Sukhmeet deputy murder Archives - TV Punjab | English News Channel https://en.tvpunjab.com/tag/sukhmeet-deputy-murder/ Canada News, English Tv,English News, Tv Punjab English, Canada Politics Tue, 29 Jun 2021 16:32:16 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Sukhmeet deputy murder Archives - TV Punjab | English News Channel https://en.tvpunjab.com/tag/sukhmeet-deputy-murder/ 32 32 ਡਿਪਟੀ ਕਤਲ ਕਾਂਡ ਮਾਮਲੇ ‘ਚ ਆਇਆ ਨਵਾਂ ਮੋੜ, ਬੰਬੀਹਾ ਗਰੁੱਪ ਨੇ ਲਈ ਡਿਪਟੀ ਕਤਲ ਦੀ ਜ਼ਿੰਮੇਵਾਰੀ https://en.tvpunjab.com/deputy-murder-new-turn-banbiha-group/ https://en.tvpunjab.com/deputy-murder-new-turn-banbiha-group/#respond Tue, 29 Jun 2021 13:38:30 +0000 https://en.tvpunjab.com/?p=3106 ਜਲੰਧਰ- ਜਲੰਧਰ ਦੇ ਗੋਪਾਲ ਨਗਰ ’ਚ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਗੈਂਗਸਟਰ ਗਰੁੱਪ ਦਵਿੰਦਰ ਬੰਬੀਹਾ ਨੇ ਡਿਪਟੀ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ […]

The post ਡਿਪਟੀ ਕਤਲ ਕਾਂਡ ਮਾਮਲੇ ‘ਚ ਆਇਆ ਨਵਾਂ ਮੋੜ, ਬੰਬੀਹਾ ਗਰੁੱਪ ਨੇ ਲਈ ਡਿਪਟੀ ਕਤਲ ਦੀ ਜ਼ਿੰਮੇਵਾਰੀ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ- ਜਲੰਧਰ ਦੇ ਗੋਪਾਲ ਨਗਰ ’ਚ ਦਿਨ ਦਿਹਾੜੇ ਗੋਲ਼ੀਆਂ ਮਾਰ ਕੇ ਕਤਲ ਕੀਤੇ ਗਏ ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਸਿੰਘ ਡਿਪਟੀ ਦੇ ਕਤਲ ਕਾਂਡ ਵਿਚ ਨਵਾਂ ਮੋੜ ਆ ਗਿਆ ਹੈ। ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਇਕ ਕਥਿਤ ਪੋਸਟ ਵਾਇਰਲ ਹੋ ਰਹੀ ਹੈ, ਜਿਸ ਵਿਚ ਗੈਂਗਸਟਰ ਗਰੁੱਪ ਦਵਿੰਦਰ ਬੰਬੀਹਾ ਨੇ ਡਿਪਟੀ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਹੈ। ਦਵਿੰਦਰ ਬੰਬੀਹਾ ਗਰੁੱਪ ਨੇ ਫੇਸਬੁੱਕ ਉੱਪਰ ਇਕ ਪੋਸਟ ਜਾਰੀ ਕਰਕੇ ਇਸ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਹੈ ਕਿ ਸੁਖਮੀਤ ਸਿੰਘ ਡਿਪਟੀ ਦਾ ਕਤਲ ਪੁਨੀਤ ਵੱਲੋਂ ਕੀਤਾ ਗਿਆ ਹੈ ਕਿਉਂਕਿ ਡਿਪਟੀ ਸਾਡੇ ਖ਼ਿਲਾਫ਼ ਚੱਲਦਾ ਸੀ ਅਤੇ ਸਾਡੇ ਵਿਰੋਧੀਆਂ ਨੂੰ ਸਾਡੀਆਂ ਖ਼ਬਰਾਂ ਦਿੰਦਾ ਸੀ, ਕਈ ਵਾਰ ਸਮਝਾਉਣ ਦੇ ਬਾਵਜੂਦ ਵੀ ਜਦੋਂ ਡਿਪਟੀ ਨਹੀਂ ਸਮਝਿਆ ਤਾਂ ਅਸੀਂ ਉਸ ਨੂੰ ਮਾਰ ਦਿੱਤਾ। ਇਸ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਨੇ ਆਪਣੇ ਵਿਰੋਧੀਆਂ ਨੂੰ ਵੀ ਚਿਤਾਵਨੀ ਦਿੱਤੀ ਹੈ।

ਉਧਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇਸ ਪੋਸਟ ਬਾਰੇ ਡੀ. ਐੱਸ. ਪੀ. ਗੁਰਮੀਤ ਸਿੰਘ ਇਨਵੈਸਟੀਗੇਸ਼ਨ ਦਾ ਆਖਣਾ ਹੈ ਕਿ ਹੋ ਸਕਦਾ ਹੈ ਕਿ ਪੁਲਸ ਜਾਂਚ ਨੂੰ ਗੁਮਰਾਹ ਕਰਨ ਲਈ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੋਵੇ, ਫਿਲਹਾਲ ਪੁਲਸ ਵਲੋਂ ਇਸ ਮਾਮਲੇ ਵਿਚ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਅਜੇ ਇਸ ਪੋਸਟ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ ਹੈ। 

ਗੌਰਤਲਬ ਹੈ ਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਡਿਪਟੀ ਹੱਤਿਆ ਕਾਂਡ ’ਚ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਵੀ ਲੱਗੇ ਹਨ। ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ’ਚ ਕਮਿਸ਼ਨਰੇਟ ਪੁਲਸ ਇਸ ਕੇਸ ਸਬੰਧੀ ਜਲਦ ਖ਼ੁਲਾਸਾ ਕਰ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਡਿਪਟੀ ਕਤਲ ਕਾਂਡ ਦੇ ਤਾਰ ਕਪੂਰਥਲਾ ਚੌਂਕ ਨੇੜੇ ਹੋਏ ਇਕ ਹੋਰ ਮਰਡਰ ਕੇਸ ਨਾਲ ਜੁੜ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਲਗਭਗ 2 ਸਾਲ ਪਹਿਲਾਂ ਕਪੂਰਥਲਾ ਚੌਂਕ ਨੇੜੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਮਾਮਲੇ ’ਚ ਡਿਪਟੀ ਪੀੜਤ ਪਰਿਵਾਰ ਨਾਲ ਦੋਸ਼ੀਆਂ ’ਤੇ ਸਖ਼ਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਲਈ ਪੈਰਵੀ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਕਥਿਤ ਤੌਰ ’ਤੇ ਧਮਕੀਆਂ ਵੀ ਮਿਲ ਰਹੀਆਂ ਸਨ। ਫਿਲਹਾਲ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ।

The post ਡਿਪਟੀ ਕਤਲ ਕਾਂਡ ਮਾਮਲੇ ‘ਚ ਆਇਆ ਨਵਾਂ ਮੋੜ, ਬੰਬੀਹਾ ਗਰੁੱਪ ਨੇ ਲਈ ਡਿਪਟੀ ਕਤਲ ਦੀ ਜ਼ਿੰਮੇਵਾਰੀ appeared first on TV Punjab | English News Channel.

]]>
https://en.tvpunjab.com/deputy-murder-new-turn-banbiha-group/feed/ 0
ਸੁਖਮੀਤ ਡਿਪਟੀ ਕਤਲ ਮਾਮਲੇ ‘ਚ ਪੁਲਿਸ ਦੇ ਵੱਡੇ ਦਾਅਵੇ ਪਰ ਹੱਥ ਅਜੇ ਵੀ ਖਾਲੀ https://en.tvpunjab.com/surmeet-deputy-murder-police-investigation/ https://en.tvpunjab.com/surmeet-deputy-murder-police-investigation/#respond Sat, 26 Jun 2021 08:22:17 +0000 https://en.tvpunjab.com/?p=2793 ਜਲੰਧਰ – ਗੋਪਾਲ ਨਗਰ ਸਥਿਤ ਨਵੀਂ ਦਾਣਾ ਮੰਡੀ ਨੇੜੇ ਮਿੱਕੀ ਅਗਵਾਕਾਂਡ ’ਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦਾ ਸੜਕ ਵਿਚਾਲੇ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਅਜੇ ਤੱਕ ਕੁਝ ਨਹੀਂ ਲੱਗਾ। ਲਗਭਗ 6 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ […]

