sunil jakhad Archives - TV Punjab | English News Channel https://en.tvpunjab.com/tag/sunil-jakhad/ Canada News, English Tv,English News, Tv Punjab English, Canada Politics Sat, 24 Jul 2021 11:08:29 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg sunil jakhad Archives - TV Punjab | English News Channel https://en.tvpunjab.com/tag/sunil-jakhad/ 32 32 ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਛਿੜਿਆ ਨਵਾਂ ਵਿਵਾਦ https://en.tvpunjab.com/new-controversy-after-navjot-sidhu-coronation/ https://en.tvpunjab.com/new-controversy-after-navjot-sidhu-coronation/#respond Sat, 24 Jul 2021 10:26:10 +0000 https://en.tvpunjab.com/?p=5858 ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਕਾਂਗਰਸ ਦੇ ਕਈ ਅੰਦਰੂਨੀ ਵਿਵਾਦ ਸੁਲਝਦੇ ਨਜ਼ਰ ਆਏ, ਦੂਜੇ ਪਾਸੇ ਬੁਲਾਰਿਆਂ ਵੱਲੋਂ ਦਿੱਤੇ ਗਏ ਭਾਸ਼ਣ ਨੇ ਨਵੇਂ ਵਿਵਾਦਾਂ ਨੂੰ ਵੀ ਜਨਮ ਦਿੱਤਾ। ਅਜਿਹਾ ਹੀ ਇਕ ਵਿਵਾਦ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਸ਼ਣ ਨਾਲ ਵੀ ਸਾਹਮਣੇ ਆਇਆ । ਸੁਨੀਲ […]

The post ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਛਿੜਿਆ ਨਵਾਂ ਵਿਵਾਦ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਵੇਂ ਚੁਣੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੌਰਾਨ ਕਾਂਗਰਸ ਦੇ ਕਈ ਅੰਦਰੂਨੀ ਵਿਵਾਦ ਸੁਲਝਦੇ ਨਜ਼ਰ ਆਏ, ਦੂਜੇ ਪਾਸੇ ਬੁਲਾਰਿਆਂ ਵੱਲੋਂ ਦਿੱਤੇ ਗਏ ਭਾਸ਼ਣ ਨੇ ਨਵੇਂ ਵਿਵਾਦਾਂ ਨੂੰ ਵੀ ਜਨਮ ਦਿੱਤਾ। ਅਜਿਹਾ ਹੀ ਇਕ ਵਿਵਾਦ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਸ਼ਣ ਨਾਲ ਵੀ ਸਾਹਮਣੇ ਆਇਆ ।

ਸੁਨੀਲ ਜਾਖੜ ਨੇ ਆਪਣੇ ਭਾਸ਼ਣ ਦੌਰਾਨ ਜਿੱਥੇ ਤਮਾਸ਼ਬੀਨਾ ਖਿਲਾਫ ਜੰਮ ਕੇ ਭੜਾਸ ਕੱਢੀ ਉੱਥੇ ਹੀ ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਪੰਜਾਬ ਤੋਂ ਦਿੱਲੀ ਭੇਜਿਆ। ਉਨ੍ਹਾਂ ਕਿਹਾ ਕਿ ਕੋਈ ਹੋਰ ਅਜਿਹਾ ਨਹੀਂ ਕਰ ਸਕਦਾ ਸੀ।

ਇਸ ਬਿਆਨ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਬਾਰਡਰ ‘ਤੇ ਅੰਦੋਲਨ ਕਰਨ ਲਈ ਭੇਜਿਆ ਗਿਆ ਸੀ? ਇਹ ਵਿਵਾਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਦਾਅਵੇ ਕਾਰਨ ਪੈਦਾ ਹੋਇਆ ਹੈ। ਸਿੱਧੂ ਦੇ ਪ੍ਰੋਗਰਾਮ ਵਿਚ ਕੈਪਟਨ ਦੀ ਸ਼ਲਾਘਾ ਕਰਨ ਦੇ ਚੱਕਰ ਵਿਚ ਜਾਖੜ ਨੇ ਕੁਝ ਇਸ ਤਰ੍ਹਾਂ ਕਿਹਾ ਕਿ ਭਾਜਪਾ ਨੂੰ ਕਿਸਾਨ ਅੰਦੋਲਨ ‘ਤੇ ਕਾਂਗਰਸ ਦਾ ਘਿਰਾਓ ਕਰਨ ਦਾ ਮੌਕਾ ਮਿਲ ਗਿਆ ।

ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਿਸਾਨ ਪਿਛਲੇ ਅੱਠ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਹਨ। ਪਿਛਲੇ ਸਾਲ ਪੰਜਾਬ ਵਿਚ ਪਹਿਲੀ ਵਾਰ ਕਿਸਾਨਾਂ ਨੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਜੇਲ੍ਹ ਭਰੋ ਅੰਦੋਲਨ ਅਤੇ ਰੇਲਵੇ ਟਰੈਕ ਨੂੰ ਜਾਮ ਰੱਖਣ ਤੋਂ ਬਾਅਦ ਕਿਸਾਨ ਦਿੱਲੀ ਨੂੰ ਘੇਰਨ ਲਈ ਪੰਜਾਬ ਤੋਂ ਗਏ।

ਕਿਸਾਨਾਂ ਵਲੋਂ ਸ਼ੁਰੂ ਕੀਤਾ ਗਿਆ ਇਹ ਅੰਦੋਲਨ ਅੱਜ ਵੀ ਦਿੱਲੀ ਦੇ ਸਿੰਘੂ, ਟਿੱਕਰੀ ਅਤੇ ਦਿੱਲੀ ਦੇ ਗਾਜ਼ੀਪੁਰ ਸਰਹੱਦ ‘ਤੇ ਚੱਲ ਰਿਹਾ ਹੈ ਪਰ ਪੰਜਾਬ ਕਾਂਗਰਸ ਦੇ ਆਗੂ ਸੁਨੀਲ ਜਾਖੜ ਦੇ ਬਿਆਨ ਤੋਂ ਇੰਜ ਜਾਪਦਾ ਹੈ ਕਿ ਕਿਸਾਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਦਿੱਲੀ ਭੇਜ ਦਿੱਤਾ ਗਿਆ ਸੀ ਅਤੇ ਕਿਸਾਨਾਂ ਨੂੰ ਦਿੱਲੀ ‘ਚ ਅੰਦੋਲਨ ਦਾ ਤਰੀਕਾ ਕੈਪਟਨ ਅਤੇ ਉਨ੍ਹਾਂ ਦੀ ਸਰਕਾਰ ਨੇ ਦਿਖਾਇਆ। ਹੁਣ ਸਿੱਧੂ-ਕੈਪਟਨ ਤੋਂ ਬਾਅਦ ਜਾਖੜ ਦੇ ਬਿਆਨਾਂ ਦਾ ਪਾਰਟੀ ਕੀ ਜਵਾਬ ਦਿੰਦੀ ਹੈ ਇਹ ਵੇਖਣਯੋਗ ਹੋਵੇਗਾ।

ਟੀਵੀ ਪੰਜਾਬ ਬਿਊਰੋ 

The post ਨਵਜੋਤ ਸਿੱਧੂ ਦੇ ਤਾਜਪੋਸ਼ੀ ਸਮਾਗਮ ਤੋਂ ਬਾਅਦ ਛਿੜਿਆ ਨਵਾਂ ਵਿਵਾਦ appeared first on TV Punjab | English News Channel.

]]>
https://en.tvpunjab.com/new-controversy-after-navjot-sidhu-coronation/feed/ 0
ਸਿੱਧੂ ਨੇ ਜਾਖੜ ਨਾਲ ਮੀਟਿੰਗ ਤੋਂ ਬਾਅਦ ਕਿਹਾ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ, ਰੰਧਾਵਾ ਨੂੰ ਮਿਲਣ ਵੀ ਪਹੁੰਚੇ https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%9c%e0%a8%be%e0%a8%96%e0%a9%9c-%e0%a8%a8%e0%a8%be%e0%a8%b2-%e0%a8%ae%e0%a9%80/ https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%9c%e0%a8%be%e0%a8%96%e0%a9%9c-%e0%a8%a8%e0%a8%be%e0%a8%b2-%e0%a8%ae%e0%a9%80/#respond Sat, 17 Jul 2021 06:57:17 +0000 https://en.tvpunjab.com/?p=4953 ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਮਗਰੋਂ ਕਿਹਾ  ਕਿ ਇਹ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ। ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗ ਦਰਸ਼ਕ ਹਨ ਤੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਬਹੁਤ ਯੋਗ ਤੇ ਕਾਬਲ ਵਿਅਕਤੀ […]

The post ਸਿੱਧੂ ਨੇ ਜਾਖੜ ਨਾਲ ਮੀਟਿੰਗ ਤੋਂ ਬਾਅਦ ਕਿਹਾ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ, ਰੰਧਾਵਾ ਨੂੰ ਮਿਲਣ ਵੀ ਪਹੁੰਚੇ appeared first on TV Punjab | English News Channel.

