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਢੱਡਰੀਆਂ ਵਾਲੇ ਨੇ ਦੱਸਿਆ ਕਿ ਉਹਨਾਂ ਨੂੰ ਚੌਥੀ ਵਾਰ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ।

ਗੌਰਤਲਬ ਕਿ ਬੀਤੇ ਦਿਨੀਂ ਨਵੀਂ ਗਠਿਤ SIT ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਕੀਤੀ ਸੀ। ਲੰਘੀ 2 ਜੁਲਾਈ ਨੂੰ ਐਸ.ਆਈ.ਟੀ.ਨੇ ਫ਼ਰੀਦਕੋਟ ਵਿਖੇ ਵੀ ਮੌਕੇ ਦੇ ਗਵਾਹ ਭਾਈ ਪੰਥਪ੍ਰੀਤ ਸਿੰਘ ਸਮੇਤ ਕੁਝ ਪੰਥਕ ਆਗੂਆਂ ਤੋਂ ਪੁੱਛਗਿੱਛ ਕੀਤੀ ਸੀ। ਭਾਈ ਢੱਡਰੀਆਂਵਾਲਾ ਵੀ ਉਸੇ ਦਿਨ ਹੀ SIT ਵੱਲੋਂ ਬੁਲਾਏ ਗਏ ਸਨ ਪਰ ਉਸ ਦਿਨ ਉਹ ਕਿਸੇ ਕਾਰਨ ਉੱਥੇ ਨਹੀਂ ਪਹੁੰਚੇ ਸਨ। ਕਿਹਾ ਜਾ ਰਿਹਾ ਹੈ ਕਿ ਉਸ ਦਿਨ ਉਹ ਸੁਰੱਖਿਆ ਕਾਰਨਾਂ ਕਰਕੇ ਉੱਥੇ ਨਹੀਂ ਪਹੁੰਚੇ ਸਨ। ਅੱਜ ਉਹ ਆਪਣੇ ਟਿਕਾਣੇ ਪ੍ਰਮੇਸ਼ਵਰ ਦੁਆਰ ਤੋਂ ਪਟਿਆਲਾ ਸਰਕਟ ਹਾਊਸ ਪੁੱਜੇ ਅਤੇ ਐਸਆਈਟੀ ਦੇ ਸਵਾਲਾਂ ਦੇ ਜਵਾਬ ਦੇ ਕੇ ਪ੍ਰਮੇਸ਼ਵਰ ਦੁਆਰ ਲਈ ਹੀ ਵਾਪਸ ਰਵਾਨਾ ਹੋ ਗਏ।

ਟੀਵੀ ਪੰਜਾਬ ਬਿਊਰੋ

The post ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ appeared first on TV Punjab | English News Channel.

]]>
https://en.tvpunjab.com/sit-bhai-ranjeet-singh-dhadrian-wale-kotkapura-goli-kand/feed/ 0
SIT ਸਾਹਮਣੇ ਬਤੌਰ ਗਵਾਹ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ https://en.tvpunjab.com/sit-investigates-from-bhai-ranjit-singh-dhadriyan-wale-on-bargari-case/ https://en.tvpunjab.com/sit-investigates-from-bhai-ranjit-singh-dhadriyan-wale-on-bargari-case/#respond Mon, 05 Jul 2021 07:13:23 +0000 https://en.tvpunjab.com/?p=3640 ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਬਣੀ ਨਵੀਂ ਐੱਸਆਈਟੀ ਅੱਜ ਪਟਿਆਲਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਦੇ ਸਰਕਟ ਹਾਊਸ ਪੁੱਜੇ।ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ […]

The post SIT ਸਾਹਮਣੇ ਬਤੌਰ ਗਵਾਹ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ appeared first on TV Punjab | English News Channel.

]]>
FacebookTwitterWhatsAppCopy Link


ਬਰਗਾੜੀ ਗੋਲੀ ਕਾਂਡ ਨੂੰ ਲੈ ਕੇ ਬਣੀ ਨਵੀਂ ਐੱਸਆਈਟੀ ਅੱਜ ਪਟਿਆਲਾ ਵਿੱਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਪੁੱਛਗਿੱਛ ਕਰੇਗੀ। ਇਸ ਮਾਮਲੇ ਵਿੱਚ ਆਪਣੇ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਐੱਸਆਈਟੀ ਸਾਹਮਣੇ ਪੇਸ਼ ਹੋਣ ਲਈ ਪਟਿਆਲਾ ਦੇ ਸਰਕਟ ਹਾਊਸ ਪੁੱਜੇ।ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿੱਚ ਪਹੁੰਚ ਗਈ। ਜਦੋਂ ਕਿ ਭਾਈ ਢੱਡਰੀਆਂਵਾਲਾ ਆਪਣੇ ਕਾਫ਼ਲੇ ਸਮੇਤ ਸਾਢੇ ਗਿਆਰਾਂ ਵਜੇ ਸਰਕਟ ਹਾਊਸ ਵਿੱਚ ਦਾਖਲ ਹੋਏ। ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ।ਦੱਸ ਦੇਈਏ ਕਿ ਬੀਤੇ ਦਿਨੀਂ ਨਵੀਂ ਗਠਿਤ ਐੱਸਆਈਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਕੀਤੀ ਸੀ।

The post SIT ਸਾਹਮਣੇ ਬਤੌਰ ਗਵਾਹ ਪੇਸ਼ ਹੋਏ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ appeared first on TV Punjab | English News Channel.

