SUNDAY ELECTIONS Archives - TV Punjab | English News Channel https://en.tvpunjab.com/tag/sunday-elections/ Canada News, English Tv,English News, Tv Punjab English, Canada Politics Mon, 23 Aug 2021 07:34:27 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg SUNDAY ELECTIONS Archives - TV Punjab | English News Channel https://en.tvpunjab.com/tag/sunday-elections/ 32 32 DSGMC ਚੋਣਾਂ ਐਤਵਾਰ ਨੂੰ ਹੋਈਆਂ, 312 ਉਮੀਦਵਾਰ ਮੈਦਾਨ ’ਚ ਉਤਰੇ https://en.tvpunjab.com/dsgmc-elections-were-contested-on-sunday-312-candidates-took-part-in-the-elections/ https://en.tvpunjab.com/dsgmc-elections-were-contested-on-sunday-312-candidates-took-part-in-the-elections/#respond Mon, 23 Aug 2021 07:34:27 +0000 https://en.tvpunjab.com/?p=8418 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਐਤਵਾਰ ਨੂੰ ਹੋਈਆਂ। ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਚੋਣ ਅਮਲ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲਿਆ।ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡ ਲਈ 23 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਸਕੂਲਾਂ […]

The post DSGMC ਚੋਣਾਂ ਐਤਵਾਰ ਨੂੰ ਹੋਈਆਂ, 312 ਉਮੀਦਵਾਰ ਮੈਦਾਨ ’ਚ ਉਤਰੇ appeared first on TV Punjab | English News Channel.

]]>
FacebookTwitterWhatsAppCopy Link


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀਆਂ ਚੋਣਾਂ ਐਤਵਾਰ ਨੂੰ ਹੋਈਆਂ। ਦਿੱਲੀ ਸਰਕਾਰ ਦੇ ਦਿੱਲੀ ਗੁਰਦੁਆਰਾ ਚੋਣ ਬੋਰਡ ਦੀ ਨਿਗਰਾਨੀ ਹੇਠ ਚੋਣ ਅਮਲ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਚੱਲਿਆ।ਦਿੱਲੀ ਦੇ ਸਾਰੇ 46 ਗੁਰਦੁਆਰਾ ਵਾਰਡ ਲਈ 23 ਰਿਟਰਨਿੰਗ ਅਧਿਕਾਰੀ ਨਿਯੁਕਤ ਕੀਤੇ ਗਏ ਸਨ।

ਜਾਣਕਾਰੀ ਅਨੁਸਾਰ ਰਾਸ਼ਟਰੀ ਰਾਜਧਾਨੀ ਦੇ ਸਰਕਾਰੀ ਸਕੂਲਾਂ ‘ਚ ਬਣਾਏ ਗਏ 546 ਮਤਦਾਨ ਕੇਂਦਰਾਂ ‘ਤੇ ਵੋਟਾਂ ਪਾਈਆਂ ਗਈਆਂ। ਚੋਣ ਮੈਦਾਨ ‘ਚ 132 ਨਿਰਦਲ ਉਮੀਦਵਾਰਾਂ ਸਮੇਤ ਕੁੱਲ 312 ਉਮੀਦਵਾਰ ਸਨ। DSGMC ਚੋਣਾਂ ‘ਚ ਜੇਕਰ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪਰਮਜੀਤ ਸਰਨਾ ਭਰਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਨਜਿੰਦਰ ਸਿੰਘ ਸਿਰਸਾ ਦੀ ਪਾਰਟੀ ਦੇ ਵਿਚ ਹੈ। ਚੋਣ ਪ੍ਰਚਾਰ ਦੌਰਾਨ ਦੋਵੇਂ ਹੀ ਆਪਣੀ-ਆਪਣੀ ਜਿੱਤਾ ਦਾ ਦਾਅਵਾ ਕਰਦੇ ਰਹੇ ਹਨ।

ਸਵੇਰੇ 8 ਵਜੇ ਤੋਂ ਸਿੱਖ ਵੋਟਰਾਂ ਨੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਵੱਡੀ ਗਿਣਤੀ ਵਿਚ ਲੋਕ ਵੋਟਾਂ ਪਾਉਣ ਲਈ ਉੱਥੇ ਪਹੁੰਚੇ। ਵੋਟਾਂ ਨੂੰ ਲੈ ਕੇ ਬੀਬੀਆਂ ਵਿਚ ਵੀ ਉਤਸ਼ਾਹ ਨਜ਼ਰ ਆਇਆ । ਇੰਨਾ ਚੋਣਾਂ ਵਿਚ ਸਾਰੇ 576 ਬੂਥਾਂ ’ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸਾਰੇ ਬੂਥਾਂ ’ਤੇ ਉੱਚਿਤ ਪੈਰਾ-ਮਿਲਟਰੀ ਅਤੇ ਪੁਲਸ ਦੇ ਜਵਾਨ ਤਾਇਨਾਤ ਰਹੇ। ਪੁਲਸ ਦੇ ਆਲਾ ਅਧਿਕਾਰੀ ਆਪਣੇ-ਆਪਣੇ ਇਲਾਕੇ ਵਿਚ ਬੂਥਾਂ ’ਤੇ ਨਜ਼ਰ ਰੱਖ ਰਹੇ ਸਨ। ਸਾਰੇ ਬੂਥਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਸਨ।

ਕੁੱਲ CA —
ਦਿੱਲੀ ਸਿੱਖ ਚੋਣਾਂ ਲਈ ਕੁੱਲ 312 ਉਮੀਦਵਾਰ ਚੋਣ ਮੈਦਾਨ ਵਿਚ ਉਤਰੇ ਸਨ। ਚੋਣਾਂ ’ਚ 7 ਧਾਰਮਿਕ ਪਾਰਟੀਆਂ ਮੈਦਾਨ ਵਿਚ ਸਨ। ਇਨ੍ਹਾਂ ’ਚੋਂ ਮੁੱਖ ਰੂਪ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਚੋਣਾਂ ਲੜ ਰਹੀ ਹੈ। ਚੋਣਾਂ ਲਈ 546 ਪੋਲਿੰਗ ਬੂਥ ਬਣਾਏ ਗਏ। ਇਸ ਵਾਰ ਕੁੱਲ 3.42 ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਿੱਤੀ । ਕੁੱਲ ਵੋਟਰਾਂ ਵਿਚ 1.71 ਲੱਖ ਪੁਰਸ਼ ਵੋਟਰ ਅਤੇ ਕਰੀਬ 1.71 ਲੱਖ ਮਹਿਲਾ ਵੋਟਰ ਸਨ। ਚੋਣਾਂ ਦੇ ਨਤੀਜੇ 25 ਅਗਸਤ ਨੂੰ ਐਲਾਨੇ ਜਾਣਗੇ।

The post DSGMC ਚੋਣਾਂ ਐਤਵਾਰ ਨੂੰ ਹੋਈਆਂ, 312 ਉਮੀਦਵਾਰ ਮੈਦਾਨ ’ਚ ਉਤਰੇ appeared first on TV Punjab | English News Channel.

]]>
https://en.tvpunjab.com/dsgmc-elections-were-contested-on-sunday-312-candidates-took-part-in-the-elections/feed/ 0