Solution Archives - TV Punjab | English News Channel https://en.tvpunjab.com/tag/solution/ Canada News, English Tv,English News, Tv Punjab English, Canada Politics Wed, 30 Jun 2021 16:00:47 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Solution Archives - TV Punjab | English News Channel https://en.tvpunjab.com/tag/solution/ 32 32 ਹੁਣ ਮਿੰਟਾਂ-ਸਕਿੰਟਾਂ ਵਿਚ ਹੋਵੇਗਾ ਆਵਾਰਾ ਪਸ਼ੂਆਂ ਦਾ ਹੱਲ https://en.tvpunjab.com/solution-stray-animals-cattle-pound/ https://en.tvpunjab.com/solution-stray-animals-cattle-pound/#respond Wed, 30 Jun 2021 15:57:48 +0000 https://en.tvpunjab.com/?p=3233 ਚੰਡੀਗੜ੍ਹ : ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੁਣ ਲੋਕ ਖੁਦ ਹੀ ਮਿੰਟਾਂ ਸਕਿੰਟਾਂ ਵਿਚ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਸਿਰਫ ਬੇਸਹਾਰਾ ਪਸ਼ੂ ਦੀ ਤਸਵੀਰ ਈ-ਪੋਰਟਲ ‘ਤੇ ਅਪਲੋਡ ਕਰਨੀ ਹੋਵੇਗੀ ਅਤੇ ਇਸ ਬਾਅਦ ਸਬੰਧਤ ਇਨਫੋਰਸਮੈਂਟ ਅਮਲਾ ਅਜਿਹੇ ਪਸ਼ੂਆਂ ਨੂੰ ਸੂਬੇ ਵਿਚ ਬਣਾਏ ਗਏ ਕੈਟਲ ਪਾਊਂਡ ਵਿਚ ਪਹੁੰਚਾਵੇਗਾ। ਇਹ ਸਹੂਲਤ 24 ਘੰਟੇ ਉਪਲਬਧ ਹੋਵੇਗੀ, ਜੋ ਆਪਣੀ […]

The post ਹੁਣ ਮਿੰਟਾਂ-ਸਕਿੰਟਾਂ ਵਿਚ ਹੋਵੇਗਾ ਆਵਾਰਾ ਪਸ਼ੂਆਂ ਦਾ ਹੱਲ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਹੁਣ ਲੋਕ ਖੁਦ ਹੀ ਮਿੰਟਾਂ ਸਕਿੰਟਾਂ ਵਿਚ ਕਰ ਸਕਣਗੇ। ਇਸ ਲਈ ਉਨ੍ਹਾਂ ਨੂੰ ਸਿਰਫ ਬੇਸਹਾਰਾ ਪਸ਼ੂ ਦੀ ਤਸਵੀਰ ਈ-ਪੋਰਟਲ ‘ਤੇ ਅਪਲੋਡ ਕਰਨੀ ਹੋਵੇਗੀ ਅਤੇ ਇਸ ਬਾਅਦ ਸਬੰਧਤ ਇਨਫੋਰਸਮੈਂਟ ਅਮਲਾ ਅਜਿਹੇ ਪਸ਼ੂਆਂ ਨੂੰ ਸੂਬੇ ਵਿਚ ਬਣਾਏ ਗਏ ਕੈਟਲ ਪਾਊਂਡ ਵਿਚ ਪਹੁੰਚਾਵੇਗਾ। ਇਹ ਸਹੂਲਤ 24 ਘੰਟੇ ਉਪਲਬਧ ਹੋਵੇਗੀ, ਜੋ ਆਪਣੀ ਕਿਸਮ ਦਾ ਨਿਵੇਕਲਾ ਉਪਰਾਲਾ ਹੈ। ਇਸ ਦਾ ਮਕਸਦ ਅਵਾਰਾ ਪਸ਼ੂਆਂ ਦੇ ਵੱਧ ਰਹੇ ਖਤਰੇ ਨੂੰ ਠੱਲ੍ਹ ਪਾਉਣਾ ਹੈ।
ਅਵਾਰਾ ਪਸ਼ੂ ਸਬੰਧੀ ਜਾਣਕਾਰੀ ਮਿਲਣ ‘ਤੇ, ਇਨ੍ਹਾਂ ਨੂੰ ਫੜਨ ਵਾਲੀ ਟੀਮ ਸਾਰੇ ਲੋੜੀਂਦੇ ਸਾਜ਼ੋ-ਸਾਮਾਨ ਨਾਲ ਸਬੰਧਤ ਖੇਤਰ ਵਿੱਚ ਜਾਵੇਗੀ ਅਤੇ ਉਸ ਪਸ਼ੂ ਨੂੰ ਨੇੜਲੇ ਕੈਟਲ ਪਾਊਂਡ ਵਿੱਚ ਲੈ ਕੇ ਜਾਵੇਗੀ।