]]>
FacebookTwitterWhatsAppCopy Link


ਚੰਡੀਗੜ੍ਹ : ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਮਗਰੋਂ ਕਿਹਾ  ਕਿ ਇਹ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ।
ਸਿੱਧੂ ਨੇ ਕਿਹਾ ਕਿ ਸੁਨੀਲ ਜਾਖੜ ਮੇਰੇ ਮਾਰਗ ਦਰਸ਼ਕ ਹਨ ਤੇ ਹਮੇਸ਼ਾ ਮੇਰਾ ਮਾਰਗ ਦਰਸ਼ਨ ਕਰਦੇ ਰਹਿਣਗੇ। ਸੁਨੀਲ ਜਾਖੜ ਨੇ ਕਿਹਾ ਕਿ ਸਿੱਧੂ ਬਹੁਤ ਯੋਗ ਤੇ ਕਾਬਲ ਵਿਅਕਤੀ ਹਨ।

ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਪਹੁੰਚੇ

ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਸਿੱਧੂ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ। ਸਾਡੇ ਪੁਰਾਣੇ ਰਿਸ਼ਤੇ ਖ਼ਤਮ ਨਹੀਂ ਹੋ ਸਕਦੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੈਪਟਨ ਬੁਲਾਉਣਗੇ ਤਾਂ ਸਿੱਧੂ ਵੀ ਜਾਣਗੇ ਅਤੇ ਉਹ ਵੀ ਜਾਣਗੇ। ਸਿੱਧੂ ਵਲੋਂ ਕੀਤੇ ਜਾਂਦੇ ਟਵੀਟ ‘ਤੇ ਉਨ੍ਹਾਂ ਦਾ ਕਹਿਣਾ ਸੀ ਕਿ ਟਵੀਟ ਵੀ ਜ਼ਰੂਰੀ ਹਨ ਅਤੇ ਲੋਕਾਂ ਨਾਲ ਮਿਲਣਾ ਵੀ ਜ਼ਰੂਰੀ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਸਿੱਧੂ ਨੂੰ ਕਿਹਾ ਗਿਆ ਕਿ ਸੱਭ ਨਾਲ ਮੁਲਾਕਾਤ ਕੀਤੀ ਜਾਵੇ।

ਸਿੱਧੂ ਲਾਲ ਸਿੰਘ ਤੇ ਕਾਂਗੜ ਨੂੰ ਵੀ ਮਿਲੇ

ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਣ ਉਪਰੰਤ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਲਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਮਿਲੇ। ਦੋਵਾਂ ਆਗੂਆਂ ਨਾਲ ਸਿੱਧੂ ਦੀ ਕੀ ਗੱਲਬਾਤ ਹੋਈ ਇਸ ਬਾਰੇ ਅਜੇ ਕੋਈ ਵੇਰਵਾ ਨਹੀਂ ਮਿਲਿਆ।

ਬਲਬੀਰ ਸਿੰਘ ਸਿੱਧੂ ਨੂੰ ਮਿਲਣ ਪਹੁੰਚੇ ਨਵਜੋਤ ਸਿੰਘ ਸਿੱਧੂ

ਨਵਜੋਤ ਸਿੰਘ ਸਿੱਧੂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਮਿਲਣ ਵੀ ਪਹੁੰਚੇ। ਰਾਜਾ ਵੜਿੰਗ, ਕੁਲਬੀਰ ਜ਼ੀਰਾ, ਦਵਿੰਦਰ ਸਿੰਘ ਘੁਬਾਇਆ, ਬਰਿੰਦਰ ਸਿੰਘ ਪਾਹੜਾ ਵੀ ਇਸ ਮੌਕੇ ਮੌਜੂਦ ਸਨ।

ਟੀਵੀ ਪੰਜਾਬ ਬਿਊਰੋ

The post ਸਿੱਧੂ ਨੇ ਜਾਖੜ ਨਾਲ ਮੀਟਿੰਗ ਤੋਂ ਬਾਅਦ ਕਿਹਾ ਜੋੜੀ ਹਿੱਟ ਵੀ ਰਹੇਗੀ, ਫਿੱਟ ਵੀ ਰਹੇਗੀ, ਰੰਧਾਵਾ ਨੂੰ ਮਿਲਣ ਵੀ ਪਹੁੰਚੇ appeared first on TV Punjab | English News Channel.

]]>
https://en.tvpunjab.com/%e0%a8%a8%e0%a8%b5%e0%a8%9c%e0%a9%8b%e0%a8%a4-%e0%a8%b8%e0%a8%bf%e0%a9%b1%e0%a8%a7%e0%a9%82-%e0%a8%a8%e0%a9%87-%e0%a8%9c%e0%a8%be%e0%a8%96%e0%a9%9c-%e0%a8%a8%e0%a8%be%e0%a8%b2-%e0%a8%ae%e0%a9%80/feed/ 0