]]>
https://en.tvpunjab.com/sit-investigates-from-bhai-ranjit-singh-dhadriyan-wale-on-bargari-case/feed/ 0
ਵੱਡੀ ਖ਼ਬਰ: ਵੱਡੇ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ‘ਚੋਂ ਦਿੱਤਾ ਅਸਤੀਫ਼ਾ https://en.tvpunjab.com/sit-vijay-singla-resigned-parkash-singh-badal/ https://en.tvpunjab.com/sit-vijay-singla-resigned-parkash-singh-badal/#respond Sat, 26 Jun 2021 07:50:02 +0000 https://en.tvpunjab.com/?p=2790 ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮਾਹਿਰ ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਲਈ ਨਿੱਜੀ ਕਾਰਣਾਂ ਦਾ ਹਵਾਲਾ ਦਿੱਤਾ ਹੈ। ਵਿਜੇ ਸਿੰਗਲਾ ਨੂੰ ਐੱਸ.ਆਈ.ਟੀ. ਵਲੋਂ ਮਾਹਿਰ ਦੇ ਤੌਰ ’ਤੇ ਆਪਣੇ ਨਾਲ ਲਾਇਆ ਗਿਆ ਸੀ। ਗੌਰਤਲਬ ਹੈ ਕਿ […]

The post ਵੱਡੀ ਖ਼ਬਰ: ਵੱਡੇ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ‘ਚੋਂ ਦਿੱਤਾ ਅਸਤੀਫ਼ਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮਾਹਿਰ ਅਤੇ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਨੇ ਇਸ ਲਈ ਨਿੱਜੀ ਕਾਰਣਾਂ ਦਾ ਹਵਾਲਾ ਦਿੱਤਾ ਹੈ। ਵਿਜੇ ਸਿੰਗਲਾ ਨੂੰ ਐੱਸ.ਆਈ.ਟੀ. ਵਲੋਂ ਮਾਹਿਰ ਦੇ ਤੌਰ ’ਤੇ ਆਪਣੇ ਨਾਲ ਲਾਇਆ ਗਿਆ ਸੀ।
ਗੌਰਤਲਬ ਹੈ ਕਿ ਉਨ੍ਹਾਂ ਨੇ ਇਹ ਅਸਤੀਫਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿਛ ਦੌਰਾਨ ਵਿਵਾਦ ਖੜ੍ਹਾ ਹੋਣ ਤੋਂ ਬਾਅਦ ਦਿੱਤਾ। ਉਹ ਐੱਸ.ਆਈ.ਟੀ. ਵਲੋਂ ਜਾਂਚ ਦੌਰਾਨ ਕਾਨੂੰਨੀ ਪੇਚੀਦਗੀਆਂ ’ਤੇ ਐੱਸ.ਆਈ.ਟੀ. ਮੈਬਰਾਂ ਨੂੰ ਸਲਾਹ ਦਿੰਦੇ ਸਨ ਪਰ ਹਾਲ ਹੀ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਪਹੁੰਚੀ ਐੱਸ.ਆਈ.ਟੀ. ਵਿਚ ਉਨ੍ਹਾਂ ਦੀ ਹਾਜ਼ਰੀ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਤਰਾਜ਼ ਜਤਾਇਆ ਸੀ ਅਤੇ ਉਨ੍ਹਾਂ ਨੂੰ ਸਵਾਲ ਪੁੱਛਣ ਤੋਂ ਵੀ ਰੋਕਿਆ ਸੀ। ਇਸ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਬਾਅਦ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਵੀ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਗਿਆ ਸੀ। ਇਸ ਸਭ ਦੇ ਦਰਮਿਆਨ ਸ਼ੁੱਕਰਵਾਰ ਨੂੰ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਅਸਤੀਫ਼ਾ ਦੇ ਦਿੱਤਾ।

ਟੀਵੀ ਪੰਜਾਬ ਬਿਊਰੋ

The post ਵੱਡੀ ਖ਼ਬਰ: ਵੱਡੇ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ SIT ‘ਚੋਂ ਦਿੱਤਾ ਅਸਤੀਫ਼ਾ appeared first on TV Punjab | English News Channel.

]]>
https://en.tvpunjab.com/sit-vijay-singla-resigned-parkash-singh-badal/feed/ 0
ਕੋਟਕਪੂਰਾ ਗੋਲ਼ੀ ਕਾਂਡ: ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਬਾਦਲ https://en.tvpunjab.com/sukhbir-badal-attended-sit/ https://en.tvpunjab.com/sukhbir-badal-attended-sit/#respond Sat, 26 Jun 2021 07:29:19 +0000 https://en.tvpunjab.com/?p=2787 ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ । ਇਸੇ ਦੇ ਤਹਿਤ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਸੈਕਟਰ 32 ਪੁਲਸ ਹੈੱਡਕੁਆਰਟਰ ਵਿਖੇ ਪਹੁੰਚ ਗਏ ਹਨ। ਗੌਰਤਲਬ ਹੈ ਕਿ ਇਸ […]

The post ਕੋਟਕਪੂਰਾ ਗੋਲ਼ੀ ਕਾਂਡ: ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਬਾਦਲ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ । ਇਸੇ ਦੇ ਤਹਿਤ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਸੈਕਟਰ 32 ਪੁਲਸ ਹੈੱਡਕੁਆਰਟਰ ਵਿਖੇ ਪਹੁੰਚ ਗਏ ਹਨ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਐੱਸ. ਆਈ. ਟੀ. ਨੇ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਐੱਸ. ਆਈ. ਟੀ. ਸੈਕਟਰ -4 ਸਥਿਤ ਬਾਦਲ ਦੇ ਸਰਕਾਰੀ ਫਲੈਟ ’ਚ ਪਹੁੰਚੀ ਅਤੇ ਤਕਰੀਬਨ ਢਾਈ ਘੰਟੇ ਪੁੱਛਗਿੱਛ ਕੀਤੀ । ਇਸ ਪੁੱਛਗਿੱਛ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਵੀ ਚੁੱਕੇ ਸਨ ਕਿ ਐੱਸ. ਆਈ. ਟੀ. ਵਿਚ ਸ਼ਾਮਲ 2 DSP ਨਕਲੀ ਸਨ । ਇਸ ਦੇ ਨਾਲ ਨਾਲ ਉਨ੍ਹਾਂ ਇਹ ਇਲਜ਼ਾਮ ਵੀ ਲਾਏ ਸਨ ਕਿ ਸਿੱਟ ਵੱਲੋਂ ਹਾਈਕੋਰਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸੇ ਦੇ ਨਾਲ ਨਾਲ ਉਨ੍ਹਾਂ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ’ਤੇ ਵੀ ਸਵਾਲ ਚੁੱਕੇ ਸਨ ਜਿਸ ਪਿੱਛੋਂ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਅਸਤੀਫ਼ਾ ਦੇ ਦਿੱਤਾ।

ਟੀਵੀ ਪੰਜਾਬ ਬਿਊਰੋ

The post ਕੋਟਕਪੂਰਾ ਗੋਲ਼ੀ ਕਾਂਡ: ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਬਾਦਲ appeared first on TV Punjab | English News Channel.

