surrey news Archives - TV Punjab | English News Channel https://en.tvpunjab.com/tag/surrey-news/ Canada News, English Tv,English News, Tv Punjab English, Canada Politics Mon, 30 Aug 2021 20:09:53 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg surrey news Archives - TV Punjab | English News Channel https://en.tvpunjab.com/tag/surrey-news/ 32 32 Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ https://en.tvpunjab.com/surrey-shooting/ https://en.tvpunjab.com/surrey-shooting/#respond Mon, 30 Aug 2021 20:09:53 +0000 https://en.tvpunjab.com/?p=8965 VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ […]

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>

VANCOUVER –ਸਰੀ ਤੋਂ ਇਕ ਵਾਰ ਫ਼ਿਰ ਤੋਂ ਗੋਲੀਆਂ ਚਲਣ ਦੀ ਘਟਨਾ ਸਾਹਮਣੇ ਆਈ ਹੈ। ਇਥੇ ਇਸ ਮਹੀਨੇ ‘ਚ ਦੂਜੀ ਵਾਰ ਅਜਿਹਾ ਹੋਇਆ ਜਦੋਂ ਇਕੋ ਘਰ ‘ਚ ਗੋਲੀਆਂ ਚੱਲੀਆਂ ਹੋਣ। ਸਰੀ ਆਰਸੀਐਮਪੀ ਨੂੰ ਸਰੀ ਦੇ ਗਿਲਡਫੋਰਡ ਖੇਤਰ ਵਿੱਚ ਇੱਕ ਘਰ ‘ਤੇ ਬੁਲਾਇਆ ਗਿਆ ਜਿਥੇ ਉਨ੍ਹਾਂ ਨੂੰ ਇੱਕ ਆਦਮੀ ਦੀ ਲੱਤ ਵਿੱਚ ਗੋਲੀ ਲੱਗਣ ਦੀ ਜਾਣਕਾਰੀ ਮਿਲੀ ।
ਇਹ ਘਟਨਾ ਐਤਵਾਰ (ਅਗਸਤ 29) ਨੂੰ ਸਵੇਰੇ ਕਰੀਬ 3:45 ਵਜੇ ਫਰੇਜ਼ਰ ਹਾਈਵੇ ਦੇ ਨੇੜੇ 148 ਸਟਰੀਟ ਦੇ 9100-ਬਲਾਕ ਦੇ ਇੱਕ ਘਰ ਵਿੱਚ ਵਾਪਰੀ।
ਇਹ ਉਹ ਹੀ ਰਿਹਾਇਸ਼ ਹੈ ਜਿੱਥੇ 12 ਅਗਸਤ ਨੂੰ ਵੀ ਗੋਲੀਬਾਰੀ ਹੋਈ ਸੀ।
ਇਸ ਜਾਂਚ ਦੇ ਸ਼ੁਰੂਆਤੀ ਸੰਕੇਤ ਮੁਤਾਬਿਕ ਇਸ ਘਟਨਾ ਨੂੰ ਟਾਰਗੇਟਿਡ ਦੱਸਿਆ ਗਿਆ ਹੈ ਅਤੇ ਇਸ ਘਟਨਾ ਦਾ ਆਮ ਲੋਕਾਂ ਕੋਈ ਖਤਰਾ ਨਹੀਂ ਹੈ। ਸਰੀ ਆਰਸੀਐਮਪੀ ਨੇ ਸਪਸ਼ਟ ਕੀਤਾ ਹੈ ਕਿ ਇਸ ਘਟਨਾ ਦਾ ਗੈਂਗ ਵਾਰ ਨਾਲ ਨਹੀਂ ਹੈ।
ਇਸ ਘਟਨਾ ਦੇ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਆਰਸੀਐਮਪੀ ਨਾਲ 604-599-0502 ਅਤੇ 2021-131168 ਤੇ ਸੰਪਰਕ ਕਰਨ।

WhatsAppXFacebookCopy LinkWeChatShare

The post Surrey ‘ਚ ਗੋਲੀਬਾਰੀ ਦਾ ਮਾਮਲਾ ਆਇਆ ਸਾਹਮਣੇ appeared first on TV Punjab | English News Channel.

]]>
https://en.tvpunjab.com/surrey-shooting/feed/ 0
Surrey ‘ਚ ਚੱਲੀਆਂ ਗੋਲੀਆਂ https://en.tvpunjab.com/surrey-news-update/ https://en.tvpunjab.com/surrey-news-update/#respond Sat, 14 Aug 2021 00:30:20 +0000 https://en.tvpunjab.com/?p=7791 Surrey – ਮਾਮਲਾ ਸਰੀ ਤੋਂ ਆਇਆ ਜਿਥੇ ਗੋਲੀਬਾਰੀ ਹੋਈ ਹੈ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਗਿਲਡਫੋਰਡ ਵਿੱਚ ਵੀਰਵਾਰ (12 ਅਗਸਤ) ਨੂੰ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ‘ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਸਰੀ ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਇੱਕ ਕਾਲ ਆਈ ਕਿ 148 […]

The post Surrey ‘ਚ ਚੱਲੀਆਂ ਗੋਲੀਆਂ appeared first on TV Punjab | English News Channel.

