sultanpur lodhi Archives - TV Punjab | English News Channel https://en.tvpunjab.com/tag/sultanpur-lodhi/ Canada News, English Tv,English News, Tv Punjab English, Canada Politics Sat, 03 Jul 2021 12:47:02 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg sultanpur lodhi Archives - TV Punjab | English News Channel https://en.tvpunjab.com/tag/sultanpur-lodhi/ 32 32 ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਮੁੱਖ ਤਖ਼ਤ ਸਾਹਿਬਾਨਾਂ ਨੂੰ ਚਲਾਈਆਂ ਜਾਣ ਬੱਸਾਂ : ਇੰਜੀਨੀਅਰ ਸਵਰਨ ਸਿੰਘ https://en.tvpunjab.com/punj-takhat-bus-service-sultanpur-lodhi-3528-2/ https://en.tvpunjab.com/punj-takhat-bus-service-sultanpur-lodhi-3528-2/#respond Sat, 03 Jul 2021 12:22:39 +0000 https://en.tvpunjab.com/?p=3528 ਸੁਲਤਾਨਪੁਰ ਲੋਧੀ- (ਜਸਬੀਰ ਵਾਟਾਂਵਾਲੀ) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਪੰਜ ਤਖ਼ਤ ਸਾਹਿਬਾਨਾਂ ਨੂੰ ਬੱਸ ਸਰਵਿਸ ਸ਼ੁਰੂ ਕਰਨ ਦੀ ਮੰਗ ਸੰਗਤ ਹਮੇਸ਼ਾਂ ਤੋਂ ਕਰਦੀ ਆ ਰਹੀ ਹੈ ਪਰ ਸੰਗਤ ਦੀ ਇਸ ਮੰਗ ਨੂੰ ਅੱਜ ਤੱਕ ਬੂਰ ਨਹੀਂ ਪੈ ਸਕਿਆ। ਹੁਣ ਸੰਗਤ ਦੀ ਇਸ ਮੰਗ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪੀ. ਏ. ਸੀ. ਇੰਜੀਨੀਅਰ […]

The post ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਮੁੱਖ ਤਖ਼ਤ ਸਾਹਿਬਾਨਾਂ ਨੂੰ ਚਲਾਈਆਂ ਜਾਣ ਬੱਸਾਂ : ਇੰਜੀਨੀਅਰ ਸਵਰਨ ਸਿੰਘ appeared first on TV Punjab | English News Channel.

]]>
FacebookTwitterWhatsAppCopy Link


ਸੁਲਤਾਨਪੁਰ ਲੋਧੀ- (ਜਸਬੀਰ ਵਾਟਾਂਵਾਲੀ) ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਪੰਜ ਤਖ਼ਤ ਸਾਹਿਬਾਨਾਂ ਨੂੰ ਬੱਸ ਸਰਵਿਸ ਸ਼ੁਰੂ ਕਰਨ ਦੀ ਮੰਗ ਸੰਗਤ ਹਮੇਸ਼ਾਂ ਤੋਂ ਕਰਦੀ ਆ ਰਹੀ ਹੈ ਪਰ ਸੰਗਤ ਦੀ ਇਸ ਮੰਗ ਨੂੰ ਅੱਜ ਤੱਕ ਬੂਰ ਨਹੀਂ ਪੈ ਸਕਿਆ। ਹੁਣ ਸੰਗਤ ਦੀ ਇਸ ਮੰਗ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪੀ. ਏ. ਸੀ. ਇੰਜੀਨੀਅਰ ਸਵਰਨ ਸਿੰਘ ਨੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਉਹ ਪਵਿੱਤਰ ਧਰੋਹਰ ਹੈ ਜਿੱਥੋਂ ਪੰਜਾਬ ਦਾ ਸਮੁੱਚਾ ਫ਼ਲਸਫ਼ਾ ਉਪਜਿਆ ਹੈ। ਇਸ ਧਾਰਮਿਕ ਧਰੋਹਰ ਨੂੰ ਪੰਜ ਤਖ਼ਤ ਸਾਹਿਬਾਨਾਂ ਨਾਲ ਜੋੜਿਆ ਜਾਣਾ ਬਹੁਤ ਲਾਜ਼ਮੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਸੁਲਤਾਨਪੁਰ ਲੋਧੀ ਤੋਂ ਉਪਜੇ ਸਰਬ ਸਾਂਝੇ ਫਲਸਫੇ ਨਾਲ ਸਮੁੱਚੀ ਦੁਨੀਆਂ ਦੀ ਸਾਂਝ ਪੈ ਸਕੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ-ਨਾਲ ਲੋਕਲ ਟੂਰਿਜ਼ਮ ਨੂੰ ਵੀ ਉਤਸ਼ਾਹ ਮਿਲੇਗਾ ਅਤੇ ਹਲਕਾ ਸੁਲਤਾਨਪੁਰ ਲੋਧੀ ਆਰਥਿਕ ਤੌਰ ਤੇ ਖੁਸ਼ਹਾਲ ਹੋਵੇਗਾ।
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੁਲਤਾਨਪੁਰ ਲੋਧੀ ਤੋਂ ਕਰੀਬ 75 ਕਿਲੋਮੀਟਰ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਵੀ ਇਸ ਵੇਲੇ ਕੋਈ ਬੱਸ ਸਰਵਿਸ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪਾਬੰਦੀਆਂ ਦੇ ਹਟਣ ਤੋਂ ਬਾਅਦ ਵੀ ਅੱਜ ਦੀ ਤਰੀਕ ਤਕ ਸੁਲਤਾਨਪੁਰ ਲੋਧੀ ਤੋਂ ਅੰਮ੍ਰਿਤਸਰ ਸਾਹਿਬ ਲਈ ਕੋਈ ਬੱਸ ਸਰਵਿਸ ਸ਼ੁਰੂ ਨਹੀਂ ਕੀਤੀ ਜਾ ਸਕੀ ।

ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਜੇਕਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਅਸੀਂ ਇਸ ਮੰਗ ਨੂੰ ਉੱਚ ਅਧਿਕਾਰੀਆਂ ਕੋਲ ਲੈ ਕੇ ਜਾਵਾਂਗੇ ਅਤੇ ਸੁਲਤਾਨਪੁਰ ਲੋਧੀ ਨੂੰ ਬੱਸ ਸਰਵਿਸ ਰਾਹੀਂ ਪੰਜ ਤਖ਼ਤਾਂ ਨਾਲ ਜੋੜਨ ਦਾ ਯਤਨ ਕਰਾਂਗੇ।

ਅੰਮ੍ਰਿਤਸਰ ਸਾਹਿਬ ਲਈ ਜਲਦ ਸ਼ੁਰੂ ਹੋ ਜਾਵੇਗੀ ਬੱਸ ਸਰਵਿਸ: ਅੱਡਾ ਇੰਚਾਰਜ ਹਰਪ੍ਰੀਤ ਸਿੰਘ

ਇਸ ਮੰਗ ਅਤੇ ਸਮੁੱਚੇ ਮਾਮਲੇ ਸਬੰਧੀ ਜਦੋਂ ਸੁਲਤਾਨਪੁਰ ਲੋਧੀ ਅਤੇ ਕਪੂਰਥਲਾ ਦੇ ਅੱਡਾ ਇੰਚਾਰਜ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਸੁਲਤਾਨਪੁਰ ਲੋਧੀ ਤੋਂ ਪੰਜ ਤਖ਼ਤ ਸਾਹਿਬਾਨਾਂ ਲਈ ਕੋਈ ਵੀ ਬੱਸ ਸਰਵਿਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜੋ ਬੱਸ ਸਰਵਿਸਿਜ਼ ਅੰਮ੍ਰਿਤਸਰ ਸਾਹਿਬ ਲਈ ਪਹਿਲਾਂ ਚੱਲਦੀ ਸੀ ਕੋਰੋਨਾ ਵਾਇਰਸ ਕਾਰਨ ਹੁਣ ਉਹ ਵੀ ਬੰਦ ਪਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਪੰਜਾਹ ਫ਼ੀਸਦੀ ਸਵਾਰੀਆਂ ਦੇ ਹਿਸਾਬ ਨਾਲ ਬੱਸ ਸਰਵਿਸ ਚਾਲੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਅੰਮ੍ਰਿਤਸਰ ਸਾਹਿਬ ਲਈ ਬੱਸ ਸਰਵਿਸ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਸੀਂ ਹਲਕੇ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਬੇਨਤੀ ਕੀਤੀ ਸੀ ਕਿ ਸੁਲਤਾਨਪੁਰ ਲੋਧੀ ਤੋਂ ਪਾਉਂਟਾ ਸਾਹਿਬ ਨੂੰ ਰੂਟ ਸ਼ੁਰੂ ਕਰਵਾਇਆ ਜਾਵੇ ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਵੀ ਜਲਦ ਹੀ ਮਨਜ਼ੂਰੀ ਮਿਲਣ ਦੀ ਆਸ ਹੈ।

The post ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਤੋਂ ਮੁੱਖ ਤਖ਼ਤ ਸਾਹਿਬਾਨਾਂ ਨੂੰ ਚਲਾਈਆਂ ਜਾਣ ਬੱਸਾਂ : ਇੰਜੀਨੀਅਰ ਸਵਰਨ ਸਿੰਘ appeared first on TV Punjab | English News Channel.

]]>
https://en.tvpunjab.com/punj-takhat-bus-service-sultanpur-lodhi-3528-2/feed/ 0
ਬਾਬੇ ਨਾਨਕ ਦੀ ਨਗਰੀ ‘ਚ ਲੁਟੇਰਿਆਂ ਦੀਆਂ ਮੌਜਾਂ, 6 ਦਿਨਾਂ ‘ਚ 4 ਵਾਰਦਾਤਾਂ, ਸਰਕਾਰ ਅਤੇ ਪ੍ਰਸ਼ਾਸਨ ਨੂੰ ਨਹੀਂ ਕੋਈ ਪਰਵਾਹ https://en.tvpunjab.com/robbers-active-punjab-government-sleep/ https://en.tvpunjab.com/robbers-active-punjab-government-sleep/#respond Fri, 02 Jul 2021 16:03:34 +0000 https://en.tvpunjab.com/?p=3437 ਸੁਲਤਾਨਪੁਰ ਲੋਧੀ 1 ਜੁਲਾਈ 2021(ਜਸਬੀਰ ਵਾਟਾਂਵਾਲੀ) ਸੂਬਾ ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇਹ ਲੁਟੇਰੇ ਇੰਨੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਕਿ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਵੀ ਨਹੀਂ ਬਖਸ਼ ਰਹੇ… ਬੀਤੇ 6 ਦਿਨਾਂ ਦੌਰਾਨ ਸੁਲਤਾਨਪੁਰ ਲੋਧੀ ਵਿਚ ਇਹ ਲੁਟੇਰਾ ਗਿਰੋਹ ਚੋਰੀ […]