]]>
https://en.tvpunjab.com/sukhbir-badal-attended-sit/feed/ 0
Breaking news: ਵੱਡੇ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਹੋਵੇਗੀ ਸਿੱਟ ਸਾਹਮਣੇ ਪੇਸ਼ੀ, ਭੇਜੇ ਸੰਮਨ https://en.tvpunjab.com/sit-investigations-summons-sukhbir-badal/ https://en.tvpunjab.com/sit-investigations-summons-sukhbir-badal/#respond Wed, 23 Jun 2021 15:37:08 +0000 https://en.tvpunjab.com/?p=2540 ਟੀਵੀ ਪੰਜਾਬ ਬਿਊਰੋ-ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ’ਚ ਬਣਾਈ ਗਈ ਨਵੀਂ ਸਿਟ ਹੁਣ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਪੁਛਗਿੱਛ ਕਰੇਗੀ। ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਸਿੱਟ ਨੇ ਡੂੰਘੀ ਪੁੱਛ ਗਿੱਛ ਕੀਤੀ ਸੀ । ਸਿੱਟ ਨੇ […]

The post Breaking news: ਵੱਡੇ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਹੋਵੇਗੀ ਸਿੱਟ ਸਾਹਮਣੇ ਪੇਸ਼ੀ, ਭੇਜੇ ਸੰਮਨ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਪੰਜਾਬ ਸਰਕਾਰ ਵੱਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ’ਚ ਬਣਾਈ ਗਈ ਨਵੀਂ ਸਿਟ ਹੁਣ ਸੁਖਬੀਰ ਸਿੰਘ ਬਾਦਲ ਕੋਲੋਂ ਵੀ ਪੁਛਗਿੱਛ ਕਰੇਗੀ। ਸੁਖਬੀਰ ਸਿੰਘ ਬਾਦਲ ਨੂੰ 26 ਜੂਨ ਨੂੰ ਪੁੱਛਗਿੱਛ ਲਈ ਬੁਲਾਇਆ ਹੈ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਜੂਨ ਨੂੰ ਪ੍ਰਕਾਸ਼ ਸਿੰਘ ਬਾਦਲ ਕੋਲੋਂ ਵੀ ਸਿੱਟ ਨੇ ਡੂੰਘੀ ਪੁੱਛ ਗਿੱਛ ਕੀਤੀ ਸੀ । ਸਿੱਟ ਨੇ ਉਨ੍ਹਾਂ ਕੋਲੋਂ ਬੇਅਦਬੀ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਬਾਰੇ ਪੁੱਛਗਿੱਛ ਕੀਤੀ ਸੀ। ਉਸ ਦਿਨ ਦੀ ਪੁੱਛਗਿੱਛ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸਿੱਟ ਨੇ ਇਹ ਪੁੱਛਗਿੱਛ ਪਰਕਾਸ਼ ਸਿੰਘ ਬਾਦਲ ਦੀ ਚੰਡੀਗਡ਼੍ਹ ਸਥਿਤ ਸਰਕਾਰੀ ਰਿਹਾਇਸ਼ ‘ਤੇ ਜਾ ਕੇ ਕੀਤੀ ਸੀ।

The post Breaking news: ਵੱਡੇ ਬਾਦਲ ਤੋਂ ਬਾਅਦ ਹੁਣ ਸੁਖਬੀਰ ਬਾਦਲ ਦੀ ਹੋਵੇਗੀ ਸਿੱਟ ਸਾਹਮਣੇ ਪੇਸ਼ੀ, ਭੇਜੇ ਸੰਮਨ appeared first on TV Punjab | English News Channel.

]]>
https://en.tvpunjab.com/sit-investigations-summons-sukhbir-badal/feed/ 0
ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਐੱਸ ਆਈ ਟੀ ਸਾਹਮਣੇ ਪੇਸ਼ ਹੋਏ ਪ੍ਰਕਾਸ਼ ਸਿੰਘ ਬਾਦਲ https://en.tvpunjab.com/prakash-singh-badal-met-sit-on-kotakpura-firing-case/ https://en.tvpunjab.com/prakash-singh-badal-met-sit-on-kotakpura-firing-case/#respond Tue, 22 Jun 2021 10:17:41 +0000 https://en.tvpunjab.com/?p=2388 ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਪੁੱਛਗਿੱਛ ਕਰਨ ਲਈ ਐੱਸ ਆਈ ਟੀ  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ  ਪ੍ਰਕਾਸ਼ ਸਿੰਘ ਬਾਦਲ ਦੇ ਘਰ ਪਹੁੰਚੀ। ਪ੍ਰਕਾਸ਼ ਸਿੰਘ ਬਾਦਲ ਅੱਜ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ | ਪ੍ਰਕਾਸ਼ ਸਿੰਘ ਬਾਦਲ ਤੇ  ਸੁਖਬੀਰ ਸਿੰਘ ਬਾਦਲ ਦੋਵੇਂ ਆਪਣੇ ਫਲੈਟ ‘ਚ ਮੌਜੂਦ ਹਨ। ਬਾਦਲ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਚੰਡੀਗੜ੍ਹ […]

The post ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਐੱਸ ਆਈ ਟੀ ਸਾਹਮਣੇ ਪੇਸ਼ ਹੋਏ ਪ੍ਰਕਾਸ਼ ਸਿੰਘ ਬਾਦਲ appeared first on TV Punjab | English News Channel.