]]>

Surrey – ਮਾਮਲਾ ਸਰੀ ਤੋਂ ਆਇਆ ਜਿਥੇ ਗੋਲੀਬਾਰੀ ਹੋਈ ਹੈ। ਸਰੀ ਆਰਸੀਐਮਪੀ ਦਾ ਕਹਿਣਾ ਹੈ ਕਿ ਗਿਲਡਫੋਰਡ ਵਿੱਚ ਵੀਰਵਾਰ (12 ਅਗਸਤ) ਨੂੰ ਹੋਈ ਗੋਲੀਬਾਰੀ ਤੋਂ ਬਾਅਦ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਘਟਨਾ ‘ਚ ਇੱਕ ਵਿਅਕਤੀ ਜ਼ਖਮੀ ਹੋਇਆ ਹੈ। ਸਰੀ ਆਰਸੀਐਮਪੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਇੱਕ ਕਾਲ ਆਈ ਕਿ 148 ਵੀਂ ਸਟ੍ਰੀਟ ਦੇ 9100-ਬਲਾਕ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਨਾਲ ਹੀ ਇਹ ਰਿਪੋਰਟ ਵੀ ਕੀਤੀ ਗਈ ਸੀ ਕਿ ਸ਼ੱਕੀ ਵਿਅਕਤੀਆਂ ਨੂੰ ਇੱਕ ਵਾਹਨ ਵਿੱਚ ਜਾਂਦੇ ਹੋਏ ਵੇਖਿਆ ਗਿਆ ਸੀ. ਇਸ ਤੋਂ ਬਾਅਦ ਸਰੀ ਦੇ ਆਰਸੀਐਮਪੀ ਅਧਿਕਾਰੀ “ਇਲਾਕੇ ਵਿੱਚ ਇਕੱਠੇ ਹੋ ਗਏ ਅਤੇ ਭੱਜਣ ਦੀ ਕੋਸ਼ਿਸ਼ ਵਿੱਚ ਸ਼ੱਕੀ ਵਾਹਨ ਵੱਲੋਂ ਪੁਲਿਸ ਵਾਹਨ ਨੂੰ ਟੱਕਰ ਮਾਰ ਦਿੱਤੀ ਗਈ।ਇਸ ਘਟਨਾ ’ਚ ਜਖ਼ਮੀ ਵਿਅਕਤੀ ਨੂੰ ਜਖ਼ਮੀ ਹਾਲਤ ਦੇ ਚਲਦਿਆਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। RCMP ਨੇ ਇਸ ਗੋਲੀਬਾਰੀ ਨੂੰ ਟਾਰਗੇਟਿਡ ਦੱਸਿਆ ਹੈ। ਫਿਲਹਾਲ ਮਾਮਲੇ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਹੋਰ ਜਾਣਕਾਰੀ ਹੋਵੇ ਤਾਂ ਸਰੀ ਆਰਸੀਐਮਪੀ ਨਾਲ 604-599-0502, ਜਾਂ ਕ੍ਰਾਈਮ ਸਟਾਪਰਜ਼ ਨਾਲ 1-800-222-8477 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

WhatsAppXFacebookCopy LinkWeChatShare

The post Surrey ‘ਚ ਚੱਲੀਆਂ ਗੋਲੀਆਂ appeared first on TV Punjab | English News Channel.

]]>
https://en.tvpunjab.com/surrey-news-update/feed/ 0
Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ https://en.tvpunjab.com/canada-racist-attack-2/ https://en.tvpunjab.com/canada-racist-attack-2/#respond Mon, 02 Aug 2021 20:23:28 +0000 https://en.tvpunjab.com/?p=6855 Vancouver – ਕੈਨੇਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਇਕ ਗੋਰੇ ਜੋੜੇ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ਨੂੰ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਇਸ ਗੋਰੇ ਜੋੜੇ ਵੱਲੋਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੱਸਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਪੰਜਾਬੀਆਂ ਨੂੰ ਨਸਲੀ ਹਮਲੇ ਦਾ […]

The post Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ appeared first on TV Punjab | English News Channel.

]]>

Vancouver – ਕੈਨੇਡਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਇਕ ਗੋਰੇ ਜੋੜੇ ਵੱਲੋਂ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਨਸਲੀ ਹਮਲਾ ਕੀਤਾ ਗਿਆ। ਇਨ੍ਹਾਂ ਬੀਬੀਆਂ ਨੂੰ ਅੰਗਰੇਜ਼ੀ ਭਾਸ਼ਾ ਨਾ ਆਉਣ ਕਾਰਨ ਇਸ ਗੋਰੇ ਜੋੜੇ ਵੱਲੋਂ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਦੱਸਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਕੈਨੇਡਾ ‘ਚ ਪੰਜਾਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾਂ ਪਿਆ ਹੋਵੇ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਇਹ ਤਾਜ਼ਾ ਘਟਨਾ ਸਰੀ ਦੀ ਇਕ ਪਾਰਕ ਤੋਂ ਸਾਹਮਣੇ ਆਈ ਹੈ, ਜਿੱਥੇ ਬਜ਼ੁਰਗ ਬੀਬੀਆਂ ਨੂੰ ਨਸਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ । ਇੱਥੇ ਕੁੱਝ ਬਜ਼ੁਰਗ ਬੀਬੀਆਂ ਪਾਰਕ ‘ਚ ਬੈਠੀਆਂ ਹੋਈਆਂ ਸਨ। ਇਸ ਵਕਤ ਇਕ ਗੋਰਾ ਜੋੜਾ ਆਇਆ ਤੇ ਉਨ੍ਹਾਂ ਵੱਲੋਂ ਇਨ੍ਹਾਂ ਬਜ਼ੁਰਗ ਬੀਬੀਆਂ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਇਨ੍ਹਾਂ 2 ਜਾਣਿਆ ਵੱਲੋਂ ਗਲਤ ਸ਼ਬਦਾਂ ਦੀ ਵਰਤੋਂ ਕਰਦਿਆਂ ਇਨ੍ਹਾਂ ਬੀਬੀਆਂ ਨੂੰ ਕਿਹਾ ਗਿਆ ਕਿ ਤੁਸੀ ਭਾਰਤ ਵਾਪਿਸ ਚਲੇ ਜਾਓ। ਇਹ ਦੋਵੇਂ ਜਾਣੇ ਇਥੇ ਹੀ ਨਹੀਂ ਰੁਕੇ ਬਲਕਿ ਇਨ੍ਹਾਂ ਬੀਬੀਆਂ ‘ਤੇ ਇਨ੍ਹਾਂ ਵੱਲੋਂ ਕੂੜਾ ਵੀ ਸੁਟਿਆ ਗਿਆ।
ਇਹ ਮਾਮਲਾ ਜਦੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਦੇ ਧਿਆਨ ‘ਚ ਆਇਆ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਗਈ। ਹਰਜੀਤ ਸੱਜਣ ਨੇ ਲਿਖਿਆ “ ਉਹਨਾਂ ਸਾਰੇ ਬੱਚਿਆ ਅਤੇ ਬਜੁਰਗ ਮਾਤਾਂਵਾਂ ਜਿਹਨਾ ਇਸ ਨਫਰਤ ਨੂੰ ਝੱਲਿਆ ਹੈ; ਮੈ ਵਾਅਦਾ ਕਰਦਾ ਹਾਂ ਤੁਸੀ ਅਤੇ ਅਸੀ ਮਿਲਕੇ ਇਹ ਨਫਰਤ ਫਲਾਉਣ ਵਾਲਿਆਂ ਨੂੰ ਜਿੱਤਣ ਨਹੀ ਦੇਣਾਂ। ਪੰਜਾਬੀ ਖੁੱਲਕੇ ਬੋਲੋ: ਚਾਹੇ ਉਹ ਘਰ, ਪਾਰਕ, ਜਾਂ ਕਿਤੇ ਵੀ ਹੋਵੇ। ਇਹ ਸੌੜੀ ਅਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ ਅਸੀ ਆਪਣੀ ਭਾਸ਼ਾ ਦੀਆਂ ਮਜਬੂਤ ਜੜਾਂ ਨੂੰ ਕੱਟਣ ਨਹੀਂ ਦੇਣਾਂ। ਇਹ ਸਾਡਾ ਘਰ ਹੈ। ਇਹ ਤੁਹਾਡਾ ਘਰ ਹੈ। ਅਸੀ ਨਫਰਤ ਨੂੰ ਜਿੱਤਣ ਨਹੀ ਦੇਣਾਂ।  ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ RCMP ਦੇ ਧਿਆਨ ‘ਚ ਹੈ ਪਰ, ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

