sukhbir badal Archives - TV Punjab | English News Channel https://en.tvpunjab.com/tag/sukhbir-badal/ Canada News, English Tv,English News, Tv Punjab English, Canada Politics Wed, 28 Jul 2021 17:05:36 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg sukhbir badal Archives - TV Punjab | English News Channel https://en.tvpunjab.com/tag/sukhbir-badal/ 32 32 ਵਿਸ਼ੇਸ਼ ਰਿਪੋਰਟ ਵਿਚ ਪੜ੍ਹੋ ਪੰਜਾਬ ਵਿਚ ਚਲਦੀਆਂ ਕਿੰਨੀਆਂ ਨਾਜਾਇਜ਼ ਬੱਸਾਂ, ਕੀ ਹੁਣ ਹੋਣਗੇ ਨਾਜਾਇਜ਼ ਬੱਸਾਂ ਦੇ ਪਰਮਿਟ ਰੱਦ ? https://en.tvpunjab.com/illegal-bus-will-permit-cancelled-6353-2/ https://en.tvpunjab.com/illegal-bus-will-permit-cancelled-6353-2/#respond Wed, 28 Jul 2021 11:55:41 +0000 https://en.tvpunjab.com/?p=6353 ਵਿਸ਼ੇਸ਼ ਰਿਪੋਰਟ : ਜਸਬੀਰ ਵਾਟਾਂਵਾਲੀ ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਟਰਾਂਸਪੋਰਟ ਮਾਫੀਆ ਅਤੇ ਨਾਜਾਇਜ਼ ਬੱਸਾਂ ਨੂੰ ਬੰਦ ਕੀਤੇ ਜਾਣ ਦਾ ਹੋ-ਹੱਲਾ ਸੁਣਾਈ ਦੇ ਰਿਹਾ ਹੈ। ਟਰਾਂਸਪੋਰਟ ਖੇਤਰ ਵਿਚ ਹੋ ਰਹੀ ਹਨੇਰੇ ਗਰਦੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਨਾਜਾਇਜ਼ ਚੱਲ ਰਹੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਜੇਕਰ ਸਰਕਾਰ ਵੱਲੋਂ […]

The post ਵਿਸ਼ੇਸ਼ ਰਿਪੋਰਟ ਵਿਚ ਪੜ੍ਹੋ ਪੰਜਾਬ ਵਿਚ ਚਲਦੀਆਂ ਕਿੰਨੀਆਂ ਨਾਜਾਇਜ਼ ਬੱਸਾਂ, ਕੀ ਹੁਣ ਹੋਣਗੇ ਨਾਜਾਇਜ਼ ਬੱਸਾਂ ਦੇ ਪਰਮਿਟ ਰੱਦ ? appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ : ਜਸਬੀਰ ਵਾਟਾਂਵਾਲੀ

ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਟਰਾਂਸਪੋਰਟ ਮਾਫੀਆ ਅਤੇ ਨਾਜਾਇਜ਼ ਬੱਸਾਂ ਨੂੰ ਬੰਦ ਕੀਤੇ ਜਾਣ ਦਾ ਹੋ-ਹੱਲਾ ਸੁਣਾਈ ਦੇ ਰਿਹਾ ਹੈ। ਟਰਾਂਸਪੋਰਟ ਖੇਤਰ ਵਿਚ ਹੋ ਰਹੀ ਹਨੇਰੇ ਗਰਦੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਨਾਜਾਇਜ਼ ਚੱਲ ਰਹੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਦਾ ਫ਼ੈਸਲਾ ਲਿਆ ਹੈ।

ਜੇਕਰ ਸਰਕਾਰ ਵੱਲੋਂ ਵਾਕਿਆ ਹੀ ਨਾਜਾਇਜ਼ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਨਾਲ ਟਰਾਂਸਪੋਰਟ ਖੇਤਰ ਦੀਆਂ ਵੱਡੀਆਂ ਕੰਪਨੀਆਂ ਖਾਸ ਕਰ ਸੁਖਬੀਰ ਬਾਦਲ ਦੀਆਂ ਬੱਸਾਂ ਨੂੰ ਵੱਡਾ ਧੱਕਾ ਲੱਗੇਗਾ। ਮੀਡੀਆ ਵਿਚ ਛਪੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ 250 ਦੇ ਕਰੀਬ ਬੱਸਾਂ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨੇੜਦਾਰਾਂ ਦੀਆਂ ਹਨ। ਪਰਮਿਟ ਰੱਦ ਕੀਤੇ ਜਾਣ ਤੋਂ ਬਾਅਦ ਇਨ੍ਹਾਂ 250 ਬੱਸਾਂ ਨੂੰ ਬਰੇਕਾਂ ਲੱਗ ਜਾਣਗੀਆਂ। ਪਿਛਲੇ ਸਮੇਂ ਦੌਰਾਨ ਸਾਹਮਣੇ ਆਈ ਇਕ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਚੱਲ ਰਹੀਆਂ ਨਾਜਾਇਜ਼ ਬੱਸਾਂ ਦੀ ਗਿਣਤੀ ਢਾਈ ਸੌ ਤੋਂ ਕਿਤੇ ਜ਼ਿਆਦਾ ਹੈ।

ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਟਰਾਂਸਪੋਰਟ ਮਾਫੀਆ ਦਾ ਇਹ ਹੋ-ਹੱਲਾ ਕੋਈ ਨਵਾਂ ਨਹੀਂ ਹੈ । ਸੱਤਾ ਵਿਚ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਮਾਫੀਆ ਦੇ ਮੁੱਦੇ ਨੂੰ ਮੁੱਖ ਚੋਣ ਮੁੱਦਾ ਬਣਾਇਆ ਸੀ। ਚੋਣ ਪ੍ਰਚਾਰ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਮਾਫੀਆ ਨੂੰ ਅਕਾਲੀ ਭਾਜਪਾ ਦੀ ਪਦਾਇਸ਼ ਦੱਸਦਿਆਂ ਸਰਕਾਰ ਬਣਨ ਤੋਂ ਤੁਰੰਤ ਬਾਅਦ ਇਸ ਨੂੰ ਨਕੇਲ ਪਾਉਣ ਦੀਆਂ ਗੱਲਾਂ ਵੀ ਕੀਤੀਆਂ ਸਨ। ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਣ ਦੇ ਕਰੀਬ ਸਾਢੇ ਚਾਰ ਬਾਅਦ ਇਸ ਮਾਮਲੇ ‘ਤੇ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਬਣੀ ਹੈ ।