The post ਸੁਖਮੀਤ ਡਿਪਟੀ ਕਤਲ ਮਾਮਲੇ ‘ਚ ਪੁਲਿਸ ਦੇ ਵੱਡੇ ਦਾਅਵੇ ਪਰ ਹੱਥ ਅਜੇ ਵੀ ਖਾਲੀ appeared first on TV Punjab | English News Channel.

]]>
FacebookTwitterWhatsAppCopy Link


ਜਲੰਧਰ – ਗੋਪਾਲ ਨਗਰ ਸਥਿਤ ਨਵੀਂ ਦਾਣਾ ਮੰਡੀ ਨੇੜੇ ਮਿੱਕੀ ਅਗਵਾਕਾਂਡ ’ਚ ਨਾਮਜ਼ਦ ਰਹੇ ਕਾਂਗਰਸ ਦੇ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਦਾ ਸੜਕ ਵਿਚਾਲੇ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਿਸ ਦੇ ਹੱਥ ਅਜੇ ਤੱਕ ਕੁਝ ਨਹੀਂ ਲੱਗਾ। ਲਗਭਗ 6 ਦਿਨ ਬੀਤ ਜਾਣ ਦੇ ਬਾਅਦ ਵੀ ਪੁਲਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਨਾਕਾਮ ਰਹੀ ਹੈ। ਪੁਲਸ ਇਸ ਕਤਲ ਕਾਂਡ ਨੂੰ ਕਿਸੇ ਰੰਜਿਸ਼ ਕਾਰਨ ਅੰਜਾਮ ਦਿੱਤਾ ਗਿਆ ਮੰਨ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਦੇ ਤਾਰ ਜੇਲ੍ਹ ਨਾਲ ਹੀ ਜੁੜੇ ਦੱਸੇ ਜਾ ਰਹੇ ਹਨ। ਪੁਲਸ ਵਾਰਦਾਤ ਵਿਚ ਵਰਤੀ ਗਈ ਕਾਰ ਦੀ ਵੀ ਅਜੇ ਤੱਕ ਭਾਲ ਨਹੀਂ ਕਰ ਸਕੀ।
ਦੂਜੇ ਪਾਸੇ ਕਮਿਸ਼ਨਰੇਟ ਪੁਲਸ ਮੁਲਜ਼ਮਾਂ ਦਾ ਸੁਰਾਗ ਮਿਲਣ ਦਾ ਦਾਅਵਾ ਕਰਦਿਆਂ ਮਾਮਲੇ ਦਾ ਜਲਦ ਖ਼ੁਲਾਸਾ ਕਰਨ ਦੀ ਗੱਲ ਕਹਿ ਰਹੀ ਹੈ।

ਜਾਣਕਾਰੀ ਮੁਤਾਬਕ ਪੁਲਸ ਨੇ ਹੱਤਿਆ ਕਾਂਡ ਵਿਚ ਡਿਪਟੀ ਦੇ ਨਜ਼ਦੀਕੀਆਂ ਅਤੇ ਉਸ ਦੀ ਕਾਲ ਡਿਟੇਲ ਦੇ ਆਧਾਰ ’ਤੇ ਕੁਝ ਲੋਕਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਹੈ, ਜਿਸ ਦੇ ਆਧਾਰ ’ਤੇ ਪੁਲਸ ਨੂੰ ਕਤਲ ਕਾਂਡ ਬਾਰੇ ਅਹਿਮ ਸੁਰਾਗ ਮਿਲੇ ਹਨ। ਇਨ੍ਹਾਂ ਦੇ ਅਧਾਰ ਤੇ ਪੁਲਸ ਕਤਲ ਕਾਂਡ ਦੀ ਤਾਰ ਕਪੂਰਥਲਾ ਦੀ ਜੇਲ੍ਹ ਨਾਲ ਜੋੜ ਰਹੀ ਹੈ।

ਪੁਲਸ ਨੇ ਜੇਲ੍ਹ ਵਿਚ ਬੰਦ ਕੁਝ ਗੈਂਗਸਟਰਾਂ ਅਤੇ ਹੋਰ ਮੁਲਜ਼ਮਾਂ ਦੀ ਸੂਚੀ ਤਿਆਰ ਕਰ ਲਈ ਹੈ, ਜਿਸ ਦੇ ਆਧਾਰ ’ਤੇ ਪੁਲਸ ਆਉਣ ਵਾਲੇ ਦਿਨਾਂ ਵਿਚ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ’ਤੇ ਮੁਲਜ਼ਮਂ ਨੂੰ ਲਿਆ ਕੇ ਮਾਮਲੇ ਸਬੰਧੀ ਪੁੱਛਗਿੱਛ ਕਰੇਗੀ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਆਸ ਪ੍ਰਗਟਾਈ ਜਾ ਰਹੀ ਹੈ ਕਿ ਜੇਲ੍ਹ ਵਿਚੋਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਲਿਆਉਣ ’ਤੇ ਕਤਲ ਕਾਂਡ ਦਾ ਜਲਦ ਖ਼ੁਲਾਸਾ ਹੋ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਡਿਪਟੀ ਵਧੇਰੇ ਆਪਣੇ ਕੁਝ ਜਾਣਕਾਰਾਂ ਨਾਲ ਇੰਟਰਨੈੱਟ ਕਾਲਿੰਗ ਜ਼ਰੀਏ ਗੱਲਬਾਤ ਕਰਦਾ ਸੀ। ਪੁਲਸ ਨੇ ਡਿਪਟੀ ਦੇ ਮੋਬਾਇਲ ਨੂੰ ਫੋਰੈਂਸਿਕ ਲੈਬ ਵਿਚ ਜਾਂਚ ਲਈ ਭੇਜ ਦਿੱਤਾ ਹੈ। ਪੁਲਸ ਡਿਪਟੀ ਦੇ ਇੰਟਰਨੈੱਟ ਕਾਲਿੰਗ ਦੀ ਡਿਟੇਲ ਦੀ ਜਾਂਚ ਲਈ ਸਾਈਬਰ ਸੈੱਲ ਦੀ ਮਦਦ ਲੈ ਰਹੀ ਹੈ, ਜਿਸ ਦੇ ਆਧਾਰ ’ਤੇ ਪੁਲਸ ਨੂੰ ਕੁਝ ਅਹਿਮ ਨੰਬਰ ਵੀ ਮਿਲੇ ਹਨ। ਪੁਲਸ ਜਾਂਚ ਕਰ ਰਹੀ ਹੈ ਕਿ ਡਿਪਟੀ ਆਖ਼ਿਰ ਇਨ੍ਹਾਂ ਲੋਕਾਂ ਨਾਲ ਗੱਲ ਲਈ ਇੰਟਰਨੈੱਟ ਕਾਲਿੰਗ ਦੀ ਵਰਤੋਂ ਕਿਉਂ ਕਰਦਾ ਸੀ?
ਦੱਸਿਆ ਜਾ ਰਿਹਾ ਹੈ ਕਿ ਪੁਲਸ ਦੇ ਹੱਥ ਪੰਜਾਬ ਅਤੇ ਹੋਰ ਸੂਬਿਆਂ ਵਿਚ ਕੁਝ ਸ਼ੱਕੀ ਮੁਲਜ਼ਮਾਂ ਬਾਰੇ ਸੁਰਾਗ ਲੱਗੇ ਸਨ, ਜਿਸ ਦੇ ਆਧਾਰ ’ਤੇ ਕਮਿਸ਼ਨਰੇਟ ਪੁਲਸ ਸ਼ੱਕੀ ਮੁਲਜ਼ਮਾਂ ਦੀ ਭਾਲ ਵਿਚ ਪੰਜਾਬ ਤੇ ਹੋਰ ਸੂਬਿਆਂ ਵਿਚ ਛਾਪੇਮਾਰੀ ਕਰ ਰਹੀ ਹੈ। ਪੁੱਛਗਿੱਛ ਲਈ ਕੁਝ ਲੋਕਾਂ ਨੂੰ ਰਾਊਂਡਅਪ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਕੁਝ ਦਿਨ ਪਹਿਲਾਂ ਕਾਂਗਰਸ ਦਾ ਸਾਬਕਾ ਕੌਂਸਲਰ ਸੁਖਮੀਤ ਸਿੰਘ ਡਿਪਟੀ ਜਿਉਂ ਹੀ ਆਪਣੇ ਘਰੋਂ ਮੋਟਰਸਾਈਕਲ ’ਤੇ ਬਾਹਰ ਨਿਕਲਿਆ ਤਾਂ ਨਵੀਂ ਦਾਣਾ ਮੰਡੀ ਨੇੜੇ ਸਵਿਫਟ ਕਾਰ ਸਵਾਰ ਹੱਤਿਆਰਿਆਂ ਨੇ ਉਸ ’ਤੇ ਗੋਲੀਆਂ ਵਰ੍ਹਾਅ ਕੇ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਸੀ।