WhatsAppXFacebookCopy LinkWeChatShare

The post Canada ‘ਚ ਪੰਜਾਬੀ ਬਜ਼ੁਰਗ ਬੀਬੀਆਂ ‘ਤੇ ਹਮਲਾ appeared first on TV Punjab | English News Channel.

]]>
https://en.tvpunjab.com/canada-racist-attack-2/feed/ 0
5 ਸਾਲ ਪਹਿਲਾਂ ਹੋਇਆ Surrey ‘ਚ ਪੰਜਾਬੀ ਦਾ ਕਤਲ , ਅੱਜ ਤੱਕ ਨਹੀਂ ਮਿਲਿਆ ਇਨਸਾਫ਼ https://en.tvpunjab.com/punjabi-murder-canada/ https://en.tvpunjab.com/punjabi-murder-canada/#respond Fri, 23 Jul 2021 20:16:35 +0000 https://en.tvpunjab.com/?p=5761 Vancouver – ਸਰੀ ‘ਚ ਅੱਜ ਹੀ ਦੇ ਦਿਨ ਪੰਜ ਸਾਲ ਪਹਿਲਾਂ ਇਕ ਪੰਜਾਬੀ ਦਾ ਕਤਲ ਕੀਤਾ ਗਿਆ। ਇਸ ਪੰਜਾਬੀ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। 2016 ‘ਚ ਜਿਸ ਪੰਜਾਬੀ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਜਤਿੰਦਰ ਸੰਧੂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਤਿੰਦਰ ਸੰਧੂ ਬੇਕਸੂਰ ਹੈ। ਕਤਲ ਦੀ ਜਾਂਚ ਕਰਨ ਵਾਲਿਆਂ ਵੱਲੋਂ ਇਸ […]

The post 5 ਸਾਲ ਪਹਿਲਾਂ ਹੋਇਆ Surrey ‘ਚ ਪੰਜਾਬੀ ਦਾ ਕਤਲ , ਅੱਜ ਤੱਕ ਨਹੀਂ ਮਿਲਿਆ ਇਨਸਾਫ਼ appeared first on TV Punjab | English News Channel.

]]>

Vancouver – ਸਰੀ ‘ਚ ਅੱਜ ਹੀ ਦੇ ਦਿਨ ਪੰਜ ਸਾਲ ਪਹਿਲਾਂ ਇਕ ਪੰਜਾਬੀ ਦਾ ਕਤਲ ਕੀਤਾ ਗਿਆ। ਇਸ ਪੰਜਾਬੀ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। 2016 ‘ਚ ਜਿਸ ਪੰਜਾਬੀ ਦਾ ਕਤਲ ਕੀਤਾ ਗਿਆ ਉਸ ਦਾ ਨਾਮ ਜਤਿੰਦਰ ਸੰਧੂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਤਿੰਦਰ ਸੰਧੂ ਬੇਕਸੂਰ ਹੈ। ਕਤਲ ਦੀ ਜਾਂਚ ਕਰਨ ਵਾਲਿਆਂ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
whalley ‘ਚ ਪੰਜ ਸਾਲ ਪਹਿਲਾਂ ਇਹ ਘਟਨਾ ਵਾਪਰੀ ਜਿੱਥੇ ਕਾਰ ‘ਚ ਬੈਠੇ 28 ਸਾਲ ਦੇ ਨੌਜਵਾਨ ਨੂੰ ਗੋਲੀ ਮਾਰੀ ਗਈ। ਜੁਲਾਈ 23, 2016 ਨੂੰ ਸੰਧੂ ਦੇ ਦੋਸਤ ਦੀ ਬਾਂਹ ‘ਚ ਵੀ ਗੋਲੀ ਲੱਗੀ ਸੀ। ਜਾਣਕਾਰੀ ਮੁਤਾਬਿਕ ਦੋਵੇਂ ਜਾਣੇ ਗੱਡੀ ‘ਚ ਬੈਠੇ ਸਨ। ਜਾਂਚਕਰਤਾਵਾਂ ਵੱਲੋਂ ਇਸ ਨੂੰ ਗੈਂਗ ਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਸੰਬੰਧ ਲੋਅਰ ਮੇਨਲੈਂਡ ਦੀ ਗੈਂਗ ਵਾਰ ਨਾਲ ਹੈ।
ਸੰਧੂ ਦੀ ਮਾਂ ਵੱਲੋਂ ਆਪਣਾ ਦਰਦ ਬਿਆਨ ਕੀਤਾ ਗਿਆ। ਸੰਧੂ ਚਾਹੇ ਪਰਿਵਾਰ ਨੂੰ 5 ਸਾਲ ਪਹਿਲਾਂ ਛੱਡ ਗਿਆ ਪਰ, ਪਰਿਵਾਰ ਦੇ ਜਖ਼ਮ ਅੱਜ ਵੀ ਅੱਲੇ ਹਨ। ਸੰਧੂ ਦਾ ਵਿਆਹ ਨਹੀਂ ਹੋਇਆ ਸੀ। ਉਹ ਤਿੰਨ ਭੈਣ ਭਰਾਵਾਂ ‘ਚੋਂ ਸਭ ਤੋਂ ਛੋਟਾ ਸੀ।
ਪੁਲਿਸ ਦਾ ਕਹਿਣਾ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੈ ਤਾਂ ਉਨ੍ਹਾਂ ਨਾਲ 1-877-551-4448 ‘ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