ਟਰਾਂਸਪੋਰਟ ਮਾਫੀਆ ਨੂੰ ਲੈ ਕੇ ਵਿਰੋਧੀ ਧਿਰਾਂ ਹਮੇਸ਼ਾਂ ਹੀ ਕੈਪਟਨ ਸਰਕਾਰ ਨੂੰ ਘੇਰਨ ਦਾ ਯਤਨ ਕਰਦੀਆਂ ਰਹੀਆਂ ਹਨ। ਇਸ ਦੇ ਨਾਲ-ਨਾਲ ਕੈਪਟਨ ਸਰਕਾਰ ਦੇ ਆਪਣੇ ਮੰਤਰੀ ਵੀ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਉਣ ਲਈ ਰੌਲਾ ਰੱਪਾ ਪਾਉਂਦੇ ਰਹੇ ਹਨ। ਲੰਘੀ ਵਿਧਾਨਸਭਾ ਸੈਸ਼ਨ ਦੇ ਸਿਫਰ ਕਾਲ ਦੌਰਾਨ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਉਸਨੇ ਕਿਹਾ ਸੀ ਕਿ ਸਰਕਾਰ ਨੂੰ ਸੱਤਾ ਸੰਭਾਲੇ ਨੂੰ ਤਿੰਨ ਸਾਲ ਤੋਂ ਵਧੇਰੇ ਹੋ ਗਏ ਪਰ ਟਰਾਂਸਪੋਰਟ ਮਾਫੀਆ ਖਿਲਾਫ ਅੱਜ ਤੱਕ ਕੋਈ ਪਾਲਿਸੀ ਨਹੀਂ ਬਣ ਸਕੀ। ਇਸ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਨਿਯੁਕਤੀ ਅਤੇ ਧਾਂਦਲੀਆਂ ਦਾ ਵੀ ਮੁੱਦਾ ਵੀ ਵਿਧਾਨ ਸਭਾ ਵਿਚ ਜ਼ੋਰ-ਸ਼ੋਰ ਨਾਲ ਗੂੰਜਿਆ ਸੀ। ਕਾਂਗਰਸੀ ਵਿਧਾਇਕ ਕੁਲਬੀਰ ਜੀਰਾ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਸਨ।

ਨਾਜਾਇਜ਼ ਬੱਸਾਂ ਦੇ ਚੱਲਣ ਨਾਲ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਨੂੰ ਰੋਜ਼ਾਨਾ ਲੱਗਦਾ ਸੀ ਕਰੀਬ 25 ਲੱਖ ਦਾ ਚੂਨਾ

ਪਿਛਲੇ ਸਮੇਂ ਦੌਰਾਨ ਟਰਾਂਸਪੋਰਟ ਵਿਭਾਗ ਦੇ ਸਰਵੇਖਣ ’ਚ ਇਸ ਸਬੰਧੀ ਵੱਡੇ ਖੁਲਾਸੇ ਕੀਤੇ ਗਏ ਸਨ ਕਿ ਸੂਬੇ ਵਿਚ ਕਰੀਬ 2 ਹਜ਼ਾਰ ਨਾਜਾਇਜ਼ ਬੱਸਾਂ ਚੱਲ ਰਹੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਕ ਤਾਂ ਇਹ ਬੱਸਾਂ ਟੈਕਸ ਚੋਰੀ ਕਰਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਗਾਉਂਦੀਆਂ ਹਨ, ਦੂਜਾ ਇਹ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੂੰ ਹੋਣ ਵਾਲੀ ਆਮਦਨ ਨੂੰ ਵੀ ਖੋਰਾ ਲਗਾਉਂਦੀਆਂ ਹਨ। ਰੋਡਵੇਜ਼ ਅਤੇ ਪੀਆਰਟੀਸੀ ਨੂੰ ਇਸ ਨਾਲ ਰੋਜ਼ਾਨਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਇਕ ਪਰਮਿਟ ’ਤੇ ਕਈ-ਕਈ ਬੱਸਾਂ ਦਾ ਚੱਲਣਾ ਅਤੇ ਪ੍ਰਭਾਵਸ਼ਾਲੀ ਟਰਾਂਸਪੋਰਟਰਾਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਵੀ ਖੁਲਾਸੇ ਹੋਏ ਸਨ। ਹੁਣ ਜੇਕਰ ਇਹ ਨਾਜਾਇਜ਼ ਬੱਸਾਂ ਦੇ ਸਾਰੇ ਨਾਜਾਇਜ਼ ਪਰਮਿਟ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਨਾਲ ਰੋਡਵੇਜ਼ ਅਤੇ ਪੀਆਰਟੀਸੀ ਨੂੰ ਵੱਡਾ ਫ਼ਾਇਦਾ ਹੋਵੇਗਾ।

ਕੈਪਟਨ ਦੀ ਪਹਿਲੀ ਕੈਬਨਿਟ ਟਰਾਂਸਪੋਰਟ ਮਾਫੀਆ ਖਿਲਾਫ ਲੈ ਕੇ ਆਈ ਸੀ ਇਹ ਬਿੱਲ

ਕੈਪਟਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਟਰਾਂਸਪੋਰਟ ਪਾਲਿਸੀ ਦੇ ਨਵੇਂ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਅਨੁਸਾਰ ਵੱਖ-ਵੱਖ ਰੂਟਾਂ ’ਤੇ ਚੱਲ ਰਹੀਆਂ ਸਾਰੀਆਂ ਵੱਡੀਆਂ ਅਤੇ ਛੋਟੀਆਂ 12,210 ਬਸਾਂ ਦੇ ਪਰਮਿਟ ਰੱਦ ਕਰਕੇ ਨਵੇਂ ਸਿਰਿਓਂ ਜ਼ਾਰੀ ਕੀਤੇ ਜਾਣੇ ਸਨ। ਇਸ ਤੋਂ ਇਲਾਵਾ ਵਿਜੀਲੈਂਸ ਵਿਭਾਗ ਅਤੇ ਸੂਬਾ ਪੁਲਿਸ ਦੀ ਇਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ, ਜਿਸਦਾ ਮੁੱਖ ਕਾਰਜ ਸਾਰੀਆਂ ਨਾਜਾਇਜ਼ ਬੱਸਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਉਨ੍ਹਾਂ ਨੂੰ ਬੰਦ ਕਰਨ ਹਿੱਤ ਕਾਰਵਾਈ ਕਰਨਾ ਸੀ। ਬੱਸਾਂ ਦੇ ਪਰਮਿਟ ਰੱਦ ਕਰਨ ਵਿੱਚ ਹੁਣ ਕਿੰਨੀ ਕੁ ਸਾਫ਼ਗੋਈ ਅਤੇ ਇਮਾਨਦਾਰੀ ਵਰਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

The post ਵਿਸ਼ੇਸ਼ ਰਿਪੋਰਟ ਵਿਚ ਪੜ੍ਹੋ ਪੰਜਾਬ ਵਿਚ ਚਲਦੀਆਂ ਕਿੰਨੀਆਂ ਨਾਜਾਇਜ਼ ਬੱਸਾਂ, ਕੀ ਹੁਣ ਹੋਣਗੇ ਨਾਜਾਇਜ਼ ਬੱਸਾਂ ਦੇ ਪਰਮਿਟ ਰੱਦ ? appeared first on TV Punjab | English News Channel.