]]>
FacebookTwitterWhatsAppCopy Link

ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਪੁੱਛਗਿੱਛ ਕਰਨ ਲਈ ਐੱਸ ਆਈ ਟੀ  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ  ਪ੍ਰਕਾਸ਼ ਸਿੰਘ ਬਾਦਲ ਦੇ ਘਰ ਪਹੁੰਚੀ। ਪ੍ਰਕਾਸ਼ ਸਿੰਘ ਬਾਦਲ ਅੱਜ ਐਸ.ਆਈ.ਟੀ. ਸਾਹਮਣੇ ਪੇਸ਼ ਹੋਣਗੇ | ਪ੍ਰਕਾਸ਼ ਸਿੰਘ ਬਾਦਲ ਤੇ  ਸੁਖਬੀਰ ਸਿੰਘ ਬਾਦਲ ਦੋਵੇਂ ਆਪਣੇ ਫਲੈਟ ‘ਚ ਮੌਜੂਦ ਹਨ। ਬਾਦਲ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਹ ਚੰਡੀਗੜ੍ਹ ਸਥਿਤ ਵਿਧਾਇਕ ਆਵਾਸ ‘ਚ ਐੱਸ ਆਈ ਟੀ ਦੇ ਸਵਾਲਾਂ ਦੇ ਜਵਾਬ ਦੇਣਗੇ।
ਅਕਤੂਬਰ 2015 ‘ਚ ਹੋਏ ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਪੁੱਛਗਿੱਛ ਲਈ ਨੌਂ ਜੂਨ ਨੂੰ ਨਵੀਂ ਐੱਸ ਆਈ ਟੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭਜ ਕੇ 16 ਜੂਨ ਨੂੰ ਪੇਸ਼ ਹੋਣ ਨੂੰ ਕਿਹਾ ਸੀ। ਇਸ ਮਾਮਲੇ ‘ਚ ਮੁਹਾਲੀ ‘ਚ ਸਾਬਕਾ ਮੁੱਖ ਮੰਤਰੀ ਤੋਂ ਕੁਝ ਅਹਿਮ ਬਿੰਦੂਆਂ ‘ਤੇ ਐੱਸ ਆਈ ਟੀ ਨੇ ਪੁੱਛਗਿੱਛ ਕਰਨੀ ਸੀ।
ਪਰ ਕੁਝ ਦਿਨ ਪਹਿਲਾਂ ਅਚਾਨਕ ਸਾਬਕਾ ਮੁੱਖ ਮੰਤਰੀ ਦੀ ਤਬੀਅਤ ਖ਼ਰਾਬ ਹੋ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਖਰਾਬ ਸਿਹਤ ਸਬੰਧੀ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੀ ਲਿਖਤੀ ਜਾਣਕਾਰੀ ਐੱਸਆਈਟੀ ਨੂੰ ਵੀ ਦਿੱਤੀ ਗਈ ਸੀ। ਫਿਰ ਅਕਾਲੀ ਦਲ ਵੱਲੋਂ ਬਿਆਨ ਦਿੱਤਾ ਗਿਆ ਕਿ ਉਹ 22 ਜੂਨ ਨੂੰ ਐੱਸਆਈਟੀ ਦੇ ਸਾਹਮਣੇ ਸੈਕਟਰ-4 ਸਥਿਤ ਵਿਧਾਇਕ ਆਵਾਸ ‘ਚ ਐੱਸ ਆਈ ਟੀ ਦੇ ਸਵਾਲਾਂ ਦੇ ਜਵਾਬ ਦੇਣਗੇ।

The post ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਐੱਸ ਆਈ ਟੀ ਸਾਹਮਣੇ ਪੇਸ਼ ਹੋਏ ਪ੍ਰਕਾਸ਼ ਸਿੰਘ ਬਾਦਲ appeared first on TV Punjab | English News Channel.

]]>
https://en.tvpunjab.com/prakash-singh-badal-met-sit-on-kotakpura-firing-case/feed/ 0
ਕੀ ਬਾਦਲ ਪਰਿਵਾਰ ਨੂੰ ਜਾਣ-ਬੁੱਝ ਕੇ ਫਸਾ ਰਹੇ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ? https://en.tvpunjab.com/kunwar-vijay-partap-deliberate-reels-badal/ https://en.tvpunjab.com/kunwar-vijay-partap-deliberate-reels-badal/#respond Mon, 21 Jun 2021 17:41:25 +0000 https://en.tvpunjab.com/?p=2333 ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ – ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਸਮੇਂ ਭੂਚਾਲ ਆ ਗਿਆ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਚਰਚਾ ਦੋ ਦਿਨ ਪਹਿਲਾਂ ਹੀ ਗਰਮਾ ਗਈ […]