WhatsAppXFacebookCopy LinkWeChatShare

The post 5 ਸਾਲ ਪਹਿਲਾਂ ਹੋਇਆ Surrey ‘ਚ ਪੰਜਾਬੀ ਦਾ ਕਤਲ , ਅੱਜ ਤੱਕ ਨਹੀਂ ਮਿਲਿਆ ਇਨਸਾਫ਼ appeared first on TV Punjab | English News Channel.

]]>
https://en.tvpunjab.com/punjabi-murder-canada/feed/ 0
Justin Trudeau ਨੇ Surrey ‘ਚ ਕੀਤਾ ਸਭ ਤੋਂ ਵੱਡਾ ਐਲਾਨ | https://en.tvpunjab.com/justin-trudeau-3/ https://en.tvpunjab.com/justin-trudeau-3/#respond Sat, 10 Jul 2021 00:57:46 +0000 https://en.tvpunjab.com/?p=4163 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਬੀਸੀ ਦੌਰੇ ਦੌਰਾਨ ਸਰੀ ‘ਚ ਪਹੁੰਚੇ। ਇਥੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ। ਟਰੂਡੋ ਨੇ ਸਕਾਈਟਰੇਨ ਪ੍ਰੌਜੈਕਟ ਲਈ ਐਲਾਨ ਕੀਤਾ। ਸਰੀ ਸਿਟੀ ਹਾਲ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਲਈ 1.3 ਬਿਲੀਅਨ ਡਾਲਰ ਤੱਕ ਦੀ ਫੈਡਰਲ ਮਦਦ ਦੇਣ ਦਾ ਐਲਾਨ ਕੀਤਾ ਹੈ।ਇਸ ਦੌਰਾਨ ਪ੍ਰੀਮੀਅਰ ਜੌਨ […]

The post Justin Trudeau ਨੇ Surrey ‘ਚ ਕੀਤਾ ਸਭ ਤੋਂ ਵੱਡਾ ਐਲਾਨ | appeared first on TV Punjab | English News Channel.

]]>

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਬੀਸੀ ਦੌਰੇ ਦੌਰਾਨ ਸਰੀ ‘ਚ ਪਹੁੰਚੇ। ਇਥੇ ਪਹੁੰਚਣ ’ਤੇ ਪ੍ਰਧਾਨ ਮੰਤਰੀ ਵੱਲੋਂ ਵੱਡਾ ਐਲਾਨ ਕੀਤਾ ਗਿਆ। ਟਰੂਡੋ ਨੇ ਸਕਾਈਟਰੇਨ ਪ੍ਰੌਜੈਕਟ ਲਈ ਐਲਾਨ ਕੀਤਾ। ਸਰੀ ਸਿਟੀ ਹਾਲ ‘ਚ ਬੋਲਦਿਆਂ ਪ੍ਰਧਾਨ ਮੰਤਰੀ ਨੇ ਸਰੀ-ਲੈਂਗਲੀ ਸਕਾਈਟਰੇਨ ਪ੍ਰੌਜੈਕਟ ਲਈ 1.3 ਬਿਲੀਅਨ ਡਾਲਰ ਤੱਕ ਦੀ ਫੈਡਰਲ ਮਦਦ ਦੇਣ ਦਾ ਐਲਾਨ ਕੀਤਾ ਹੈ।ਇਸ ਦੌਰਾਨ ਪ੍ਰੀਮੀਅਰ ਜੌਨ ਹੌਰਗਨ ਵੀ ਮੌਜੂਦ ਸਨ।

 

ਟਰੂਡੋ ਵੱਲੋਂ ਇਸ ਦੌਰਾਨ climate change ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਕਿਹਾ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ climate change ਦੇ ਖ਼ਿਲਾਫ਼ ਲੜੀਏ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਕੱਲ ਪੋਰਟ ਕੁਕਿਟਲਮ ‘ਚ ਸਨ ਜਿੱਥੇ ਉਨ੍ਹਾਂ ਨੇ ਬੀਸੀ ਦੇ ਪ੍ਰੀਮੀਅਰ ਨਾਲ ਮੁਲਾਕਾਤ ਕੀਤੀ। ਇਥੇ ਟਰੂਡੋ ਵੱਲੋਂ ਚਾਈਲਡ ਕੇਅਰ ਬਾਰੇ ਐਲਾਨ ਕੀਤਾ ਗਿਆ ਸੀ।

WhatsAppXFacebookCopy LinkWeChatShare

The post Justin Trudeau ਨੇ Surrey ‘ਚ ਕੀਤਾ ਸਭ ਤੋਂ ਵੱਡਾ ਐਲਾਨ | appeared first on TV Punjab | English News Channel.

]]>
https://en.tvpunjab.com/justin-trudeau-3/feed/ 0
Surrey ‘ਚ ਵੱਡੀ ਵਾਰਦਾਤ, ਇਕ ਔਰਤ ਤੇ ਬੱਚੇ ਦੀ ਮੌਤ https://en.tvpunjab.com/canada-punjabi-news/ https://en.tvpunjab.com/canada-punjabi-news/#respond Tue, 06 Jul 2021 19:20:55 +0000 https://en.tvpunjab.com/?p=3835 Vancouver – ਮਾਮਲਾ ਸਰੀ ਤੋਂ ਸਾਹਮਣੇ ਆਇਆ ਜਿੱਥੇ ਘਰ ‘ਚ ਅੱਗ ਲੱਗੀ। ਇਸ ਦੌਰਾਨ ਦੋ ਜਾਣਿਆ ਦੀ ਮੌਤ ਹੋ ਗਈ। ਇਸ ’ਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਿਲ ਹੈ ਜਿਸ ਦੀ ਇਸ ਦੌਰਾਨ ਮੌਤ ਹੋ ਗਈ। ਇੰਟੀਗਰੇਟਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਸਰੀ […]

The post Surrey ‘ਚ ਵੱਡੀ ਵਾਰਦਾਤ, ਇਕ ਔਰਤ ਤੇ ਬੱਚੇ ਦੀ ਮੌਤ appeared first on TV Punjab | English News Channel.