]]>
https://en.tvpunjab.com/illegal-bus-will-permit-cancelled-6353-2/feed/ 0
ਅਕਾਲੀ ਦਲ ਦਾ ਨਵਾਂ ਸਿਆਸੀ ਪੈਂਤੜਾ : ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਡਟਿਆ https://en.tvpunjab.com/new-strategy-akali-dal-struggle-to-unite-regional-parties/ https://en.tvpunjab.com/new-strategy-akali-dal-struggle-to-unite-regional-parties/#respond Wed, 28 Jul 2021 07:48:48 +0000 https://en.tvpunjab.com/?p=6266 ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨਾਲੋਂ ਵੱਖ ਹੋਣ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਹੁਣ ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਮੈਦਾਨ ਵਿੱਚ ਡਟ ਗਿਆ ਹੈ। ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਤੀ। ਜਾਣਕਾਰੀ ਮੁਤਾਬਕ ਪਾਰਟੀ ਨੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ […]

The post ਅਕਾਲੀ ਦਲ ਦਾ ਨਵਾਂ ਸਿਆਸੀ ਪੈਂਤੜਾ : ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਡਟਿਆ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨਾਲੋਂ ਵੱਖ ਹੋਣ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਹੁਣ ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਮੈਦਾਨ ਵਿੱਚ ਡਟ ਗਿਆ ਹੈ। ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਤੀ। ਜਾਣਕਾਰੀ ਮੁਤਾਬਕ ਪਾਰਟੀ ਨੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਆਦਿ ਨੂੰ ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆਉਣ ਦਾ ਕੰਮ ਸੌਂਪਿਆ ਹੈ।

ਇਸ ਕਾਰਜ ਨੂੰ ਅੰਜਾਮ ਦਿੰਦਿਆਂ ਕਮੇਟੀ ਨੇ ਹੁਣ ਤੱਕ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ, ਐਨਸੀਪੀ ਦੇ ਸ਼ਰਦ ਪਵਾਰ, ਡੀਐਮਕੇ ਮੁਖੀ ਐਮ ਕੇ ਸਟਾਲਿਨ, ਟੀਡੀਪੀ ਦੇ ਚੰਦਰਬਾਬੂ ਨਾਇਡੂ ਅਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨਾਲ ਮੁਲਾਕਾਤ ਕੀਤੀ ਹੈ। ਪਾਰਟੀ ਜਲਦ ਹੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹਰਿਆਣਾ ਵਿਚ ਇਨੈਲੋ ਆਗੂ ਓਮ ਪ੍ਰਕਾਸ਼ ਚੌਟਾਲਾ ਨਾਲ ਵੀ ਸੰਪਰਕ ਕਰੇਗੀ। ਚੌਟਾਲਾ ਪਰਿਵਾਰ ਨਾਲ ਬਾਦਲ ਪਰਿਵਾਰ ਦਾ ਪੁਰਾਣਾ ਰਿਸ਼ਤਾ ਹੈ।

ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕੀਤਾ ਹੈ। ਇਸ ਤੋਂ ਇਲਾਵਾ ਪਾਰਟੀ ਇਥੇ ਖੱਬੀਆਂ ਪਾਰਟੀਆਂ ਨੂੰ ਵੀ ਨਾਲ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸੁਖਬੀਰ ਬਾਦਲ ਰਾਸ਼ਟਰੀ ਪੱਧਰ ‘ਤੇ ਵੱਡਾ ਗੱਠਜੋੜ ਬਣਾਉਣਾ ਚਾਹੁੰਦੇ ਹਨ, ਜੋ ਕਿ 2024 ਵਿਚ ਭਾਜਪਾ ਨੂੰ ਸਖਤ ਟੱਕਰ ਦੇ ਸਕਦਾ ਹੈ।

ਖੇਤਰੀ ਪਾਰਟੀਆਂ ਨੂੰ ਕਿਉਂ ਇਕਜੁੱਟ ਕਰ ਰਿਹਾ ਹੈ ਅਕਾਲੀ ਦਲ ?

ਖੇਤਰੀ ਪਾਰਟੀਆਂ ਨੂੰ ਇਕੱਠੇ ਕਰਨ ਸਬੰਧੀ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਹੁਣ ਭਾਜਪਾ ਨਾਲ ਮੁਕਾਬਲਾ ਨਹੀਂ ਕਰ ਸਕਦੀ, ਇਸ ਲਈ ਖੇਤਰੀ ਪਾਰਟੀਆਂ ਦਾ ਫਰੰਟ ਆਪਣੀ ਜਗ੍ਹਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਘੀ ਢਾਂਚੇ ਨੂੰ ਮੁੜ ਪਰਿਭਾਸ਼ਤ ਕਰਨ ਦੀ ਲੋੜ ਹੈ। ਕੇਂਦਰ ਸਰਕਾਰ ਹੌਲੀ ਹੌਲੀ ਰਾਜਾਂ ਦੇ ਅਧਿਕਾਰ ਖੋਹ ਰਹੀ ਹੈ, ਇਸ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੀਆਂ ਖੇਤਰੀ ਪਾਰਟੀਆਂ ਮਿਲ ਕੇ ਇਕ ਵੱਡਾ ਮੋਰਚਾ ਬਣਾਉਣ, ਜੋ ਇਸ ਨੂੰ 2024 ਵਿਚ ਆਪਣੀ ਸਰਕਾਰ ਬਣਾ ਕੇ ਠੀਕ ਕਰੇਗੀ।

ਟੀਵੀ ਪੰਜਾਬ ਬਿਊਰੋ

The post ਅਕਾਲੀ ਦਲ ਦਾ ਨਵਾਂ ਸਿਆਸੀ ਪੈਂਤੜਾ : ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ਲਈ ਡਟਿਆ appeared first on TV Punjab | English News Channel.

]]>
https://en.tvpunjab.com/new-strategy-akali-dal-struggle-to-unite-regional-parties/feed/ 0
ਸੁਖਬੀਰ ਬਾਦਲ ਨੇ ਗੁਰਦੁਆਰੇ ਨੂੰ ਵਿਦਿਆ ਮੰਦਰ ਵਿਚ ਤਬਦੀਲ ਕਰਨ ਦਾ ਕੀਤਾ ਵਿਰੋਧ https://en.tvpunjab.com/sukhbir-badal-opposes-conversion-of-guruduwara-into-vidya-mandir/ https://en.tvpunjab.com/sukhbir-badal-opposes-conversion-of-guruduwara-into-vidya-mandir/#respond Sat, 10 Jul 2021 06:33:57 +0000 https://en.tvpunjab.com/?p=4193 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਯਾਦਗਾਰ ਅਸਥਾਨ ਗੁਰਦੁਆਰਾ ਮਖਦੂਮਪੁਰ ਨੁੰ ਵਿਦਿਆ ਮੰਦਰ ਵਿਚ ਤਬਦੀਲ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਹਨਾਂ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕਿੱਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਪਾਵਨ ਸਥਾਨ ਦੀ  ਮਰਿਆਦਾ ਨਾਲ ਛੇੜ-ਛਾੜ […]

The post ਸੁਖਬੀਰ ਬਾਦਲ ਨੇ ਗੁਰਦੁਆਰੇ ਨੂੰ ਵਿਦਿਆ ਮੰਦਰ ਵਿਚ ਤਬਦੀਲ ਕਰਨ ਦਾ ਕੀਤਾ ਵਿਰੋਧ appeared first on TV Punjab | English News Channel.