The post ਬਾਬੇ ਨਾਨਕ ਦੀ ਨਗਰੀ ‘ਚ ਲੁਟੇਰਿਆਂ ਦੀਆਂ ਮੌਜਾਂ, 6 ਦਿਨਾਂ ‘ਚ 4 ਵਾਰਦਾਤਾਂ, ਸਰਕਾਰ ਅਤੇ ਪ੍ਰਸ਼ਾਸਨ ਨੂੰ ਨਹੀਂ ਕੋਈ ਪਰਵਾਹ appeared first on TV Punjab | English News Channel.

]]>
FacebookTwitterWhatsAppCopy Link


ਸੁਲਤਾਨਪੁਰ ਲੋਧੀ 1 ਜੁਲਾਈ 2021(ਜਸਬੀਰ ਵਾਟਾਂਵਾਲੀ) ਸੂਬਾ ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ। ਇਹ ਲੁਟੇਰੇ ਇੰਨੇ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਕਿ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਵੀ ਨਹੀਂ ਬਖਸ਼ ਰਹੇ… ਬੀਤੇ 6 ਦਿਨਾਂ ਦੌਰਾਨ ਸੁਲਤਾਨਪੁਰ ਲੋਧੀ ਵਿਚ ਇਹ ਲੁਟੇਰਾ ਗਿਰੋਹ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ 4 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਇਸ ਸਭ ਦੇ ਉਲਟ ਅੰਨ੍ਹੀ ਪੀਹਵੇ ਕੁੱਤਾ ਚੱਟੇ ਵਾਲੀ ਕਹਾਵਤ ਵਾਂਗ ਪੰਜਾਬ ਸਰਕਾਰ ਅਤੇ ਇਸ ਦੇ ਮੰਤਰੀ ਆਪਣੀਆਂ ਰੰਗ-ਰਲੀਆਂ ਅਤੇ ਸਿਆਸਤਾਂ ਵਿਚ ਮਸਤ ਹਨ। ਲੁੱਟਾਂ-ਖੋਹਾਂ ਦੀਆਂ ਤਾਜ਼ਾ ਘਟਨਾਵਾਂ ਵਿਚ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੱਖੀਵਾਲਾ ਵਿਚ ਬੌਬੀ ਬੇਕਰੀ ਦੇ ਬਹਾਰ ਇੱਕ ਮੋਟਰਸਾਈਕਲ ਪੈਸ਼ਨ ਪਰੋ ਜਿਸ ਦਾ ਨੰਬਰ ਪੀ ਬੀ 09 ਆਰ 4031 ਹੈ ਚੋਰ ਮਿੰਟਾਂ ਵਿੱਚ ਉਡਾ ਲੈ ਗਿਆ। ਮੋਟਰਸਾਈਕਲ ਦਾ ਮਾਲਕ ਅਤਿੰਦਰ ਪਾਲ ਬੌਬੀ ਬੇਕਰੀ ਅੰਦਰੋਂ ਕੁਝ ਸਮਾਨ ਲੈਣ ਗਿਆ ਏਨੇ ਸਮੇਂ ਚ ਹੀ ਚੋਰ ਕਾਰਾ ਕਰਕੇ ਤੁਰਦਾ ਬਣਿਆ। ਇਸ ਦੌਰਾਨ ਗਨੀਮਤ ਇਹ ਰਹੀ ਕਿ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਚੋਰੀ ਕਰਦੇ ਚੋਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਵੀ ਹੋ ਗਈਆਂ।