]]>

Vancouver – ਮਾਮਲਾ ਸਰੀ ਤੋਂ ਸਾਹਮਣੇ ਆਇਆ ਜਿੱਥੇ ਘਰ ‘ਚ ਅੱਗ ਲੱਗੀ। ਇਸ ਦੌਰਾਨ ਦੋ ਜਾਣਿਆ ਦੀ ਮੌਤ ਹੋ ਗਈ। ਇਸ ’ਚ ਇਕ ਪੰਜ ਸਾਲ ਦਾ ਬੱਚਾ ਵੀ ਸ਼ਾਮਿਲ ਹੈ ਜਿਸ ਦੀ ਇਸ ਦੌਰਾਨ ਮੌਤ ਹੋ ਗਈ। ਇੰਟੀਗਰੇਟਡ ਹੋਮਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੋਮਵਾਰ ਰਾਤ ਨੂੰ ਉਨ੍ਹਾਂ ਨੂੰ ਸਰੀ ਬੀ.ਸੀ. ਵਿਚ ਘਰ ਨੂੰ ਅੱਗ ਲੱਗਣ ਦੇ ਸਥਾਨ ‘ਤੇ ਬੁਲਾਇਆ ਗਿਆ। ਸਰੀ ਆਰਸੀਐਮਪੀ ਨੇ ਕਿਹਾ ਕਿ ਇਸ ਘਟਨਾ ‘ਚ ਇੱਕ ਪੰਜ ਸਾਲਾ ਬੱਚੇ ਸਮੇਤ ਦੋ ਲੋਕ ਮਰੇ ਹਨ।

ਪਹਿਲਾਂ ਪੁਲਿਸ ਨੂੰ ਸਵੇਰੇ 9:30 ਵਜੇ ਦੇ ਕਰੀਬ 94 ਐਵੀਨਿ. ਦੇ 15400- ਬਲਾਕ ਵਿੱਚ ਬੁਲਾਇਆ ਗਿਆ ਸੀ। ਪੁਲਿਸ ਨੂੰ ਇੱਕ 42 ਸਾਲਾ ਔਰਤ ਦੇ ਘਰ ਵਿੱਚ ਚਾਕੂ ਮਾਰਨ ਦੀ ਇੱਕ ਰਿਪੋਰਟ ਮਿਲੀ ਸੀ। ਇਸ ਦੌਰਾਨ ਔਰਤ ਗੰਭੀਰ ਜ਼ਖਮੀ ਹੋਈ। ਪੁਲਿਸ ਨੇ ਦੱਸਿਆ ਕਿ ਔਰਤ ਘਰ ਤੋਂ ਭੱਜ ਕੇ 911 ‘ਤੇ ਫ਼ੋਨ ਕਰਨ ‘ਚ ਸਫਲ ਰਹੀ। ਪਰ ਇਸ ਦੌਰਾਨ ਪੰਜ ਸਾਲਾ ਬੱਚਾ ਘਰ ਦੇ ਅੰਦਰ ਹੀ ਸੀ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਛੁਰਾ ਮਾਰਨ ਵਾਲਾ ਸ਼ੱਕੀ ਵਿਅਕਤੀ ਪੀੜਤਾ ਨੂੰ ਜਾਣਦਾ ਸੀ। ਇਹ ਵੀ ਦੱਸਿਆ ਗਿਆ ਕਿ ਫਾਇਰ ਫਾਈਟਰਜ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਇਸ ਸੌਰਾਂ ਉਨ੍ਹਾਂ ਦੇਖਿਆ ਕਿ ਇਕ ਪੰਜ ਸਾਲ ਦਾ ਬੱਚਾ ਅੰਦਰ ਮਾਰਿਆ ਹੈ।
ਥੋੜੀ ਦੇਰ ਬਾਅਦ ਕੋਕਿਟਲਮ ਆਰ.ਸੀ.ਐਮ.ਪੀ.ਨੇ ਦੱਸਿਆ ਕਿ ਦੋਸ਼ੀ ਨੇ ਬ੍ਰਿਜ ਤੋਂ ਛਾਲ ਮਾਰ ਦਿੱਤੀ ਹੈ। ਪੁਲਿਸ ਨੂੰ ਉਸ ਦਾ ਵਾਹਨ ਵੀ ਮਿਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਤਫ਼ਤੀਸ਼ ਨਾਲ ਸਬੰਧਤ ਕੋਈ ਵੀ ਜਾਣਕਾਰੀ IHIT ਇਨਫਰਮੇਸ਼ਨ ਲਾਈਨ ਨੂੰ 1-877-551-IHIT (4448) ‘ਤੇ ਜਾਂ ihitinfo@rcmp-grc.gc.ca’ ਤੇ ਈਮੇਲ ਰਾਹੀਂ ਦਿੱਤੀ ਜਾ ਸਕਦੀ ਹੈ।

WhatsAppXFacebookCopy LinkWeChatShare

The post Surrey ‘ਚ ਵੱਡੀ ਵਾਰਦਾਤ, ਇਕ ਔਰਤ ਤੇ ਬੱਚੇ ਦੀ ਮੌਤ appeared first on TV Punjab | English News Channel.

]]>
https://en.tvpunjab.com/canada-punjabi-news/feed/ 0
Canada: ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ https://en.tvpunjab.com/canada-latest-news/ https://en.tvpunjab.com/canada-latest-news/#respond Tue, 29 Jun 2021 22:57:56 +0000 https://en.tvpunjab.com/?p=3129 Vancouver – ਸਰੀ RCMP ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫਤਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਤਹਿਤ ਉਨ੍ਹਾਂ ਦੱਸਿਆ ਕਿ ਸਰੀ ਵਿੱਚ ਸੋਮਵਾਰ ਸਵੇਰੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। […]

The post Canada: ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ appeared first on TV Punjab | English News Channel.