]]>
FacebookTwitterWhatsAppCopy Link


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਯਾਦਗਾਰ ਅਸਥਾਨ ਗੁਰਦੁਆਰਾ ਮਖਦੂਮਪੁਰ ਨੁੰ ਵਿਦਿਆ ਮੰਦਰ ਵਿਚ ਤਬਦੀਲ ਕਰਨ ਦਾ ਜ਼ੋਰਦਾਰ ਵਿਰੋਧ ਕੀਤਾ ਹੈ।

ਉਹਨਾਂ ਨੇ ਆਪਣੇ ਟਵਿੱਟਰ ਤੇ ਇੱਕ ਪੋਸਟ ਸ਼ੇਅਰ ਕਿੱਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਸ ਪਾਵਨ ਸਥਾਨ ਦੀ  ਮਰਿਆਦਾ ਨਾਲ ਛੇੜ-ਛਾੜ ਅਤਿ ਨਿੰਦਣਯੋਗ ਹੈ। ਉਹਨਾਂ ਨੇ  ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਇਸ ਗੁਰਧਾਮ ਦੀ ਸਿੱਖ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਅਨੁਸਾਰ ਸਤਿਕਾਰ ਬਹਾਲੀ ਯਕੀਨੀ ਬਣਾਈ ਜਾਵੇ।

 

The post ਸੁਖਬੀਰ ਬਾਦਲ ਨੇ ਗੁਰਦੁਆਰੇ ਨੂੰ ਵਿਦਿਆ ਮੰਦਰ ਵਿਚ ਤਬਦੀਲ ਕਰਨ ਦਾ ਕੀਤਾ ਵਿਰੋਧ appeared first on TV Punjab | English News Channel.

]]>
https://en.tvpunjab.com/sukhbir-badal-opposes-conversion-of-guruduwara-into-vidya-mandir/feed/ 0
ਬਿਆਸ ਦਰਿਆ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੇਨਕਾਬ ਕਰਨ ਲਈ ਸੁਖਬੀਰ ਬਾਦਲ ਨੇ ਮਾਰਿਆ ਛਾਪਾ https://en.tvpunjab.com/illegal-mining-bias-river-sukhbir-raided/ https://en.tvpunjab.com/illegal-mining-bias-river-sukhbir-raided/#respond Wed, 30 Jun 2021 16:33:48 +0000 https://en.tvpunjab.com/?p=3240 ਬਿਆਸ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਿਆਸ ਦਰਿਆ ਦੇ ਪੁਲ਼ ਦੇ ਨੇੜੇ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਬੇਨਕਾਬ ਕਰਨ ਲਈ ਮੌਕੇ ‘ਤੇ ਛਾਪਾ ਮਾਰਿਆ। ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਮੌਕੇ ‘ਤੇ ਬੇਨਕਾਬ ਕੀਤਾ। ਸੁਖਬੀਰ ਨਾਲ ਇਸ ਮੌਕੇ ਸਾਬਕਾ ਵਿਧਾਇਕ ਮਨਦੀਪ ਸਿੰਘ ਮੰਨਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਆਦਿ […]

The post ਬਿਆਸ ਦਰਿਆ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੇਨਕਾਬ ਕਰਨ ਲਈ ਸੁਖਬੀਰ ਬਾਦਲ ਨੇ ਮਾਰਿਆ ਛਾਪਾ appeared first on TV Punjab | English News Channel.

]]>
FacebookTwitterWhatsAppCopy Link


ਬਿਆਸ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਬਿਆਸ ਦਰਿਆ ਦੇ ਪੁਲ਼ ਦੇ ਨੇੜੇ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਬੇਨਕਾਬ ਕਰਨ ਲਈ ਮੌਕੇ ‘ਤੇ ਛਾਪਾ ਮਾਰਿਆ। ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਮੌਕੇ ‘ਤੇ ਬੇਨਕਾਬ ਕੀਤਾ। ਸੁਖਬੀਰ ਨਾਲ ਇਸ ਮੌਕੇ ਸਾਬਕਾ ਵਿਧਾਇਕ ਮਨਦੀਪ ਸਿੰਘ ਮੰਨਾ, ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਆਦਿ ਵੀ ਮੌਜੂਦ ਸਨ।

ਇਸ ਦੌਰਾਨ ਮੌਕੇ ‘ਤੇ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸੁਖਪਾਲ ਸਿੰਘ ਭੁੱਲਰ, ਇੰਦਰਬੀਰ ਸਿੰਘ ਬੁਲਾਰੀਆ, ਰਮਨਜੀਤ ਸਿੰਘ ਸਿੱਕੀ ਤੇ ਕੁਲਬੀਰ ਸਿੰਘ ਜ਼ੀਰਾ ‘ਤੇ ਮਾਇਨਿੰਗ ਦੇ ਮੁੱਖ ਕਿਰਦਾਰ ਅਸ਼ੋਕ ਚੰਡਕ, ਰਾਕੇਸ਼ ਚੌਧਰੀ ਤੇ ਮੋਹਨ ਪਾਲ ਖ਼ਿਲਾਫ਼ ਬਿਆਸ ਪੁਲਿਸ ਥਾਣੇ ਵਿਚ ਸ਼ਿਕਾਇਤ ਵੀ ਦਰਜ ਕਰਵਾਈ। ਉਨ੍ਹਾਂ ਕਿਹਾ ਕਿ ਨੈਸ਼ਨਲ ਗ੍ਰੀਨ ਟਿ੍ਬਿਊਨਲ (ਐੱਨਜੀਟੀ) ਮੁਤਾਬਕ ਪੁਲ਼ ਦੇ ਪੰਜ ਕਿਲੋਮੀਟਰ ਦੇ ਇਲਾਕੇ ਵਿਚ ਮਾਈਨਿੰਗ ਨਹੀਂ ਕੀਤੀ ਜਾ ਸਕਦੀ ਪਰ ਇਸ ਮਾਮਲੇ ਵਿਚ ਇਹ ਮਾਈਨਿੰਗ ਇਕ ਕਿਲੋਮੀਟਰ ਦੇ ਖੇਤਰ ਅੰਦਰ ਹੀ ਕੀਤੀ ਜਾ ਰਹੀ ਸੀ।