ਪਸ਼ੂ ਨੂੰ ਲਿਆਉਣ ਸਬੰਧੀ ਜਾਣਕਾਰੀ ਉਸ ਕੈਟਲ ਪਾਊਂਡ ਨੂੰ ਚਲਾ ਰਹੇ ਸਰਕਾਰੀ ਜਾਂ ਨਿੱਜੀ ਸੰਸਥਾ ਦੇ ਅਮਲੇ ਨਾਲ ਪਹਿਲਾਂ ਹੀ ਸਾਂਝੀ ਕਰ ਦਿੱਤੀ ਜਾਵੇਗੀ। ਫੜੇ ਗਏ ਇਸ ਅਵਾਰਾ ਪਸ਼ੂ ਦੀ ਪਸ਼ੂਆਂ ਦੇ ਸਥਾਨਕ ਡਾਕਟਰ ਵੱਲੋਂ ਦੇਖਭਾਲ ਕੀਤੀ ਜਾਵੇਗੀ ਅਤੇ ਪਸ਼ੂ ਦੇ ਢੁੱਕਵੀਂ ਸੰਭਾਲ ਨੂੰ ਯਕੀਨੀ ਬਣਾਉਣ ਲਈ ਸਬੰਧਤ ਕੈਂਟਲ ਪਾਊਂਡ ਵਿੱਚ ਲੋੜੀਂਦਾ ਪ੍ਰਬੰਧ ਕੀਤਾ ਜਾਵੇਗਾ। ਸਬੰਧਤ ਅਧਿਕਾਰੀ ਹਰ ਤਸਵੀਰ ‘ਤੇ ਕਾਰਵਾਈ ਕਰਨ ਉਪਰੰਤ ਕਾਰਵਾਈ ਰਿਪੋਰਟ ਦੀ ਜਾਣਕਾਰੀ ਮੁੱਖ ਦਫ਼ਤਰ ਨੂੰ ਦੇਣ ਲਈ ਜ਼ਿੰਮੇਵਾਰ ਹੋਣਗੇ।
ਸੂਬੇ ਵਿਚ ਬਣਾਏ ਗਏ ਕੈਟਲ ਪਾਊਂਡਜ਼ ਦੀ ਸਮਰੱਥਾ ਅਤੇ ਸੈੱਡਾਂ ਦੀ ਗਿਣਤੀ ਵਧਾਈ ਜਾਵੇਗੀ ਤਾਂ ਜੋ ਜਨਤਕ ਥਾਵਾਂ ਅਤੇ ਸੜਕਾਂ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕੀਤਾ ਜਾ ਸਕੇ। ਸੂਬੇ ਵਿਚੋਂ ਅਵਾਰਾ ਪਸ਼ੂਆਂ ਦੇ ਖਤਰੇ ਨੂੰ ਦੂਰ ਕਰਨ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਮੀਖਿਆ ਸਬੰਧੀ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ।
ਮੁੱਖ ਸਕੱਤਰ ਵੱਲੋਂ ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਈ-ਪੋਰਟਲ ਤਿਆਰ ਕਰਨ ਦਾ ਆਦੇਸ਼ ਦਿੱਤਾ ਗਿਆ ਹੈ , ਜਿਸ ‘ਤੇ ਅਵਾਰਾ ਪਸ਼ੂਆਂ ਦੀ ਤਸਵੀਰ (ਜੀਓ-ਟੈਗਿੰਗ) ਅਪਲੋਡ ਕਰਨ ਦੀ ਸਹੂਲਤ 24 ਘੰਟੇ ਉਪਲਬਧ ਹੋਵੇਗੀ। ਇਹ ਤਸਵੀਰ ਹੈੱਡਕੁਆਰਟਰ ‘ਤੇ ਪਹੁੰਚ ਜਾਵੇਗੀ, ਜਿੱਥੋਂ ਇਹ ਤਸਵੀਰ ਆਪਣੇ ਆਪ ਅਵਾਰਾ ਪਸ਼ੂਆਂ ਨੂੰ ਫੜ ਕੇ ਲਿਜਾਣ ਵਾਲੇ ਸਬੰਧਤ ਅਧਿਕਾਰੀਆਂ ਤਕ ਪਹੁੰਚ ਜਾਵੇਗੀ।
ਮੁੱਖ ਸਕੱਤਰ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਸੂਬੇ ਦੇ ਸਾਰੇ 20 ਸਰਕਾਰੀ ਕੈਟਲ ਪਾਊਂਡ ਵਿਚ ਹੋਰ ਸ਼ੈੱਡ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਸੂਬੇ ਵਿਚ ਬਲਾਕ ਪੱਧਰ ‘ਤੇ 5 ਏਕੜ ਰਕਬੇ ਵਿੱਚ ਛੋਟੇ ਕੈਟਲ ਪਾਊਂਡ ਖੋਲ੍ਹਣ ਸਬੰਧੀ ਯੋਜਨਾ ‘ਤੇ ਕੰਮ ਕਰਨ ਲਈ ਵੀ ਕਿਹਾ। ਪਸ਼ੂ ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 10,024 ਪਸ਼ੂ 20 ਸਰਕਾਰੀ ਕੈਟਲ ਪਾਊਂਡਜ਼ ਵਿੱਚ ਰੱਖੇ ਗਏ ਹਨ, ਜਿਨ੍ਹਾਂ ਵਿੱਚ ਇਸ ਸਮੇਂ ਪਸ਼ੂਆਂ ਲਈ 77 ਸ਼ੈੱਡ ਹਨ।

ਟੀਵੀ ਪੰਜਾਬ ਬਿਊਰੋ

The post ਹੁਣ ਮਿੰਟਾਂ-ਸਕਿੰਟਾਂ ਵਿਚ ਹੋਵੇਗਾ ਆਵਾਰਾ ਪਸ਼ੂਆਂ ਦਾ ਹੱਲ appeared first on TV Punjab | English News Channel.

]]>
https://en.tvpunjab.com/solution-stray-animals-cattle-pound/feed/ 0