]]>

Vancouver – ਸਰੀ RCMP ਵੱਲੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਕੁੱਝ ਸਮੇਂ ਬਾਅਦ ਮੌਤ ਹੋ ਗਈ। ਬ੍ਰਿਟਿਸ਼ ਕੋਲੰਬੀਆ ਦੇ ਸੁਤੰਤਰ ਜਾਂਚ ਦਫਤਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਤਹਿਤ ਉਨ੍ਹਾਂ ਦੱਸਿਆ ਕਿ ਸਰੀ ਵਿੱਚ ਸੋਮਵਾਰ ਸਵੇਰੇ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ।

ਆਈਆਈਓ ਦੇ ਅਨੁਸਾਰ, ਸਰੀ ਆਰਸੀਐਮਪੀ ਨੂੰ 28 ਜੂਨ ਨੂੰ ਸਵੇਰੇ 12:30 ਵਜੇ ਦੇ ਕਰੀਬ ਕਈ ਵਿਅਕਤੀਆਂ ਨੇ ਕਾਲ ਕਰ ਦੱਸਿਆ ਕਿ ਇੱਕ ਵਿਅਕਤੀ “ਵਾਹਨਾਂ ਦੇ ਦਰਵਾਜ਼ਿਆਂ ‘ਤੇ ਜ਼ੋਰ ਨਾਲ ਹੱਥ ਮਾਰ ਰਿਹਾ ਹੈ , ਇਹ ਵਿਅਕਤੀ ਝਾੜੀਆਂ ਵਿੱਚ ਛੁਪਿਆ ਹੋਇਆ ਸੀ ਅਤੇ ਕਹਿ ਰਿਹਾ ਸੀ ਕਿ ਉਹ ਪੁਲਿਸ ਤੋਂ ਲੁਕਿਆ ਹੋਇਆ ਹੈ।” ਇਸ ਵੱਲੋਂ ਆਸ ਪਾਸ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਘਰ ਅੰਦਰ ਲੈ ਜਾਣ। 4 ਅਫਸਰ 134 ਏ ਸਟ੍ਰੀਟ ਦੇ 6000 ਬਲਾਕ ‘ਚ ਪਹੁੰਚੇ, ਜਿਥੇ ਐਮਰਜੰਸੀ ਹੈਲਥ ਸਰਵਿਸ ਨੂੰ ਵੀ ਆਉਣ ਲਈ ਕਿਹਾ ਗਿਆ। RCMP ਨੇ ਇਸ ਵਿਅਕਤੀ ਨੂੰ ਮੈਂਟਲ ਹੈਲਥ ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ। ਐਂਬੂਲੈਂਸ ਆਉਣ ਤੱਕ ਫਾਇਰ ਡਿਪਾਰਟਮੈਂਟ ਵੱਲੋਂ ਵਿਅਕਤੀ ਨੂੰ ਮੈਡੀਕਲ ਅਸੀਸਟੈਂਸ ਦਿੱਤੀ ਗਈ।Cnadaਪੈਰਾਮੇਡੀਕਸ ਵੱਲੋਂ ਇਸ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਆਈਆਈਓ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਪਿੱਛੇ ਕੋਈ ਪੁਲਿਸ ਕਾਰਨ ਹੈ ਜਾਂ ਨਹੀਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਰੀ ‘ਚ ਰਾਤ ਸਮੇਂ ਤਾਪਮਾਨ 28ਡਿਗਰੀ ਸੀ।

WhatsAppXFacebookCopy LinkWeChatShare

The post Canada: ਗ੍ਰਿਫਤਾਰ ਕੀਤੇ ਜਾਣ ਤੋਂ ਤੁਰੰਤ ਬਾਅਦ ਇੱਕ ਵਿਅਕਤੀ ਦੀ ਮੌਤ appeared first on TV Punjab | English News Channel.

]]>
https://en.tvpunjab.com/canada-latest-news/feed/ 0
Canada ‘ਚ ਸ਼ਰੇਆਮ ਗੋਲ਼ੀ ਮਾਰ ਕੇ 2 ਵਿਅਕਤੀਆਂ ਦਾ ਕਤਲ https://en.tvpunjab.com/canada-fatal-shooting/ https://en.tvpunjab.com/canada-fatal-shooting/#respond Sat, 26 Jun 2021 22:29:38 +0000 https://en.tvpunjab.com/?p=2845 Vancouver – ਮਾਮਲਾ ਰਿਚਮੰਡ ਤੋਂ ਸਾਹਮਣੇ ਆਇਆ ਜਿੱਥੇ ਦੋਹਰੀ ਗੋਲੀਬਾਰੀ ਹੋਈ ਹੈ। ਰਿਚਮੰਡ ਆਰਸੀਐਮਪੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਰਾਤ ਨੂੰ ਦੋਹਰੀ ਗੋਲੀਬਾਰੀ ਹੋਈ ਹੈ ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ. ਪੁਲਿਸ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:40 ਵਜੇ ਦੇ ਕਰੀਬ ਵੈਸਟਮਿੰਸਟਰ ਹਾਈਵੇ ਅਤੇ ਬਰਨਾਰਡ ਡਰਾਈਵ ਦੇ ਖੇਤਰ […]

The post Canada ‘ਚ ਸ਼ਰੇਆਮ ਗੋਲ਼ੀ ਮਾਰ ਕੇ 2 ਵਿਅਕਤੀਆਂ ਦਾ ਕਤਲ appeared first on TV Punjab | English News Channel.

]]>

Vancouver – ਮਾਮਲਾ ਰਿਚਮੰਡ ਤੋਂ ਸਾਹਮਣੇ ਆਇਆ ਜਿੱਥੇ ਦੋਹਰੀ ਗੋਲੀਬਾਰੀ ਹੋਈ ਹੈ। ਰਿਚਮੰਡ ਆਰਸੀਐਮਪੀ ਨੇ ਇਸ ਦੀ ਪੁਸ਼ਟੀ ਕੀਤੀ ਕਿ ਸ਼ੁੱਕਰਵਾਰ ਰਾਤ ਨੂੰ ਦੋਹਰੀ ਗੋਲੀਬਾਰੀ ਹੋਈ ਹੈ ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ.