ਪੁਲਿਸ ਨੂੰ ਗੁਲਾਬ ਬਰਾੜ ਦੇ ਹਤਿਆਰਿਆਂ ’ਤੇ ਵੀ ਸ਼ੱਕ

ਚੰਡੀਗਡ਼੍ਹ ਵਿਚ ਮਾਰੇ ਗਏ ਗੁਲਾਬ ਬਰਾੜ ਦੇ ਹਤਿਆਰਿਆਂ ’ਤੇ ਪੁਲਸ ਨੂੰ ਸ਼ੱਕ ਹੈ। ਸ਼ੱਕ ਦਾ ਕਾਰਨ ਇਹ ਹੈ ਕਿ ਉਕਤ ਮੁਲਜ਼ਮਾਂ ਦਾ ਕਿਤੇ ਨਾ ਕਿਤੇ ਰੋਪੜ ਨਾਲ ਲਿੰਕ ਹੈ ਅਤੇ ਉਹ ਲੋਕ ਕ੍ਰਿਮੀਨਲ ਵੀ ਹਨ। ਪੁਲਸ ਦੀਆਂ ਵੱਖ-ਵੱਖ ਟੀਮਾਂ ਸ਼ਹਿਰ ਤੋਂ ਬਾਹਰ ਰੇਡ ਕਰ ਰਹੀਆਂ ਹਨ ਤਾਂ ਕਿ ਹਤਿਆਰਿਆਂ ਨੂੰ ਫੜਿਆ ਜਾ ਸਕੇ। ਪੁਲਸ ਡਿਪਟੀ ਦੇ ਪ੍ਰਾਪਰਟੀ ਝਗੜੇ ਵੀ ਖੰਗਾਲ ਰਹੀ ਹੈ।

The post ਸੁਖਮੀਤ ਡਿਪਟੀ ਕਤਲ ਮਾਮਲੇ ‘ਚ ਪੁਲਿਸ ਦੇ ਵੱਡੇ ਦਾਅਵੇ ਪਰ ਹੱਥ ਅਜੇ ਵੀ ਖਾਲੀ appeared first on TV Punjab | English News Channel.

]]>
https://en.tvpunjab.com/surmeet-deputy-murder-police-investigation/feed/ 0