ਉਨ੍ਹਾਂ ਕਿਹਾ ਕਿ ਇਸੇ ਤਰੀਕੇ ਗਾਰ ਕੱਢਣ ਦੇ ਦਾਅਵੇ ਵੀ ਗ਼ਲਤ ਹਨ ਕਿਉਂਕਿ ਚੱਲਦੇ ਪਾਣੀ ਵਿਚੋਂ ਗਾਰ ਨਹੀਂ ਕੱਢੀ ਜਾ ਸਕਦੀ। ਟਰੱਕ ਡਰਾਈਵਰਾਂ ਜਿਨ੍ਹਾਂ ਤੋਂ 16000 ਰੁਪਏ ਪ੍ਰਤੀ ਟਰੱਕ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ, ਨੇ ਰੇਤ ਮਾਫ਼ੀਆ ਖ਼ਿਲਾਫ਼ ਵੱਖਰੀ ਸ਼ਿਕਾਇਤ ਦਰਜ ਕਰਵਾਈ। ਇਸੇ ਤਰ੍ਹਾਂ ਪਿੰਡ ਵਾਲਿਆਂ ਨੇ ਵੀ ਵੱਖਰੀ ਸ਼ਿਕਾਇਤ ਦਰਜ ਕਰਵਾਈ ਤੇ ਕਿਹਾ ਕਿ ਪੰਚਾਇਤੀ ਜ਼ਮੀਨ ਤੋਂ ਮਾਫ਼ੀਆ ਬਿਨਾਂ ਪ੍ਰਵਾਨਗੀ ਮਾਈਨਿੰਗ ਕਰ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਮਾਈਨਿੰਗ ਮਾਫ਼ੀਆ ਵੱਲੋਂ ਉਨ੍ਹਾਂ ਅਤੇ ਵਿਰਸਾ ਸਿੰਘ ਵਲਟੋਹਾ ਤੇ ਅਮਰਪਾਲ ਸਿੰਘ ਬੋਨੀ ਅਜਨਾਲਾ ਸਮੇਤ ਅਕਾਲੀ ਲੀਡਰਸ਼ਿਪ ਖ਼ਿਲਾਫ਼ ਸ਼ਿਕਾਇਤ ਦੇ ਕੇ ਆਪਣੇ ਅਪਰਾਧ ਤੋਂ ਧਿਆਨ ਪਾਸੇ ਕਰਨ ਦਾ ਯਤਨ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਗੁਨਾਹ ਇਹ ਹੈ ਕਿ ਅਸੀਂ ਇਸ ਭਿ੍ਸ਼ਟ ਤੇ ਘੁਟਾਲਿਆਂ ਨਾਲ ਭਰੀ ਸਰਕਾਰ ਤੇ ਇਸ ਦੇ ਮਾਈਨਿੰਗ ਮਾਫ਼ੀਆ ਨੂੰ ਬੇਨਕਾਬ ਕਰ ਰਹੇ ਹਾਂ। ਅਕਾਲੀ ਦਲ ਦੇ ਪ੍ਰਧਾਨ ਨੇ ਦਰਿਆ ਦੇ ਕੰਢੇ ਦਾ ਅਚਨਚੇਤ ਦੌਰਾ ਕੀਤਾ ਜਿੱਥੇ ਖੜ੍ਹੇ ਟਰੱਕ ਤੇ ਜੇਸੀਬੀ ਮਸ਼ੀਨਾਂ ਸਮੇਤ ਹੋਰ ਸਾਮਾਨ ਵੀ ਮਾਈਨਿੰਗ ਲਈ ਵਰਤਿਆ ਜਾ ਰਿਹਾ ਸੀ।

ਟੀਵੀ ਪੰਜਾਬ ਬਿਊਰੋ

The post ਬਿਆਸ ਦਰਿਆ ਵਿੱਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਬੇਨਕਾਬ ਕਰਨ ਲਈ ਸੁਖਬੀਰ ਬਾਦਲ ਨੇ ਮਾਰਿਆ ਛਾਪਾ appeared first on TV Punjab | English News Channel.

]]>
https://en.tvpunjab.com/illegal-mining-bias-river-sukhbir-raided/feed/ 0
SIT ਨੇ ਸੁਖਬੀਰ ਬਾਦਲ ਕੋਲੋਂ 4 ਘੰਟੇ ਤੱਕ ਕੀਤੀ ਪੁੱਛਗਿੱਛ, ਅਕਾਲੀ ਵਰਕਰਾਂ ਨੇ ਪਾਈ ਰੱਖਿਆ ਪਹਿਰਾ https://en.tvpunjab.com/sit-4hour-investigated-sukhbir-badal-2810-2/ https://en.tvpunjab.com/sit-4hour-investigated-sukhbir-badal-2810-2/#respond Sat, 26 Jun 2021 10:29:28 +0000 https://en.tvpunjab.com/?p=2810 ਚੰਡੀਗੜ੍ਹ-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਨਵੀਂ SIT ਵਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਡੂੰਘੀ ਪੁੱਛਗਿੱਛ ਕੀਤੀ ਗਈ । ਇਹ ਪੁੱਛਗਿਛ ਕਰੀਬ 4 ਘੰਟੇ ਤੱਕ ਚੱਲੀ। ਪੁੱਛਗਿੱਛ ਦੌਰਾਨ ਸੁਖਬੀਰ ਬਾਦਲ ਦੇ ਨਾਲ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਸਮਰਥਕ ਇਕੱਠੇ ਹੋਏ ਅਤੇ ਉਹ ਉਨਾਂ ਚਿਰ ਉੱਥੇ ਹੈੱਡਕੁਆਰਟਰ ਦੇ ਬਾਹਰ ਹੀ […]

The post SIT ਨੇ ਸੁਖਬੀਰ ਬਾਦਲ ਕੋਲੋਂ 4 ਘੰਟੇ ਤੱਕ ਕੀਤੀ ਪੁੱਛਗਿੱਛ, ਅਕਾਲੀ ਵਰਕਰਾਂ ਨੇ ਪਾਈ ਰੱਖਿਆ ਪਹਿਰਾ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਨਵੀਂ SIT ਵਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਡੂੰਘੀ ਪੁੱਛਗਿੱਛ ਕੀਤੀ ਗਈ । ਇਹ ਪੁੱਛਗਿਛ ਕਰੀਬ 4 ਘੰਟੇ ਤੱਕ ਚੱਲੀ। ਪੁੱਛਗਿੱਛ ਦੌਰਾਨ ਸੁਖਬੀਰ ਬਾਦਲ ਦੇ ਨਾਲ ਵੱਡੀ ਗਿਣਤੀ ’ਚ ਅਕਾਲੀ ਦਲ ਦੇ ਸਮਰਥਕ ਇਕੱਠੇ ਹੋਏ ਅਤੇ ਉਹ ਉਨਾਂ ਚਿਰ ਉੱਥੇ ਹੈੱਡਕੁਆਰਟਰ ਦੇ ਬਾਹਰ ਹੀ ਹਾਜਰ ਰਹੇ। ਪੁੱਛਗਿੱਛ ਖ਼ਤਮ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸਾਰੇ ਅਕਾਲੀ ਵਰਕਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਐਨਾ ਮਾਣ ਸਤਿਕਾਰ ਅਤੇ ਪਿਆਰ ਦਿਖਾਇਆ।

ਗੌਰਤਲਬ ਹੈ ਕਿ ਹੈ ਕਿ ਇਸ ਤੋਂ ਪਹਿਲਾਂ SIT ਨੇ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਪੁੱਛਗਿੱਛ ਲਈ ਜਾਂਚ ਟੀਮ ਸੈਕਟਰ -4 ਸਥਿਤ ਬਾਦਲ ਦੇ ਸਰਕਾਰੀ ਫਲੈਟ ’ਚ ਪਹੁੰਚੀ ਅਤੇ ਤਕਰੀਬਨ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਸੀ।

ਟੀਵੀ ਪੰਜਾਬ ਬਿਊਰੋ

The post SIT ਨੇ ਸੁਖਬੀਰ ਬਾਦਲ ਕੋਲੋਂ 4 ਘੰਟੇ ਤੱਕ ਕੀਤੀ ਪੁੱਛਗਿੱਛ, ਅਕਾਲੀ ਵਰਕਰਾਂ ਨੇ ਪਾਈ ਰੱਖਿਆ ਪਹਿਰਾ appeared first on TV Punjab | English News Channel.