The post ਕੀ ਬਾਦਲ ਪਰਿਵਾਰ ਨੂੰ ਜਾਣ-ਬੁੱਝ ਕੇ ਫਸਾ ਰਹੇ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ? appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ –
ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਸਮੇਂ ਭੂਚਾਲ ਆ ਗਿਆ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਚਰਚਾ ਦੋ ਦਿਨ ਪਹਿਲਾਂ ਹੀ ਗਰਮਾ ਗਈ ਸੀ। ਇਸ ਦੇ ਨਾਲ-ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਰਾਜਨੀਤੀ ਵਿਚ ਆਉਣ ਦੇ ਮਨਸੂਬੇ ਅਤੇ ਬੇਅਦਬੀ ਮਾਮਲੇ ਉੱਤੇ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਕੁੰਵਰ ਵਿਜੇ ਪ੍ਰਤਾਪ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਤਸਵੀਰ ਬਿਲਕੁਲ ਸਾਫ਼ ਹੋ ਗਈ ਹੈ ਕਿ ਬੇਅਦਬੀ ਮਾਮਲੇ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਬਾਦਲ ਪਰਿਵਾਰ ਵੱਲ ਕਿਉਂ ਜਾ ਰਹੀ ਸੀ? ਉਨ੍ਹਾਂ ਕਿਹਾ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਇਸੇ ਕਰਕੇ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਇਸੇ ਕਰਕੇ ਰੱਦ ਕਰ ਦਿੱਤਾ ਸੀ ਕਿਉਂਕਿ ਉਹ ਸਿਆਸਤ ਤੋਂ ਪ੍ਰੇਰਤ ਅਤੇ ਬਦਲਾਖੋਰੀ ਦੀ ਭਾਵਨਾ ਨਾਲ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਰਚੇ ਗਏ ਇਸ ਸ਼ਡਯੰਤਰ ਦੇ ਦੋਸ਼ ਵਿੱਚ ਉਨ੍ਹਾਂ ‘ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।

ਇਸ ਸਭ ਦੇ ਉਲਟ ਜਾਂਚ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਨੇਕਾਂ ਵਾਰ ਬਿਆਨ ਜਾਰੀ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫ਼ਸਰ ਹਨ ਅਤੇ ਬੇਅਦਬੀ ਮਾਮਲੇ ਉੱਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਉਣਗੇ। ਇੱਥੇ ਹੀ ਬੱਸ ਨਹੀਂ ਪਿਛਲੇ ਸਮੇਂ ਦੌਰਾਨ ਕਈ ਸਿੱਖ ਜੱਥੇਬੰਦੀਆਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੇ ਕੰਮ ਤੋਂ ਖੁਸ਼ ਹੋ ਕੇ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਸੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਵਿਚ ਸਨ ਕਿਹੜੀਆਂ ਕਮੀਆਂ

ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਅਫ਼ਸਰ ਸਨ ਜਿਨ੍ਹਾਂ ਨੇ ਆਪਣੇ 22 ਸਾਲ ਦੇ ਕਾਰਜਕਾਲ ਦੌਰਾਨ ਕਈ ਹਾਈ ਪ੍ਰੋਫਾਇਲ ਕੇਸਾਂ ‘ਤੇ ਕੰਮ ਕੀਤਾ । ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਖ਼ਾਸ ਤੌਰ ‘ਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਚੀਫ਼ ਵਜੋਂ ਕੰਮ ਸੌਂਪਿਆ ਸੀ। ਇਸ ਜਾਂਚ ਦੌਰਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਇਲਾਵਾ ਗੋਲ਼ੀ ਕਾਂਡ ਮਾਮਲੇ ‘ਤੇ ਪੇਸ਼ ਕੀਤੀ ਗਈ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਰਿਪੋਰਟ ਵਿਚ ਇਹ ਦੱਸਿਆ ਗਿਆ ਸੀ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਿੰਨੀ ਵਾਰ ਅਤੇ ਕਿੰਨੇ ਵਜੇ ਗੱਲਬਾਤ ਹੋਈ ਪਰ ਇਸ ਰਿਪੋਰਟ ਵਿੱਚ ਇਹ ਨਹੀਂ ਸੀ ਦੱਸਿਆ ਗਿਆ ਕਿ ਉਨ੍ਹਾਂ ਦੀ ਪੁਲਸ ਅਧਿਕਾਰੀਆਂ ਨਾਲ ਕਿਹੜੀ ਗੱਲਬਾਤ ਹੋਈ ਸੀ ਅਤੇ ਕੀ ਗੋਲੀ ਚਲਾਉਣ ਦੇ ਹੁਕਮ ਪਰਕਾਸ਼ ਸਿੰਘ ਬਾਦਲ ਨੇ ਦਿੱਤੇ ਸਨ ਜਾਂ ਪੁਲਸ ਅਫ਼ਸਰਾਂ ਨੇ ਆਪਣੀ ਮਰਜ਼ੀ ਨਾਲ ਗੋਲੀ ਚਲਾਈ ਸੀ।
ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪਰਕਾਸ਼ ਸਿੰਘ ਬਾਦਲ ਦੀ ਅਧਿਕਾਰੀਆਂ ਨਾਲ ਸਮੁੱਚੀ ਕਾਲ ਡਿਟੇਲ ਖੰਗਾਲੀ ਗਈ ਸੀ ਤਾਂ ਉਸ ਵਿੱਚ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ। ਜੇਕਰ ਗੋਲੀ ਚਲਾਉਣ ਦੇ ਹੁਕਮਾਂ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਤਾ ਲੱਗ ਚੁੱਕਾ ਸੀ ਤਾਂ ਉਸ ਨੇ ਇਨ੍ਹਾਂ ਤੱਥਾਂ ਨੂੰ ਰਿਪੋਰਟ ਵਿੱਚ ਕਿਉਂ ਪੇਸ਼ ਨਹੀਂ ਕੀਤਾ ? ਇਸ ਦੇ ਨਾਲ-ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਰਾਮ ਰਹੀਮ ਦੀ ਫਿਲਮ ਨੂੰ ਰਿਲੀਜ਼ ਕਰਾਉਣ ਬਾਰੇ ਅਤੇ ਅਕਸ਼ੈ ਕੁਮਾਰ ਦੀ ਇਸ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਤੱਥ ਵੀ ਸੰਪੂਰਨ ਨਹੀਂ ਸਨ। ਇਹ ਸਾਰੇ ਤੱਥ ਕਲਪਨਾ ਦੇ ਆਧਾਰ ‘ਤੇ ਕਿਸੇ ਫਿਲਮ ਦੀ ਸਟੋਰੀ ਵਾਂਗ ਪੇਸ਼ ਕੀਤੇ ਗਏ ਸਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜੇਕਰ ਆਪਣੀ ਰਿਪੋਰਟ ਵਿਚ ਇਹ ਤੱਥ ਸਹੀ ਸਬੂਤਾਂ ਦੇ ਅਧਾਰ ‘ਤੇ ਠੀਕ ਢੰਗ ਨਾਲ਼ ਪੇਸ਼ ਕੀਤੇ ਗਏ ਹੁੰਦੇ ਤਾਂ ਹੁਣ ਤਕ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੁੰਦਾ।
ਇਸ ਦੇ ਉਲਟ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਸਿਆਸੀ ਪਾਰਟੀਆਂ ਨੇ ਇਸਦਾ ਖੂਬ ਲਾਹਾ ਲਿਆ। ਲੋਕ ਸਭਾ ਚੋਣਾਂ 2019 ਦੌਰਾਨ ਬੇਅਦਬੀ ਦਾ ਮੁੱਦਾ ਹੀ ਮੁੱਖ ਚੋਣ ਮੁੱਦਾ ਬਣਿਆ ਰਿਹਾ ਅਤੇ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਬੇਅਦਬੀ ਦਾ ਮੁੱਦਾ ਹੀ ਮੁੱਖ ਚੋਣ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ।