ਇਸੇ ਤਰ੍ਹਾਂ ਪਵਿੱਤਰ ਵੇਈਂ ਦੇ ਕੰਢੇ ਤੋਂ ਸੰਤ ਸੀਚੇਵਾਲ ਦੇ ਸੇਵਾਦਾਰ ਸੰਦੀਪ ਸਿੰਘ ਦਾ ਮੋਟਰਸਾਈਕਲ ਪੈਲਟਿਨਾ ਕਾਲਾ ਰੰਗ ਨੰਬਰ ਪੀ ਬੀ 25 ਜੀ 0415 ਚੋਰੀ ਹੋ ਗਿਆ।ਇਹ ਵੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸੇ ਤਰ੍ਹਾਂ ਪਿੰਡ ਸਰਾਏ ਜੱਟਾਂ ਦੇ ਨੇੜੇ ਆਪਣੀ ਪਤਨੀ ਨਾਲ ਮੋਟਰਸਾਈਕਲ ‘ਤੇ ਜਾ ਰਹੇ ਗੁਰਮੀਤ ਸਿੰਘ ਨੂੰ ਦੋ ਲੁਟੇਰਿਆਂ ਨੇ ਘੇਰ ਲਿਆ। ਲੁਟੇਰੇ ਉਸ ਦੀ ਜੇਬ ਵਿੱਚੋਂ ਪੈਸੇ, ਮੋਬਾਈਲ, ਅਤੇ ਜ਼ਰੂਰੀ ਕਾਗਜ਼ਾਤ ਲੁਟੇਰਿਆਂ ਨੇ ਲੁੱਟ ਕੇ ਲੈ ਗਏ।
ਇਸੇ ਤਰ੍ਹਾਂ ਪਿਛਲੇ ਦਿਨੀਂ ਡਡਵਿੰਡੀ ਇਲਾਕੇ ਵਿਚ ਵਿਚ ਕਿਸਾਨਾਂ ਦੀਆਂ ਮੋਟਰਾਂ ਤੋਂ ਵੱਡੇ ਪੱਧਰ ਤੇ ਤਾਰਾਂ ਚੋਰੀ ਅਤੇ ਟਰਾਂਸਫਾਰਮਰਾਂ ਤੋਂ ਤੇਲ ਚੋਰੀ ਕੀਤਾ ਜਾ ਚੁੱਕਾ ਹੈ।
ਇਨ੍ਹਾਂ ਸਾਰੀਆਂ ਘਟਨਾਵਾਂ ਦੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਅਜੇ ਤੱਕ ਕੋਈ ਵੀ ਲੁਟੇਰਾ ਅਨਸਰ ਪੁਲਸ ਦੀ ਪਕੜ ਵਿੱਚ ਨਹੀਂ ਆਇਆ ਅਤੇ ਇਹ ਲੁਟੇਰਾ ਗਿਰੋਹ ਪੁਲਸ ਦੀ ਨੱਕ ਹੇਠ ਦਿਨ ਦਿਹਾਡ਼ੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ ।

ਹਰ ਫਰੰਟ ‘ਤੇ ਫੇਲ ਸਾਬਤ ਹੋ ਰਹੀ ਕੈਪਟਨ ਸਰਕਾਰ : ਅਕਾਲੀ ਆਗੂ

ਇਹਨਾਂ ਘਟਨਾਵਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਅਕਾਲੀ ਦਲ ਦੇ ਸਾਬਕਾ ਸਿੱਖਿਆ ਮੰਤਰੀ ਬੀਬੀ ਡਾਕਟਰ ਉਪਿੰਦਰਜੀਤ ਕੌਰ ਅਤੇ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਪੀ. ਏ .ਸੀ .ਇੰਜ ਸਵਰਨ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਸਰਕਾਰ ਦਾ ਮੁੱਢਲਾ ਫਰਜ਼ ਪ੍ਰੰਤੂ ਰਾਜਸੀ ਦਖਲਅੰਦਾਜ਼ੀ ਕਰਨ ਅਤੇ ਲੁਟੇਰਿਆਂ ਦੀ ਪੁਸ਼ਤ ਪਨਾਹੀ ਕਾਰਨ ਪੰਜਾਬ ਲੁਟੇਰਿਆਂ ਦੇ ਰਾਜ ਵਿੱਚ ਪ੍ਰਵੇਸ਼ ਕਰ ਗਿਆ ਹੈ।

ਇਸ ਮੌਕੇ ਇੰਜ ਸਵਰਨ ਸਿੰਘ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ ਮਾਲ ਸੁਰੱਖਿਆ ਕੀਤੀ ਜਾਵੇ। ਉਹਨਾਂ ਕਿਹਾ ਕਿ ਕਰੋਨਾ ਕਾਲ ਵਿੱਚ ਲੋਕਾਂ ਦੇ ਕੰਮ ਕਾਜ਼ ਠੱਪ ਪਏ ਹਨ ਅਤੇ ਹਰ ਪਾਸੇ ਮੰਦੇ ਲੱਗੇ ਹੋਏ ਹਨ ਪਰ ਲੁਟੇਰੇ ਲੋਕਾਂ ਦੀ ਉਮਰਾਂ ਦੀ ਕੀਤੀ ਕਮਾਈ ਨੂੰ ਵੀ ਪਲਾਂ ਵਿਚ ਲੁੱਟ ਕੇ ਲਿਜਾ ਰਹੇ ਹਨ। ਉਹਨਾਂ ਸਥਾਨਕ ਪੁਲਿਸ ਨੂੰ ਵੀ ਅਪੀਲ ਕੀਤੀ ਕਿ ਉਹ ਲੁਟੇਰਿਆਂ ਨੂੰ ਫੜਨ ਚ ਸਰਗਰਮੀ ਦਿਖਾਵੇ ਤਾਂ ਕਿ ਲੋਕਾਂ ਦਾ ਵਿਸ਼ਵਾਸ ਪੁਲਿਸ ਤੇ ਬਣਿਆ ਰਹੇ।

ਟੀਵੀ ਪੰਜਾਬ ਬਿਊਰੋ

The post ਬਾਬੇ ਨਾਨਕ ਦੀ ਨਗਰੀ ‘ਚ ਲੁਟੇਰਿਆਂ ਦੀਆਂ ਮੌਜਾਂ, 6 ਦਿਨਾਂ ‘ਚ 4 ਵਾਰਦਾਤਾਂ, ਸਰਕਾਰ ਅਤੇ ਪ੍ਰਸ਼ਾਸਨ ਨੂੰ ਨਹੀਂ ਕੋਈ ਪਰਵਾਹ appeared first on TV Punjab | English News Channel.