]]>
https://en.tvpunjab.com/sit-4hour-investigated-sukhbir-badal-2810-2/feed/ 0
ਕੋਟਕਪੂਰਾ ਗੋਲ਼ੀ ਕਾਂਡ: ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਬਾਦਲ https://en.tvpunjab.com/sukhbir-badal-attended-sit/ https://en.tvpunjab.com/sukhbir-badal-attended-sit/#respond Sat, 26 Jun 2021 07:29:19 +0000 https://en.tvpunjab.com/?p=2787 ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ । ਇਸੇ ਦੇ ਤਹਿਤ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਸੈਕਟਰ 32 ਪੁਲਸ ਹੈੱਡਕੁਆਰਟਰ ਵਿਖੇ ਪਹੁੰਚ ਗਏ ਹਨ। ਗੌਰਤਲਬ ਹੈ ਕਿ ਇਸ […]

The post ਕੋਟਕਪੂਰਾ ਗੋਲ਼ੀ ਕਾਂਡ: ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਬਾਦਲ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ- ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਵੱਲੋਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ । ਇਸੇ ਦੇ ਤਹਿਤ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਲਈ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਚੰਡੀਗੜ੍ਹ ਦੇ ਸੈਕਟਰ 32 ਪੁਲਸ ਹੈੱਡਕੁਆਰਟਰ ਵਿਖੇ ਪਹੁੰਚ ਗਏ ਹਨ।

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਐੱਸ. ਆਈ. ਟੀ. ਨੇ ਮੰਗਲਵਾਰ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕੀਤੀ ਸੀ। ਐੱਸ. ਆਈ. ਟੀ. ਸੈਕਟਰ -4 ਸਥਿਤ ਬਾਦਲ ਦੇ ਸਰਕਾਰੀ ਫਲੈਟ ’ਚ ਪਹੁੰਚੀ ਅਤੇ ਤਕਰੀਬਨ ਢਾਈ ਘੰਟੇ ਪੁੱਛਗਿੱਛ ਕੀਤੀ । ਇਸ ਪੁੱਛਗਿੱਛ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਨੇ ਸਵਾਲ ਵੀ ਚੁੱਕੇ ਸਨ ਕਿ ਐੱਸ. ਆਈ. ਟੀ. ਵਿਚ ਸ਼ਾਮਲ 2 DSP ਨਕਲੀ ਸਨ । ਇਸ ਦੇ ਨਾਲ ਨਾਲ ਉਨ੍ਹਾਂ ਇਹ ਇਲਜ਼ਾਮ ਵੀ ਲਾਏ ਸਨ ਕਿ ਸਿੱਟ ਵੱਲੋਂ ਹਾਈਕੋਰਟ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ। ਇਸੇ ਦੇ ਨਾਲ ਨਾਲ ਉਨ੍ਹਾਂ ਪੰਜਾਬ ਦੇ ਸਾਬਕਾ ਡਾਇਰੈਕਟਰ ਪ੍ਰਾਸੀਕਿਊਸ਼ਨ ਵਿਜੇ ਸਿੰਗਲਾ ’ਤੇ ਵੀ ਸਵਾਲ ਚੁੱਕੇ ਸਨ ਜਿਸ ਪਿੱਛੋਂ ਵਿਜੇ ਸਿੰਗਲਾ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਅਸਤੀਫ਼ਾ ਦੇ ਦਿੱਤਾ।

ਟੀਵੀ ਪੰਜਾਬ ਬਿਊਰੋ

The post ਕੋਟਕਪੂਰਾ ਗੋਲ਼ੀ ਕਾਂਡ: ਜਾਂਚ ਕਰ ਰਹੀ ਸਿੱਟ ਸਾਹਮਣੇ ਪੇਸ਼ ਹੋਣ ਪਹੁੰਚੇ ਸੁਖਬੀਰ ਬਾਦਲ appeared first on TV Punjab | English News Channel.

]]>
https://en.tvpunjab.com/sukhbir-badal-attended-sit/feed/ 0
ਅਕਾਲੀ ਦਲ ਦੇ ਵੱਡੇ ਇਲਜ਼ਾਮ : ਵੱਡੇ ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP https://en.tvpunjab.com/sit-investigations-fake-dsp-2739-2/ https://en.tvpunjab.com/sit-investigations-fake-dsp-2739-2/#respond Fri, 25 Jun 2021 15:13:35 +0000 https://en.tvpunjab.com/?p=2739 ਚੰਡੀਗੜ੍ਹ-ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਕੈਪਟਨ ਸਰਕਾਰ ਦੀ ਨਵੀਂ ਐਸਆਈਟੀ (SIT) ਨਵੇਂ ਵਿਵਾਦਾਂ ਵਿੱਚ ਫਸ ਗਈ ਹੈ। ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ, ਜਿਨ੍ਹਾਂ ਨੂੰ ਅਕਾਲੀ ਦਲ ਨੇ ਨਕਲੀ ਅਫਸਰ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ। […]

The post ਅਕਾਲੀ ਦਲ ਦੇ ਵੱਡੇ ਇਲਜ਼ਾਮ : ਵੱਡੇ ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ-ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਕੈਪਟਨ ਸਰਕਾਰ ਦੀ ਨਵੀਂ ਐਸਆਈਟੀ (SIT) ਨਵੇਂ ਵਿਵਾਦਾਂ ਵਿੱਚ ਫਸ ਗਈ ਹੈ। ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ, ਜਿਨ੍ਹਾਂ ਨੂੰ ਅਕਾਲੀ ਦਲ ਨੇ ਨਕਲੀ ਅਫਸਰ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ।
ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਕਰਕੇ ਇਹ ਇਲਜ਼ਾਮ ਲਾਏ ਹਨ। ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਤੇ ਫਰਜ਼ੀ ਪੁਲਿਸ ਅਧਿਕਾਰੀਆਂ ਖਿਲਾਫ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ।

ਮਜੀਠੀਆ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਵਿੱਚ 22 ਜੂਨ ਨੂੰ ਸੇਵਾ ਮੁਕਤ ਕਾਨੂੰਨ ਅਧਿਕਾਰੀ ਵਿਜੇ ਸਿੰਗਲਾ ਤੇ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਜਤਿੰਦਰਬੀਰ ਨੂੰ ਇਹ ਸਿੱਟ ਦਾ ਡੀਐਸਪੀ ਬਣਾ ਕੇ ਲਿਆਈ ਸੀ ਤੇ ਅਸੀਂ ਨਕਲੀ ਸਿੰਗਲਾ ਨੂੰ ਅੰਦਰ ਪਛਾਣ ਲਿਆ। ਅਸੀਂ ਤਦ ਹੀ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਸਨ।

ਟੀਵੀ ਪੰਜਾਬ ਬਿਊਰੋ

The post ਅਕਾਲੀ ਦਲ ਦੇ ਵੱਡੇ ਇਲਜ਼ਾਮ : ਵੱਡੇ ਬਾਦਲ ਤੋਂ ਪੁੱਛਗਿੱਛ ਵੇਲੇ SIT ਨੇ ਲਿਆਂਦੇ ਦੋ ਨਕਲੀ DSP appeared first on TV Punjab | English News Channel.