ਟੀਵੀ ਪੰਜਾਬ ਬਿਊਰੋ

The post ਕੀ ਬਾਦਲ ਪਰਿਵਾਰ ਨੂੰ ਜਾਣ-ਬੁੱਝ ਕੇ ਫਸਾ ਰਹੇ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ? appeared first on TV Punjab | English News Channel.

]]>
https://en.tvpunjab.com/kunwar-vijay-partap-deliberate-reels-badal/feed/ 0
ਵੱਡੀ ਖ਼ਬਰ : ਕੱਲ੍ਹ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ https://en.tvpunjab.com/kunwar-vijay-partap-joining-aap-beadbi-kand/ https://en.tvpunjab.com/kunwar-vijay-partap-joining-aap-beadbi-kand/#respond Sun, 20 Jun 2021 07:50:11 +0000 https://en.tvpunjab.com/?p=2253 ਟੀਵੀ ਪੰਜਾਬ ਬਿਊਰੋ: ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸ. ਆਈ. ਟੀ. ਦੇ ਮੁਖੀ ਰਹਿ ਚੁੱਕੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਮਤਲਬ ਸੋਮਵਾਰ ਨੂੰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਕਿਹਾ ਜਾ ਰਿਹਾ […]

The post ਵੱਡੀ ਖ਼ਬਰ : ਕੱਲ੍ਹ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ: ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸ. ਆਈ. ਟੀ. ਦੇ ਮੁਖੀ ਰਹਿ ਚੁੱਕੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਮਤਲਬ ਸੋਮਵਾਰ ਨੂੰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨਗੇ। ਇਸ ਲਈ ਉਹ ਕੱਲ੍ਹ 11 ਵਜੇ ਅੰਮ੍ਰਿਤਸਰ ਪਹੁੰਚ ਰਹੇ ਹਨ।

ਭਾਵੇਂ ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਕੋਈ ਅਧਿਕਾਰਕ ਤੌਰ ’ਤੇ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇਸ ਦੇ ਸੰਕੇਤ ਜ਼ਰੂਰ ਦਿੱਤੇ ਹਨ। ਕੇਜਰੀਵਾਲ ਨੇ ਟਵੀਟ ਕਰਕੇ ਅੰਮ੍ਰਿਤਸਰ ਆਉਣ ਦੀ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਤੋਂ ਉਮੀਦਾਂ ਹਨ। ਕੱਲ੍ਹ ਅੰਮ੍ਰਿਤਸਰ ਵਿਚ ਮਿਲਦੇ ਹਾਂ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਦੋਸ਼ ਲਗਾਉਂਦੇ ਆ ਰਹੇ ਹਨ ਕਿ ਬੇਅਦਬੀ ਮਾਮਲੇ ‘ਤੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਸਿਆਸਤ ਤੋਂ ਪ੍ਰੇਰਤ ਹੈ ਅਤੇ ਉਹ ਅਕਾਲੀ ਦਲ ਨੂੰ ਢਾਹ ਲਗਾਉਣ ਵਾਲੀ ਜਾਂਚ ਕਰ ਰਹੇ ਹਨ। ਉਨ੍ਹਾਂ ਮੁਤਾਬਕ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਭ ਕੁੱਝ ਕੀਤਾ ਜਾ ਰਿਹਾ ਸੀ। ਅਕਾਲੀ ਦਲ ਇਹ ਵੀ ਆਖ ਚੁੱਕਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿਆਸੀ ਜ਼ਮੀਨ ਦੀ ਭਾਲ ਵਿਚ ਹੈ, ਜਿਸ ਕਾਰਣ ਉਸ ਵਲੋਂ ਆਪਣੇ ਆਕਾਵਾਂ ਨੂੰ ਖ਼ੁਸ਼ ਕਰਣ ਲਈ ਅਕਾਲੀ ਦਲ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੇਕਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਅਕਾਲੀ ਦਲ ਵਲੋਂ ਲਗਾਏ ਗਏ ਦੋਸ਼ ਸਹੀ ਸਾਬਤ ਹੁੰਦੇ ਦਿਖਾਈ ਦੇਣਗੇ।

The post ਵੱਡੀ ਖ਼ਬਰ : ਕੱਲ੍ਹ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ appeared first on TV Punjab | English News Channel.