]]>
https://en.tvpunjab.com/robbers-active-punjab-government-sleep/feed/ 0
ਸੱਜਣ ਸਿੰਘ ਚੀਮਾ ਨੇ ਕਿਉਂ ਛੱਡਿਆ ਅਕਾਲੀ ਦਲ ? ਹੁਣ ਸੁਲਤਾਨਪੁਰ ਲੋਧੀ ਤੋਂ ਕਿਸ ਨੂੰ ਮਿਲੇਗਾ ਸੁਖਬੀਰ ਦਾ ਥਾਪੜਾ ? https://en.tvpunjab.com/sajjan-singh-cheema-quit-akalidal/ https://en.tvpunjab.com/sajjan-singh-cheema-quit-akalidal/#respond Mon, 07 Jun 2021 15:39:49 +0000 https://en.tvpunjab.com/?p=1499 ਵਿਸ਼ੇਸ਼ ਰਿਪੋਰਟ- ਜਸਬੀਰ ਵਾਟਾਂਵਾਲੀ ਵਿਧਾਨ ਸਭਾ ਚੋਣਾਂ 2022 ਭਾਵੇਂ ਅਜੇ ਕੁਝ ਦੂਰੀ ‘ਤੇ ਹਨ ਪਰ ਸਿਆਸੀ ਆਗੂਆਂ ਦੀ ਦਲ ਬਦਲਣ ਦੀ ਕਵਾਇਦ ਨੇ ਚੋਣ ਮਾਹੌਲ ਨੂੰ ਕਾਫੀ ਹੱਦ ਤੱਕ ਗਰਮਾਅ ਦਿੱਤਾ ਹੈ। ਇਨ੍ਹਾਂ ਸਿਆਸੀ ਆਗੂਆਂ ਨੂੰ ਦਲ ਬਦਲਦਿਆਂ ਦੇਖ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ… ਚੋਣਾਂ ਅੱਜ ਭਲਕ ਹੀ ਆਉਣ ਵਾਲੀਆਂ ਹੋਣ। ਦਲ ਬਦਲਣ […]

The post ਸੱਜਣ ਸਿੰਘ ਚੀਮਾ ਨੇ ਕਿਉਂ ਛੱਡਿਆ ਅਕਾਲੀ ਦਲ ? ਹੁਣ ਸੁਲਤਾਨਪੁਰ ਲੋਧੀ ਤੋਂ ਕਿਸ ਨੂੰ ਮਿਲੇਗਾ ਸੁਖਬੀਰ ਦਾ ਥਾਪੜਾ ? appeared first on TV Punjab | English News Channel.

]]>
FacebookTwitterWhatsAppCopy Link


ਵਿਸ਼ੇਸ਼ ਰਿਪੋਰਟ- ਜਸਬੀਰ ਵਾਟਾਂਵਾਲੀ

ਵਿਧਾਨ ਸਭਾ ਚੋਣਾਂ 2022 ਭਾਵੇਂ ਅਜੇ ਕੁਝ ਦੂਰੀ ‘ਤੇ ਹਨ ਪਰ ਸਿਆਸੀ ਆਗੂਆਂ ਦੀ ਦਲ ਬਦਲਣ ਦੀ ਕਵਾਇਦ ਨੇ ਚੋਣ ਮਾਹੌਲ ਨੂੰ ਕਾਫੀ ਹੱਦ ਤੱਕ ਗਰਮਾਅ ਦਿੱਤਾ ਹੈ। ਇਨ੍ਹਾਂ ਸਿਆਸੀ ਆਗੂਆਂ ਨੂੰ ਦਲ ਬਦਲਦਿਆਂ ਦੇਖ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ… ਚੋਣਾਂ ਅੱਜ ਭਲਕ ਹੀ ਆਉਣ ਵਾਲੀਆਂ ਹੋਣ। ਦਲ ਬਦਲਣ ਦੀਆਂ ਇਹ ਗਤੀਵਿਧੀਆਂ ਐਨੀਆਂ ਤੇਜ਼ ਹਨ ਕਿ ਹਰ ਹਫ਼ਤੇ ਕੋਈ ਨਾ ਕੋਈ ਸਿਆਸੀ ਆਗੂ ਇਕ ਪਾਰਟੀ ਚੋਂ ਦੂਜੀ ਪਾਰਟੀ ਚ ਸ਼ਾਮਲ ਹੋ ਰਿਹਾ ਹੈ ।
ਦਲ ਬਦਲਣ ਅਤੇ ਇੱਧਰੋਂ-ਓਧਰ ਛਾਲ ਮਾਰਨ ਦੀ ਕਵਾਇਦ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਵਿੱਚ ਗਏ ਸੱਜਣ ਸਿੰਘ ਚੀਮਾ ਮੁੜ ਆਮ ਆਦਮੀ ਪਾਰਟੀ ਵਿੱਚ ਹੀ ਆ ਗਏ।
ਦ0(000ਲ ਬਦਲਣ ਦੀ ਇਸੇ ਕਵਾਇਦ ਦੇ ਅਧੀਨ ਕੁਝ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਤਿੰਨ ਸਾਥੀ ਵਿਧਾਇਕਾਂ ਸਣੇ ਮੁੜ ਕਾਂਗਰਸ ਵਿੱਚ ਛਾਲ ਮਾਰ ਦਿੱਤੀ ਸੀ। ਇਸ ਤੋਂ ਕੁਝ ਦਿਨ ਪਹਿਲਾਂ ਅਕਾਲੀ ਦਲ ਨਾਲ ਪੀੜ੍ਹੀਆਂ ਤੋਂ ਜੁੜੇ ਹੋਏ ਪਰਿਵਾਰ ਵਿੱਚੋਂ ਜਗਜੀਵਨ ਸਿੰਘ ਖੀਰਨੀਆਂ ਵੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਜਗਜੀਵਨ ਸਿੰਘ ਖੀਰਨੀਆਂ ਦਾ ਪਰਿਵਾਰ ਪਿਤਾ ਪੁਰਖੀ ਅਕਾਲੀ ਦਲ ਨਾਲ ਜੁੜਿਆ ਆ ਰਿਹਾ ਸੀ। ਜਗਜੀਵਨ ਸਿੰਘ ਦੇ ਪਿਤਾ ਸਵਰਗੀ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਪੰਜਾਬ ਵਿਚ ਅਕਾਲੀ ਦਲ ਦੇ ਚੰਗੇ ਆਗੂਆਂ ਵਜੋਂ ਜਾਣੇ ਜਾਂਦੇ ਸਨ।