ਪੁਲਿਸ ਨੇ ਜਾਣਕਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 8:40 ਵਜੇ ਦੇ ਕਰੀਬ ਵੈਸਟਮਿੰਸਟਰ ਹਾਈਵੇ ਅਤੇ ਬਰਨਾਰਡ ਡਰਾਈਵ ਦੇ ਖੇਤਰ ਵਿੱਚ ਬੁਲਾਇਆ ਗਿਆ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੱਛਮੀ ਰਿਚਮੰਡ ਦੇ ਟੇਰਾ ਨੋਵਾ ਪਾਰਕ ਦੇ ਨਜ਼ਦੀਕ ਇਲਾਕੇ ਵਿਚ ਗੋਲੀਆਂ ਮਾਰੀਆਂ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਪੁਲਿਸ ਦੇ ਸਾਇਰਨ ਸੁਣਾਈ ਦਿੱਤੇ ।ਇੰਟੀਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।ਆਈਐਚਆਈਟੀ ਨੇ ਕਿਹਾ ਕਿ “ਜਨਤਕ ਸੁਰੱਖਿਆ ਲਈ ਇਸ ਘਟਨਾ ਬਾਅਦ ਕੋਈ ਚਿੰਤਾ ਨਹੀਂ ਹੈ,” ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਸ਼ੂਟਿੰਗ ਦੇ ਸਮੇਂ ਦੀ ਵੀਡੀਓ ਹੈ ਤਾਂ ਸਾਂਝੀ ਕੀਤੀ ਜਾਵੇ। RCMP ਨੇ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ।

WhatsAppXFacebookCopy LinkWeChatShare

The post Canada ‘ਚ ਸ਼ਰੇਆਮ ਗੋਲ਼ੀ ਮਾਰ ਕੇ 2 ਵਿਅਕਤੀਆਂ ਦਾ ਕਤਲ appeared first on TV Punjab | English News Channel.

]]>
https://en.tvpunjab.com/canada-fatal-shooting/feed/ 0
BC Reopening Plan: 15 ਜੂਨ ਤੋਂ ਵੱਡੀ ਰਾਹਤ https://en.tvpunjab.com/bc-reopening-plan/ https://en.tvpunjab.com/bc-reopening-plan/#respond Mon, 14 Jun 2021 19:15:14 +0000 https://en.tvpunjab.com/?p=1870 ਬ੍ਰਿਟਿਸ਼ ਕੋਲੰਬੀਆ ‘ਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੀ.ਸੀ. ‘ਚ ਕੋਰੋਨਾ ਮਾਮਲੇ ਘੱਟ ਹੋਣ ਨਾਲ ਜੂਨ 15 ਤੋਂ ਢਿੱਲ ਦਿੱਤੀ ਜਾ ਰਹੀ ਹੈ। ਬੀ.ਸੀ. ‘ਚ 75% ਅਬਾਦੀ ਨੂੰ ਕੋਵਿਡ ਵੈਕਸੀਨ ਦਾ ਇਕ ਸ਼ੌਟ ਲੱਗ ਚੁੱਕਿਆ ਹੈ ਜਿਸ ਤੋਂ ਬਾਅਦ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ। 15 ਜੂਨ […]

The post BC Reopening Plan: 15 ਜੂਨ ਤੋਂ ਵੱਡੀ ਰਾਹਤ appeared first on TV Punjab | English News Channel.

]]>

ਬ੍ਰਿਟਿਸ਼ ਕੋਲੰਬੀਆ ‘ਚ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਬੀ.ਸੀ. ‘ਚ ਕੋਰੋਨਾ ਮਾਮਲੇ ਘੱਟ ਹੋਣ ਨਾਲ ਜੂਨ 15 ਤੋਂ ਢਿੱਲ ਦਿੱਤੀ ਜਾ ਰਹੀ ਹੈ। ਬੀ.ਸੀ. ‘ਚ 75% ਅਬਾਦੀ ਨੂੰ ਕੋਵਿਡ ਵੈਕਸੀਨ ਦਾ ਇਕ ਸ਼ੌਟ ਲੱਗ ਚੁੱਕਿਆ ਹੈ ਜਿਸ ਤੋਂ ਬਾਅਦ ਰੀਓਪਨਿੰਗ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਰਹੀ ਹੈ।

15 ਜੂਨ ਤੋਂ ਦਿੱਤੀ ਜਾ ਰਹੀ ਢਿੱਲ ਦੇ ਵੇਰਵੇ
• ਬੀ.ਸੀ. ਵਿੱਚ ਮਨੋਰੰਜਨ ਲਈ ਯਾਤਰਾ – ਗੈਰ-ਜ਼ਰੂਰੀ ਸਫ਼ਰ ‘ਤੇ ਲੱਗੀ ਪਾਬੰਦੀ ਖ਼ਤਮ। ਸੂਬੇ ਤੋਂ
ਬਾਹਰ ਗੈਰ-ਜ਼ਰੂਰੀ ਸਫ਼ਰ ਬਾਰੇ ਚੇਤਾਵਨੀ ਸੂਚਨਾ ਜਾਰੀ ਰਹੇਗੀ
• ਬਾਹਰ ਖੱੁਲ੍ਹੀਆਂ ਥਾਂਵਾਂ ‘ਤੇ ਨਿਜੀ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ
• ਸੁਰੱਖਿਆ ਯੋਜਨਾਵਾਂ ਦੇ ਤਹਿਤ ਅੰਦਰੂਨੀ ਥਾਂਵਾਂ (ਮੂਵੀ ਥਿਏਟਰ, ਲਾਈਵ ਥਿਏਟਰ, ਬੈਂਕੁਇਟ ਹਾਲ) ਵਿੱਚ
ਬੈਠ ਕੇ ਆਯੋਜਤ ਕੀਤੇ ਜਾਣ ਵਾਲੇ ਇਕੱਠਾਂ ਵਿੱਚ ਵੱਧ ਤੋਂ ਵੱਧ 50 ਲੋਕ
• ਅੰਦਰੂਨੀ ਥਾਂਵਾਂ ਵਿੱਚ ਧਾਰਮਕ ਇਕੱਠਾਂ ਵਿੱਚ – ਵੱਧ ਤੋਂ ਵੱਧ 50 ਲੋਕ ਜਾਂ ਧਾਰਮਕ ਕੇਂਦਰ ਦੀ 10%
ਸਮਰੱਥਾ ਤੱਕ, ਜਿਹੜਾ ਅੰਕੜਾ ਵੱਡਾ ਹੋਵੇ, ਸੁਰੱਖਿਆ ਯੋਜਨਾ ਦੇ ਨਾਲ
• ਬਾਹਰ ਖੁੱਲੀਆਂ ਥਾਂਵਾਂ ‘ਤੇ ਖੇਡਾਂ ਲਈ ਵੱਧ ਤੋਂ ਵੱਧ 50 ਦਰਸ਼ਕ
• ਰੈਸਟੌਰੈਂਟ, ਬਾਰ ਅਤੇ ਪੱਬਾਂ ਵਿੱਚ ਸ਼ਰਾਬ ਮੁਹੱਈਆ ਕਰਾਉਣ ਦੀ ਹੱਦ ਅੱਧੀ ਰਾਤ 12 ਵਜੇ ਤੱਕ ਵਧਾਈ
ਗਈ
• ਸੁਰੱਖਿਆ ਯੋਜਨਾਵਾਂ ਦੇ ਤਹਿਤ ਅੰਦਰੂਨੀ ਥਾਂਵਾਂ ਵਿੱਚ ਖੇਡਣਾ-ਕੁੱਦਣਾ (ਦਰਸ਼ਕਾਂ ਦੀ ਆਗਿਆ ਨਹੀਂ) ਅਤੇ
ਉੱਚ-ਤੀਬਰਤਾ ਵਾਲੀਆਂ ਤੰਦਰੁਸਤੀ ਗਤੀਵਿਧੀਆਂ