]]>
https://en.tvpunjab.com/kunwar-vijay-partap-joining-aap-beadbi-kand/feed/ 0
ਸਿੱਟ ਨੇ ਲੱਭਿਆ ਨਵਾਂ ਰਾਹ : ਕੋਟਕਪੂਰਾ ਗੋਲ਼ੀ ਕਾਂਡ ਮਾਮਲੇ ‘ਚ ਹੁਣ ਵੱਡੇ ਬਾਦਲ ਦੀ 22 ਜੂਨ ਨੂੰ ਹੋਵੇਗੀ ਪੇਸ਼ੀ https://en.tvpunjab.com/kotkapura-goli-kand-sit-parkash-singh-badal-1975-2/ https://en.tvpunjab.com/kotkapura-goli-kand-sit-parkash-singh-badal-1975-2/#respond Wed, 16 Jun 2021 07:04:25 +0000 https://en.tvpunjab.com/?p=1975 ਟੀਵੀ ਪੰਜਾਬ ਬਿਊਰੋ-ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦਿੰਦੀਆਂ ਇਸ ਮਾਮਲੇ ਨੂੰ ਸੁਲਝਾਉਣ ਲਈ ਸੂਬਾ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਹੁਣ ਖ਼ੁਦ ਜਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰੇਗੀ। ਇਸ ਦੇ ਲਈ ਜਾਂਚ ਟੀਮ ਵੱਲੋਂ ਵੱਡੇ ਬਾਦਲ ਨੂੰ ਲਿਖ਼ਤੀ ਤੌਰ […]

The post ਸਿੱਟ ਨੇ ਲੱਭਿਆ ਨਵਾਂ ਰਾਹ : ਕੋਟਕਪੂਰਾ ਗੋਲ਼ੀ ਕਾਂਡ ਮਾਮਲੇ ‘ਚ ਹੁਣ ਵੱਡੇ ਬਾਦਲ ਦੀ 22 ਜੂਨ ਨੂੰ ਹੋਵੇਗੀ ਪੇਸ਼ੀ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ-ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਘਟਦੀਆਂ ਦਿਖਾਈ ਨਹੀਂ ਦਿੰਦੀਆਂ ਇਸ ਮਾਮਲੇ ਨੂੰ ਸੁਲਝਾਉਣ ਲਈ ਸੂਬਾ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ. ਆਈ. ਟੀ.) ਹੁਣ ਖ਼ੁਦ ਜਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲੋਂ ਪੁੱਛਗਿੱਛ ਕਰੇਗੀ। ਇਸ ਦੇ ਲਈ ਜਾਂਚ ਟੀਮ ਵੱਲੋਂ ਵੱਡੇ ਬਾਦਲ ਨੂੰ ਲਿਖ਼ਤੀ ਤੌਰ ‘ਤੇ ਇਸ ਦੀ ਸੂਚਨਾ ਦਿੱਤੀ ਗਈ ਹੈ ਕਿ ਜਾਂਚ ਟੀਮ 22 ਜੂਨ ਨੂੰ ਸਵੇਰੇ 10.30 ਵਜੇ ਉਨ੍ਹਾਂ ਦੇ ਐਮ. ਐਲ. ਏ. ਫਲੈਟ ‘ਚ ਪੁੱਜ ਕੇ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ।

ਸਿੱਟ ਵੱਲੋਂ ਵੱਡੇ ਬਾਦਲ ਨੂੰ ਕਿਹਾ ਗਿਆ ਹੈ ਕਿ ਜੇਕਰ ਉਹ ਇਸ ਮਾਮਲੇ ਸਬੰਧੀ ਸਬੂਤ ਦੇ ਤੌਰ ‘ਤੇ ਕੋਈ ਦਸਤਾਵੇਜ਼ ਪੇਸ਼ ਕਰਨਾ ਚਾਹੁੰਦੇ ਹਨ ਤਾਂ ਉਹ ਉਸ ਦਿਨ ਆਪਣੇ ਕੋਲ ਰੱਖਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਲਈ ਗਠਿਤ ਨਵੀਂ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਅਸਲ ‘ਚ ਜਾਂਚ ਕਮੇਟੀ ਵੱਲੋਂ ਪੁੱਛਗਿੱਛ ਲਈ ਵੱਡੇ ਬਾਦਲ ਨੂੰ ਬੁਲਾਇਆ ਗਿਆ ਸੀ ਪਰ ਉਨ੍ਹਾਂ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਾਂਚ ਟੀਮ ਅੱਗੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

The post ਸਿੱਟ ਨੇ ਲੱਭਿਆ ਨਵਾਂ ਰਾਹ : ਕੋਟਕਪੂਰਾ ਗੋਲ਼ੀ ਕਾਂਡ ਮਾਮਲੇ ‘ਚ ਹੁਣ ਵੱਡੇ ਬਾਦਲ ਦੀ 22 ਜੂਨ ਨੂੰ ਹੋਵੇਗੀ ਪੇਸ਼ੀ appeared first on TV Punjab | English News Channel.

]]>
https://en.tvpunjab.com/kotkapura-goli-kand-sit-parkash-singh-badal-1975-2/feed/ 0
ਹੁਣ ਸਿੱਟ ਸਾਹਮਣੇ ਨਹੀਂ ਪੇਸ਼ ਹੋਣਗੇ ਵੱਡੇ ਬਾਦਲ, ਜਾਣੋ ਵਜ੍ਹਾ https://en.tvpunjab.com/kotkapura-goli-kand-sit-parkash-singh-badal-2/ https://en.tvpunjab.com/kotkapura-goli-kand-sit-parkash-singh-badal-2/#respond Mon, 14 Jun 2021 10:15:51 +0000 https://en.tvpunjab.com/?p=1857 ਟੀਵੀ ਪੰਜਾਬ ਬਿਊਰੋ- ਬੇਅਦਬੀ ਮਾਮਲੇ ‘ਚ ਸਿੱਟ ਵੱਲੋਂ ਤਲਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਣਗੇ। ਬਾਦਲ ਨੇ ਐੱਸ. ਆਈ. ਟੀ. ਅੱਗੇ ਨਾ ਪੇਸ਼ ਹੋਣ ਪਿੱਛੇ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਹਵਾਲਾ ਦਿੱਤਾ ਹੈ ਕਿ ਉਨ੍ਹਾਂ ਦੀ ਏਮਜ਼ ਬਠਿੰਡਾ ’ਚ ਵੀ ਸਿਹਤ ਜਾਂਚ ਹੋਈ […]