ਦਲ ਬਦਲਣ ਦੀ ਇਸ ਕਵਾਇਦ ਨੂੰ ਬੀਤੇ ਮਹੀਨੇ ਦੌਰਾਨ ਵੀ ਕਾਫ਼ੀ ਹਵਾ ਮਿਲੀ ਸੀ ਜਦੋਂ ਫਿਰੋਜ਼ਪੁਰ ਦੇ 2 ਵੱਡੇ ਚਿਹਰੇ ਡਾ. ਮਹਿੰਦਰ ਕੁਮਾਰ ਰਿਣਵਾਂ ਅਤੇ ਹੰਸ ਰਾਜ ਜੋਸਨ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ । ਇਹ ਦੋਵੇਂ ਸਿਆਸੀ ਆਗੂ ਕਾਂਗਰਸ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ ।

ਸੱਜਣ ਸਿੰਘ ਚੀਮਾ ਨੇ ਅਕਾਲੀ ਦਲ ਨੂੰ ਕਿਉਂ ਕਿਹਾ ਅਲਵਿਦਾ?

ਗੱਲ ਸੱਜਣ ਸਿੰਘ ਚੀਮਾ ਦੇ ਆਪ ਵਿੱਚ ਛਾਲ ਮਾਰਨ ਦੀ ਕਰੀਏ ਤਾਂ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ ਕਿ ਇਹ ਸਿਆਸੀ ਆਗੂ ਇਕ ਪਾਰਟੀ ਚੋਂ ਦੂਜੀ ਪਾਰਟੀ ਵਿਚ ਛਾਲ ਕਿਉਂ ਅਤੇ ਕਦੋਂ ਮਾਰਦੇ ਹਨ। ਆਮ ਤੌਰ ‘ਤੇ ਇਹ ਵਰਤਾਰਾ ਵੋਟਾਂ ਦੇ ਬਿਲਕੁਲ ਨਜ਼ਦੀਕ ਜਾ ਕੇ ਵਾਪਰਦਾ ਹੈ ਜਦੋਂ ਕਿ ਇਕ ਪਾਰਟੀ ਚੋਂ ਦੂਜੀ ਪਾਰਟੀ ਵਿਚ ਵੱਡੀ ਪੱਧਰ ‘ਤੇ ਛਾਲਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਭ ਦੇ ਉਲਟ ਇਸ ਵਾਰ ਇਹ ਵਰਤਾਰਾ ਕੁਝ ਅਗੇਤਾ ਹੀ ਵਾਪਰਨਾ ਸ਼ੁਰੂ ਹੋ ਚੁੱਕਾ ਹੈ। ਗੱਲ ਸੱਜਣ ਸਿੰਘ ਚੀਮਾ ਦੀ ਕਰੀਏ ਤਾਂ ਕਿ ਉਨ੍ਹਾਂ ਨੇ ਮੁੜ ਆਮ ਆਦਮੀ ਪਾਰਟੀ ਵਿੱਚ ਛਾਲ ਕਿਉਂ ਮਾਰੀ ਇਸ ਦੇ ਕਈ ਮੁੱਖ ਕਾਰਨ ਹਨ। ਭਰੋਸੇਯੋਗ ਸੂਤਰਾਂ ਅਤੇ ਸਿਆਸਤ ਤਿੱਖੀ ਨਜ਼ਰ ਰੱਖਣ ਵਾਲੇ ਲੋਕਾਂ ਮੁਤਾਬਿਕ ਸੱਜਣ ਸਿੰਘ ਚੀਮਾ ਜਿਸ ਝਾਕ ਨੂੰ ਲੈ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ, ਉਨ੍ਹਾਂ ਨੂੰ ਉਹ ਝਾਕ ਪੂਰੀ ਹੁੰਦੀ ਨਹੀਂ ਦਿਸ ਰਹੀ । ਸੱਜਣ ਸਿੰਘ ਚੀਮਾ ਜਦੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ, ਉਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜ਼ੋਰ ਇਸ ਗੱਲ ਉੱਤੇ ਲੱਗਾ ਹੋਇਆ ਸੀ ਕਿ ਪਾਰਟੀ ਦੇ ਵਿਚ ਨੌਜਵਾਨ ਚਿਹਰੇ ਸ਼ਾਮਲ ਕੀਤੇ ਜਾਣ ਅਤੇ ਬਜ਼ੁਰਗ ਹੋ ਚੁੱਕੇ ਆਗੂਆਂ ਨੂੰ ਸਤਿ ਸ੍ਰੀ ਆਕਾਲ ਕਿਹਾ ਜਾਵੇ। ਸੁਖਬੀਰ ਸਿੰਘ ਬਾਦਲ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਕਈ ਸਿਆਸੀ ਆਗੂ ਜੋ ਕਿ ਬਜ਼ੁਰਗ ਹੋ ਚੁੱਕੇ ਸਨ ਪਾਰਟੀ ਨੂੰ ਅਲਵਿਦਾ ਆਖ ਗਏ ਜਾਂ ਬਗ਼ਾਵਤ ਤੇ ਉਤਰ ਆਏ। ਇਨ੍ਹਾਂ ਆਗੂਆਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਢੀਂਡਸਾ ਪਿਉ ਪੁੱਤਰ, ਡਾ. ਰਤਨ ਸਿੰਘ ਅਜਨਾਲਾ ਆਦਿ ਕਈ ਅਕਾਲੀ ਆਗੂ ਸ਼ਾਮਲ ਹਨ। ਉਸ ਸਮੇਂ ਸੱਜਣ ਸਿੰਘ ਚੀਮਾ ਨੂੰ ਇਉਂ ਜਾਪਿਆ ਕਿ ਸੁਲਤਾਨਪੁਰ ਲੋਧੀ ਦੀ ਸੀਟ ‘ਤੇ ਬਜ਼ੁਰਗ ਹੋ ਚੁੱਕੇ ਬੀਬੀ ਡਾ. ਉਪਿੰਦਰਜੀਤ ਕੌਰ ਨੂੰ ਵੀ ਅਕਾਲੀ ਦਲ ਜਲਦੀ ਹੀ ਸਤ ਸ੍ਰੀ ਅਕਾਲ ਕਹਿ ਦੇਵੇਗਾ ਪਰ ਸੱਜਣ ਸਿੰਘ ਚੀਮਾ ਇਹ ਭੁੱਲ ਗਏ ਕਿ ਡਾ. ਉਪਿੰਦਰਜੀਤ ਕੌਰ ਨੇ ਅਕਾਲੀ ਦਲ ਵਿਚ ਰਹਿੰਦਿਆਂ ਸਮਰਪਣ ਭਾਵਨਾ ਰੱਖਦੇ ਹੋਏ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਦੇ ਵੀ ਅਕਾਲੀ ਦਲ ਦੇ ਵਿੱਚ ਬਗ਼ਾਵਤੀ ਸੁਰਾਂ ਅਖ਼ਤਿਆਰ ਨਹੀਂ ਕੀਤੀਆਂ ਨਾ ਹੀ ਕੋਈ ਹੁਕਮ ਅਦੂਲੀ ਕੀਤੀ ਹੈ। ..ਸ਼ਾਇਦ ਇਸੇ ਲਈ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਕਾਫੀ ਇੱਜ਼ਤ ਮਾਣ ਅਤੇ ਸਨਮਾਨ ਦਿੰਦੇ ਹਨ। ਸੁਲਤਾਨਪੁਰ ਲੋਧੀ ਦੀ ਸੀਟ ਉੱਤੇ ਅਕਾਲੀ ਦਲ ਵੱਲੋਂ ਜੇਕਰ ਡਾ. ਉਪਿੰਦਰਜੀਤ ਕੌਰ ਨੂੰ ਨਾ ਉਤਾਰਿਆ ਗਿਆ ਤਾਂ ਉਨ੍ਹਾਂ ਦੇ ਪੁੱਛੇ ਬਗੈਰ ਕਿਸੇ ਹੋਰ ਉਮੀਦਵਾਰ ਨੂੰ ਉਤਾਰਨਾ ਵੀ ਸੰਭਵ ਨਹੀਂ ਜਾਪਦਾ। ਪਿਛਲੇ ਦਿਨੀਂ ਰਾਣਾ ਗੁਰਜੀਤ ਸਿੰਘ ਦੇ ਅਕਾਲੀ ਦਲ ਵਿਚ ਆਉਣ ਦੀ ਚਰਚਾ ਨੇ ਵੀ ਜ਼ੋਰ ਫੜਿਆ ਸੀ ਕਿਹਾ ਜਾ ਰਿਹਾ ਸੀ ਕਿ ਜੇਕਰ ਰਾਣਾ ਗੁਰਜੀਤ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਪੂਰਥਲਾ ਜਾਂ ਸੁਲਤਾਨਪੁਰ ਲੋਧੀ ਤੋਂ ਮੁੱਖ ਉਮੀਦਵਾਰ ਵਜੋਂ ਉਤਾਰਿਆ ਜਾ ਸਕਦਾ ਹੈ। ਖ਼ੈਰ ਇਹ ਸੰਭਾਵਨਾਵਾਂ ਰਾਣਾ ਗੁਰਜੀਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਪੈਦਾ ਹੋ ਸਕਦੀਆਂ ਹਨ। ਇਸੇ ਤਰ੍ਹਾਂ ਕੈਪਟਨ ਹਰਮਿੰਦਰ ਸਿੰਘ ਦੀਆਂ ਵੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਆਉਣ ਦੀਆਂ ਚਰਚਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਵੀ ਅਕਾਲੀ ਦਲ ਵਿਚ ਆ ਕੇ ਸੁਲਤਾਨਪੁਰ ਲੋਧੀ ਤੋਂ ਚੋਣਾਂ ਲੜਨ ਦੇ ਇੱਛੁਕ ਹਨ।