]]>
https://en.tvpunjab.com/sit-investigations-fake-dsp-2739-2/feed/ 0
ਕੋਟਕਪੂਰਾ ਗੋਲ਼ੀ ਕਾਂਡ : SIT ਨੇ ਕੀਤੀ ਪਰਕਾਸ਼ ਸਿੰਘ ਬਾਦਲ ਕੋਲੋਂ ਡੂੰਘੀ ਪੁੱਛ-ਪੜਤਾਲ https://en.tvpunjab.com/sit-parkash-singh-badal-investigations-goli-kand-2376-2/ https://en.tvpunjab.com/sit-parkash-singh-badal-investigations-goli-kand-2376-2/#respond Tue, 22 Jun 2021 10:20:47 +0000 https://en.tvpunjab.com/?p=2376 ਟੀਵੀ ਪੰਜਾਬ ਬਿਊਰੋ- ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਪੁੱਛ ਪੜਤਾਲ ਕਰਨ ਲਈ ਐੱਸ.ਆਈ.ਟੀ. ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪੁੱਜੀ। ਇੱਥੇ ਸਿੱਟ ਵੱਲੋਂ ਲਗਭਗ ਢਾਈ ਘੰਟੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ […]

The post ਕੋਟਕਪੂਰਾ ਗੋਲ਼ੀ ਕਾਂਡ : SIT ਨੇ ਕੀਤੀ ਪਰਕਾਸ਼ ਸਿੰਘ ਬਾਦਲ ਕੋਲੋਂ ਡੂੰਘੀ ਪੁੱਛ-ਪੜਤਾਲ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਪੁੱਛ ਪੜਤਾਲ ਕਰਨ ਲਈ ਐੱਸ.ਆਈ.ਟੀ. ਮੰਗਲਵਾਰ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪੁੱਜੀ। ਇੱਥੇ ਸਿੱਟ ਵੱਲੋਂ ਲਗਭਗ ਢਾਈ ਘੰਟੇ ਉਨ੍ਹਾਂ ਕੋਲੋਂ ਪੁੱਛਗਿਛ ਕੀਤੀ ਗਈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੋਵੇਂ ਆਪਣੇ ਫਲੈਟ ‘ਚ ਮੌਜੂਦ ਸਨ।

ਗੌਰਤਲਬ ਹੈ ਕਿ ਇਸ ਜਾਂਚ ਲਈ ਸਿੱਟ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਭੇਜ ਕੇ 16 ਜੂਨ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਪਿਛਲੇ ਸੋਮਵਾਰ ਅਚਾਨਕ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਨ੍ਹਾਂ ਦੀ ਖ਼ਰਾਬ ਸਿਹਤ ਸਬੰਧੀ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਦੀ ਲਿਖਤੀ ਜਾਣਕਾਰੀ ਐੱਸ.ਆਈ.ਟੀ. ਨੂੰ ਵੀ ਦਿੱਤੀ ਗਈ ਸੀ। ਫ਼ਿਰ ਅਕਾਲੀ ਦਲ ਵੱਲੋਂ ਬਿਆਨ ਦਿੱਤਾ ਗਿਆ ਕਿ ਉਹ 22 ਜੂਨ ਨੂੰ ਐੱਸ.ਆਈ.ਟੀ. ਦੇ ਸਾਹਮਣੇ ਸੈਕਟਰ-4 ਸਥਿਤ ਵਿਧਾਇਕ ਆਵਾਸ ‘ਚ ਐੱਸ.ਆਈ.ਟੀ. ਦੇ ਸਵਾਲਾਂ ਦੇ ਜਵਾਬ ਦੇਣਗੇ।

The post ਕੋਟਕਪੂਰਾ ਗੋਲ਼ੀ ਕਾਂਡ : SIT ਨੇ ਕੀਤੀ ਪਰਕਾਸ਼ ਸਿੰਘ ਬਾਦਲ ਕੋਲੋਂ ਡੂੰਘੀ ਪੁੱਛ-ਪੜਤਾਲ appeared first on TV Punjab | English News Channel.

]]>
https://en.tvpunjab.com/sit-parkash-singh-badal-investigations-goli-kand-2376-2/feed/ 0
ਚੋਣ 2022 ਦੇ ਮੱਦੇਨਜ਼ਰ ਅਕਾਲੀ ਦਲ ਅਤੇ BSP ਵਿਚਾਲੇ ਗੱਠਜੋੜ, ਇਸ ਤਰ੍ਹਾਂ ਹੋਇਆ ਸੀਟਾਂ ‘ਤੇ ਸਮਝੌਤਾ https://en.tvpunjab.com/akali-dal-bsp-alliance-announced-seats/ https://en.tvpunjab.com/akali-dal-bsp-alliance-announced-seats/#respond Sat, 12 Jun 2021 08:20:03 +0000 https://en.tvpunjab.com/?p=1781 ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ […]

The post ਚੋਣ 2022 ਦੇ ਮੱਦੇਨਜ਼ਰ ਅਕਾਲੀ ਦਲ ਅਤੇ BSP ਵਿਚਾਲੇ ਗੱਠਜੋੜ, ਇਸ ਤਰ੍ਹਾਂ ਹੋਇਆ ਸੀਟਾਂ ‘ਤੇ ਸਮਝੌਤਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨ ਦਾ ਐਲਾਨ ਕਰ ਦਿੱਤਾ ਹੈ । ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚੋਂ ਕੀਤਾ ਗਿਆ । ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਅਤੇ ਬਸਪਾ ਵਿਚਾਲੇ ਹੋਏ ਸਮਝੌਤੇ ਦੇ ਮੁਤਾਬਕ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਹੈ।
ਇਸ ਸਮਝੌਤੇ ਦੇ ਤਹਿਤ ਜਲੰਧਰ ਨੌਰਥ, ਜਲੰਧਰ ਵੈਸਟ, ਕਰਤਾਰਪੁਰ, ਫਗਵਾੜਾ, ਮੋਹਾਲੀ, ਟਾਂਡਾ, ਹੁਸ਼ਿਆਰਪੁਰ ਸਿਟੀ, ਦਸੂਹਾ, ਚਮਕੌਰ ਸਾਹਿਬ, ਬਸੀ ਪਠਾਣਾਂ, ਨਵਾਂਸ਼ਹਿਰ, ਲੁਧਿਆਣਾ ਨੌਰਥ, ਪਾਇਲ ਪਠਾਨਕੋਟ, ਸੁਜਾਨਪੁਰ, ਬੋਹਾ, ਮਹਿਲ ਕਲਾਂ, ਆਨੰਦਪੁਰ ਸਾਹਿਬ, ਅੰਮ੍ਰਿਤਸਰ ਸੈਂਟਰਲ ਅਤੇ ਅੰਮ੍ਰਿਤਸਰ ਨੌਰਥ ਸੀਟਾਂ ਬਸਪਾ ਨੂੰ ਦਿੱਤੀਆਂ ਗਈਆਂ ਹਨ । ਇਸ ਤਰ੍ਹਾਂ ਚੋਣ 2022 ਦੀ ਜੰਗ ਵਿੱਚ 20 ਸੀਟਾਂ ‘ਤੇ BSP ਆਪਣੇ ਉਮੀਦਵਾਰ ਉਤਾਰੇਗੀ ਅਤੇ 97 ਸੀਟਾਂ ਤੇ ਅਕਾਲੀ ਦਲ ਆਪਣੇ ਉਮੀਦਵਾਰ ਉਤਾਰੇਗਾ

ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਮੁੜ ਇਕੱਠੇ ਹੋਏ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜੀਆਂ ਸਨ ਅਤੇ ਇਸ ਵਿਚ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

The post ਚੋਣ 2022 ਦੇ ਮੱਦੇਨਜ਼ਰ ਅਕਾਲੀ ਦਲ ਅਤੇ BSP ਵਿਚਾਲੇ ਗੱਠਜੋੜ, ਇਸ ਤਰ੍ਹਾਂ ਹੋਇਆ ਸੀਟਾਂ ‘ਤੇ ਸਮਝੌਤਾ appeared first on TV Punjab | English News Channel.