The post ਹੁਣ ਸਿੱਟ ਸਾਹਮਣੇ ਨਹੀਂ ਪੇਸ਼ ਹੋਣਗੇ ਵੱਡੇ ਬਾਦਲ, ਜਾਣੋ ਵਜ੍ਹਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਬੇਅਦਬੀ ਮਾਮਲੇ ‘ਚ ਸਿੱਟ ਵੱਲੋਂ ਤਲਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 16 ਜੂਨ ਨੂੰ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਣਗੇ। ਬਾਦਲ ਨੇ ਐੱਸ. ਆਈ. ਟੀ. ਅੱਗੇ ਨਾ ਪੇਸ਼ ਹੋਣ ਪਿੱਛੇ ਖ਼ਰਾਬ ਸਿਹਤ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਹਵਾਲਾ ਦਿੱਤਾ ਹੈ ਕਿ ਉਨ੍ਹਾਂ ਦੀ ਏਮਜ਼ ਬਠਿੰਡਾ ’ਚ ਵੀ ਸਿਹਤ ਜਾਂਚ ਹੋਈ ਹੈ ਅਤੇ ਡਾਕਟਰੀ ਸਲਾਹ ’ਤੇ ਉਹ ਐੱਮ.ਐੱਲ. ਏ. ਫਲੈਟ ’ਚ ਅਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲਿਖਤੀ ਰੂਪ ’ਚ ਵੀ ਐੱਸ. ਆਈ. ਟੀ. ਨੂੰ ਨਾ ਹੋਣ ਬਾਰੇ ਦਸਤਾਵੇਜ਼ ਭੇਜਣਗੇ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਸਿਹਤ ਠੀਕ ਹੋਈ ਤਾਂ ਉਹ ਉਸੇ ਦਿਨ ਹੀ ਐੱਸ. ਆਈ. ਟੀ. ਦੀ ਜਾਂਚ ’ਚ ਆਪਣਾ ਪੂਰਾ ਸਹਿਯੋਗ ਦੇਣਗੇ।

ਗੌਰਤਲਬ ਹੈ ਕਿ ਕੋਟਕਪੂਰਾ ਗੋਲ਼ੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛ-ਗਿੱਛ ਲਈ 16 ਜੂਨ ਨੂੰ ਤਲਬ ਕੀਤਾ ਸੀ। ਏ. ਡੀ. ਜੀ. ਪੀ. ਐੱਲ. ਕੇ. ਯਾਦਵ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਬਾਦਲ ਨੂੰ ਮੁਹਾਲੀ ਦੇ ਫੇਜ਼-8 ਵਿਚ ਪੁੱਛ-ਗਿੱਛ ਲਈ ਬੁਲਾਇਆ ਸੀ। ਜਾਂਚ ਟੀਮ ਨੇ ਸਾਬਕਾ ਡੀ. ਜੀ. ਪੀ. ਅਤੇ ਪੰਜ ਹੋਰ ਆਈ. ਪੀ. ਐੱਸ. ਅਧਿਕਾਰੀਆਂ ਤੋਂ ਪੁੱਛ-ਪੜਤਾਲ ਮੁਕੰਮਲ ਕਰਕੇ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਜਾਂਚ ਲਈ ਸੱਦਿਆ ਹੈ।

ਜਾਣਕਾਰੀ ਮੁਤਾਬਕ ਗੋਲੀ ਕਾਂਡ ਤੋਂ ਪਹਿਲਾਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ਰੀਦਕੋਟ ਪ੍ਰਸ਼ਾਸਨ ਨਾਲ ਲੰਬੀ ਗੱਲਬਾਤ ਹੋਈ ਸੀ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਗੱਲਬਾਤ ਰਾਹੀਂ ਮਾਮਲਾ ਨਜਿੱਠਣ ਲਈ ਕਿਹਾ ਸੀ। ਗੱਲਬਾਤ ਹੋਣ ਦੇ ਕਰੀਬ ਇੱਕ ਘੰਟੇ ਬਾਅਦ ਹੀ ਕੋਟਕਪੂਰਾ ’ਚ ਗੋਲੀ ਚੱਲ ਗਈ ਸੀ। ਜਾਂਚ ਟੀਮ ਇਹ ਜਾਣਨਾ ਚਾਹੁੰਦੀ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ ਮਾਮਲਾ ਗੱਲਬਾਤ ਰਾਹੀਂ ਨਿਬੇੜਨ ਦੇ ਆਦੇਸ਼ ਦਿੱਤੇ ਸਨ ਤਾਂ ਫਿਰ ਗੋਲੀ ਕਿਸ ਦੇ ਹੁਕਮਾਂ ’ਤੇ ਚਲਾਈ ਗਈ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਕੋਟਕਪੂਰਾ ਅਤੇ ਬਹਿਬਲ ਗੋਲੀ ਕਾਂਡ ਦੇ ਸਬੰਧ ਵਿਚ ਕੁੰਵਰ ਵਿਜੈ ਪ੍ਰਤਾਪ ਦੀ ਅਗਵਾਈ ਹੇਠਲੀ ਟੀਮ ਅੱਗੇ ਪੁੱਛ-ਪੜਤਾਲ ਲਈ ਪੇਸ਼ ਹੋ ਚੁੱਕੇ ਹਨ।

The post ਹੁਣ ਸਿੱਟ ਸਾਹਮਣੇ ਨਹੀਂ ਪੇਸ਼ ਹੋਣਗੇ ਵੱਡੇ ਬਾਦਲ, ਜਾਣੋ ਵਜ੍ਹਾ appeared first on TV Punjab | English News Channel.

]]>
https://en.tvpunjab.com/kotkapura-goli-kand-sit-parkash-singh-badal-2/feed/ 0