ਹੁਣ ਕਿਸਨੂੰ ਮਿਲੇਗਾ ਸੁਲਤਾਨਪੁਰ ਲੋਧੀ ਤੋਂ ਥਾਪੜਾ ?

ਗੱਲ ਸੁਲਤਾਨਪੁਰ ਲੋਧੀ ਦੀ ਸੀਟ ਤੋਂ ਅਕਾਲੀ ਦਲ ਦੇ 2022 ਦੇ ਉਮੀਦਵਾਰ ਦੀ ਕਰੀਏ ਤਾਂ ਇਸ ਸੀਟ ਉਤੋਂ ਵਧੇਰੇ ਸੰਭਾਵਨਾਵਾਂ ਡਾ. ਉਪਿੰਦਰਜੀਤ ਕੌਰ ਦੇ ਚੋਣ ਲੜਨ ਦੀਆਂ ਹੀ ਹਨ ਪਰ ਇਸ ਦੇ ਨਾਲ ਨਾਲ ਜੇਕਰ ਕਿਸੇ ਕਾਰਨ ਉਹ ਖੁਦ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਦਾ ਦਮਾਦ ਇੰਜੀਨੀਅਰ ਸਵਰਨ ਸਿੰਘ ਨੂੰ ਟਿਕਟ ਦਿੱਤੇ ਜਾਣ ਦੀ ਵੀ ਪੂਰੀ-ਪੂਰੀ ਸੰਭਾਵਨਾ ਹੈ। ਇੰਜੀਨੀਅਰ ਸਵਰਨ ਸਿੰਘ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਵਿੱਚ ਕਾਫ਼ੀ ਪ੍ਰਵਾਨਿਤ ਹਨ। ਉਨ੍ਹਾਂ ਨੇ ਹਮੇਸ਼ਾ ਹੀ ਹਲਕੇ ਦੇ ਲੋਕਾਂ ਅਤੇ ਲੋਕ ਮੁੱਦਿਆਂ ਦੀ ਗੱਲ ਕੀਤੀ ਹੈ। ਮਾਮਲਾ ਕਿਸਾਨਾਂ ਨਾਲ ਹੋ ਰਹੇ ਧੱਕੇ ਦਾ ਜਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੋਵੇ ਉਨ੍ਹਾਂ ਨੇ ਹਮੇਸ਼ਾ ਹਲਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਪਵਿੱਤਰ ਕਾਲੀ ਵੇਈਂ ਵਿੱਚ ਮੱਛੀਆਂ ਦੇ ਮਾਰੇ ਜਾਣ ਦੇ ਮਾਮਲੇ ਨੂੰ ਇੰਜੀਨੀਅਰ ਸਵਰਨ ਸਿੰਘ ਨੇ ਜ਼ੋਰਸ਼ੋਰ ਨਾਲ ਉਠਾਇਆ ਸੀ। ਇਸੇ ਤਰ੍ਹਾਂ ਇੰਜੀਨੀਅਰ ਸਵਰਨ ਸਿੰਘ ਨੇ ਪੀਸੀਏ ਦੇ ਮੈਂਬਰ ਵਜੋਂ ਵੀ ਅਕਾਲੀ ਦਲ ਲਈ ਚੰਗੀਆਂ ਸੇਵਾਵਾਂ ਨਿਭਾਈਆਂ ਹਨ ਇਸ ਸਭ ਦੇ ਮੱਦੇਨਜ਼ਰ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈ।
ਟੀਵੀ ਪੰਜਾਬ ਬਿਊਰੋ।

The post ਸੱਜਣ ਸਿੰਘ ਚੀਮਾ ਨੇ ਕਿਉਂ ਛੱਡਿਆ ਅਕਾਲੀ ਦਲ ? ਹੁਣ ਸੁਲਤਾਨਪੁਰ ਲੋਧੀ ਤੋਂ ਕਿਸ ਨੂੰ ਮਿਲੇਗਾ ਸੁਖਬੀਰ ਦਾ ਥਾਪੜਾ ? appeared first on TV Punjab | English News Channel.

]]>
https://en.tvpunjab.com/sajjan-singh-cheema-quit-akalidal/feed/ 0