]]>
https://en.tvpunjab.com/akali-dal-bsp-alliance-announced-seats/feed/ 0
ਸੁਖਬੀਰ ਬਾਦਲ ਸਣੇ 200 ਸੀਨੀਅਰ ਅਕਾਲੀ ਆਗੂਆਂ ‘ਤੇ ਪਰਚਾ https://en.tvpunjab.com/fir-against-sukhbir-badal-1534-2/ https://en.tvpunjab.com/fir-against-sukhbir-badal-1534-2/#respond Tue, 08 Jun 2021 08:23:08 +0000 https://en.tvpunjab.com/?p=1534 ਟੀਵੀ ਪੰਜਾਬ ਬਿਊਰੋ- ਕੋਰੋਨਾ ਮਹਾਮਾਰੀ ਦੌਰਾਨ ਰੈਲੀ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਧ ਇਕੱਠ ਕਰਨ ਦੇ ਦੋਸ਼ ’ਚ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ 200 ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ […]

The post ਸੁਖਬੀਰ ਬਾਦਲ ਸਣੇ 200 ਸੀਨੀਅਰ ਅਕਾਲੀ ਆਗੂਆਂ ‘ਤੇ ਪਰਚਾ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਕੋਰੋਨਾ ਮਹਾਮਾਰੀ ਦੌਰਾਨ ਰੈਲੀ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਧ ਇਕੱਠ ਕਰਨ ਦੇ ਦੋਸ਼ ’ਚ ਮੋਹਾਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ 200 ਅਕਾਲੀ ਆਗੂਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਬੀਤੇ ਦਿਨੀਂ ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਆਮ ਆਦਮੀ ਪਾਰਟੀ (ਆਪ) ਦੇ 150 ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਗੌਰਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਫ਼ੇਜ਼-7 ’ਚ ਰਿਹਾਇਸ਼ ਨੇੜੇ ਪੈਂਦੇ ਸੈਂਟ ਸੋਲਜਰ ਸਕੂਲ ਮੋਹਾਲੀ ਦੇ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬਲਬੀਰ ਸਿੱਧੂ ਦੇ ਘਰ ਦੇ ਬਾਹਰ ਪਹੁੰਚੀ ਹੋਈ ਸੀ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸਾਨੇਵਾਲ ਸ਼ਰਨਜੀਤ ਸਿੰਘ ਢਿੱਲੋਂ, ਡੇਰਾਬੱਸੀ ਤੋਂ ਵਿਧਾਇਕ ਐੱਨ. ਕੇ. ਸ਼ਰਮਾ, ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਵਿਧਾਇਕ ਪਵਨ ਕੁਮਾਰ ਟੀਨੂੰ, ਡਾ. ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਬੰਗਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਗੁਰਬਚਨ ਸਿੰਘ ਬੱਬੇਹਾਲੀ ਸਾਬਕਾ ਵਿਧਾਇਕ, ਬਲਦੇਵ ਸਿੰਘ ਵਿਧਾਇਕ ਫਿਲੌਰ, ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ, ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ, ਸੁਖਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਗੁਰਪ੍ਰਤਾਪ ਸਿੰਘ ਬਡਾਲਾ ਵਿਧਾਇਕ ਨਕੋਦਰ, ਲਖਵਿੰਦਰ ਸਿੰਘ ਲੋਧੀ ਨੰਗਲ ਵਿਧਾਇਕ ਬਟਾਲਾ, ਚਰਨਜੀਤ ਸਿੰਘ ਬਰਾੜ ਸਿਆਸੀ ਸਲਾਹਕਾਰ ਸੁਖਬੀਰ ਸਿੰਘ ਬਾਦਲ, ਹਰਚਰਨ ਸਿੰਘ, ਹਰਦੇਵ ਸਿੰਘ ਨੌਨੀ ਮਾਨ, ਸਰਬਜੀਤ ਸਿੰਘ ਮੱਕੜ, ਹਰਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ ਚੰਦੂਮਾਜਰਾ, ਰੋਜੀ ਬਰਕੰਦੀ, ਬੰਟੀ ਰੋਮਾਣਾ, ਰਣਜੀਤ ਸਿੰਘ ਗਿੱਲ ਗਿਲਕੋ ਵੈਲੀ ਖਰੜ ਸਮੇਤ 200 ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਗਿਆ ਹੈ।

ਇਸੇ ਤਰ੍ਹਾਂ ਹੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਆਮ ਆਦਮੀ ਪਾਰਟੀ (ਆਪ) ਦੇ 150 ਆਗੂਆਂ ਅਤੇ ਵਰਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ‘ਆਪ’ ਵੱਲੋਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ।

ਉਸ ਧਰਨੇ ਵਿਚ ਸ਼ਾਮਲ ਵਿਧਾਇਕ ਰੋਪੜ ਅਮਰਜੀਤ ਸਿੰਘ ਸੰਦੋਆ, ਵਿਧਾਇਕ ਗੁਰੂਹਰਸਾਏ ਜੈ ਕ੍ਰਿਸ਼ਨ, ਸਰਬਜੀਤ ਕੌਰ ਮਾਣੂਕੇ, ‘ਆਪ’ ਆਗੂ ਅਨਮੋਲ ਗਗਨ ਮਾਨ, ਗੁਰਵਿੰਦਰ ਮਿੱਤਲ, ਪ੍ਰਭਜੋਤ ਕੌਰ, ਗੁਰਤੇਜ ਪੰਨੂੰ, ਵਿਨੀਤ ਵਰਮਾ, ਡਾ. ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਨਰਿੰਦਰ ਸਿੰਘ ਸ਼ੇਰਗਿੱਲ, ਸੁਭਾਸ਼ ਸ਼ਰਮਾ, ਰਾਜ ਗਿੱਲ, ਦੇਵ ਮਾਨ, ਚੇਤਨ ਯੋਧੇਮਾਜਰਾ, ਦਿਨੇਸ਼ ਚੱਠਾ, ਤੇਜਿੰਦਰ ਮਹਿਰਾ, ਨਰਿੰਦਰ ਟਿਵਾਣਾ, ਅਜੇ ਲਿਬੜਾ, ਨੀਨਾ ਮਿੱਤਲ, ਅਨੂੰ, ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਵਿਰੁੱਧ ਅੱਜ ਡਿਊਟੀ ਮੈਜਿਸਟ੍ਰੇਟ ਹਿਤੇਨ ਕਪਿਲਾ ਬੀ. ਡੀ. ਪੀ. ਓ. ਖਰੜ (ਮੋਹਾਲੀ) ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਸੀ।

The post ਸੁਖਬੀਰ ਬਾਦਲ ਸਣੇ 200 ਸੀਨੀਅਰ ਅਕਾਲੀ ਆਗੂਆਂ ‘ਤੇ ਪਰਚਾ appeared first on TV Punjab | English News Channel.

]]>
https://en.tvpunjab.com/fir-against-sukhbir-badal-1534-2/feed/ 0