ਮੀਡੀਆ  ਨੂੰ ਸੰਬੋਧਨ ਕਰਦੇ ਹੋਏ ਬੀ.ਸੀ ਦੇ ਪ੍ਰੀਮੀਅਰ ਜੌਨ ਹੋਰਗਨ

WhatsAppXFacebookCopy LinkWeChatShare

The post BC Reopening Plan: 15 ਜੂਨ ਤੋਂ ਵੱਡੀ ਰਾਹਤ appeared first on TV Punjab | English News Channel.

]]>
https://en.tvpunjab.com/bc-reopening-plan/feed/ 0
ਸੁਣੋ Punjabi MP ਕੋਲੋਂ ਵੱਡੇ ਐਲਾਨ https://en.tvpunjab.com/canada-punjabi-mp/ https://en.tvpunjab.com/canada-punjabi-mp/#respond Thu, 10 Jun 2021 01:20:53 +0000 https://en.tvpunjab.com/?p=1631 Vancouver – ਕੈਨੇਡਾ ਸਰਕਾਰ ਵੱਲੋਂ ਇਹ ਐਲਨ ਕੀਤਾ ਗਿਆ ਕਿ ਹੁਣ ਯਾਤਰੀਆਂ ਨੂੰ ਸਫ਼ਰ ਕਰਨ ਉਪਰੰਤ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦੇ ਇਕਾਂਤਵਾਸ ਕਰਨ ਦੀ ਲੋੜ ਨਹੀਂ ਹੋਵੇਗੀ| ਇਸ ਦੇ ਚਲਦੇ ਸਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ| ਉਨ੍ਹਾਂ ਨੇ ਕਿਹਾ ਕੀ ਕੈਨੇਡੀਅਨ ਸਿਟੀਜਨ ਅਤੇ ਪਰਮਾਨੈਂਟ ਰੈਸੀਡੈਂਟ ਸਫ਼ਰ ਕਰਨ ਉਪਰੰਤ ਹੋਟਲ ਕੁਆਰੰਟੀਨ […]

The post ਸੁਣੋ Punjabi MP ਕੋਲੋਂ ਵੱਡੇ ਐਲਾਨ appeared first on TV Punjab | English News Channel.

]]>

Vancouver – ਕੈਨੇਡਾ ਸਰਕਾਰ ਵੱਲੋਂ ਇਹ ਐਲਨ ਕੀਤਾ ਗਿਆ ਕਿ ਹੁਣ ਯਾਤਰੀਆਂ ਨੂੰ ਸਫ਼ਰ ਕਰਨ ਉਪਰੰਤ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦੇ ਇਕਾਂਤਵਾਸ ਕਰਨ ਦੀ ਲੋੜ ਨਹੀਂ ਹੋਵੇਗੀ| ਇਸ ਦੇ ਚਲਦੇ ਸਰੀ ਤੋਂ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਨੇ ਜਾਣਕਾਰੀ ਸਾਂਝੀ ਕੀਤੀ|

ਉਨ੍ਹਾਂ ਨੇ ਕਿਹਾ ਕੀ ਕੈਨੇਡੀਅਨ ਸਿਟੀਜਨ ਅਤੇ ਪਰਮਾਨੈਂਟ ਰੈਸੀਡੈਂਟ ਸਫ਼ਰ ਕਰਨ ਉਪਰੰਤ ਹੋਟਲ ਕੁਆਰੰਟੀਨ ਅਤੇ 14 ਦਿਨਾਂ ਦੇ ਇਕਾਂਤਵਾਸ ਤੋਂ ਰਾਹਤ ਦਿੱਤੀ ਗਈ ਹੈ | ਇਨ੍ਹਾਂ ਯਾਤਰੀਆਂ ਨੂੰ ਕੋਵਿਡ ਦੀ ਵੈਕਸੀਨ ਦੇ 2 ਡੋਜ਼ ਲੱਗੇ ਹੋਣੇ ਚਾਹੀਦੇ ਹਨ | ਇਨ੍ਹਾਂ ਯਾਤਰੀਆਂ ਦਾ ਏਅਰਪੋਰਟ ਉੱਤੇ ਇਕ ਕੋਵਿਡ ਦਾ ਟੈਸਟ ਕੀਤਾ ਜਾਵੇਗਾ ਟੈਸਟ ਦੇ ਨੈਗੇਟਿਵ ਆਉਣ ਤੱਕ ਉਨ੍ਹਾਂ ਨੂੰ ਇਕਾਂਤਵਸ ਕਰਨਾ ਪਵੇਗਾ ਅਤੇ ਉਸ ਤੋਂ ਬਾਅਦ ਉਹ ਆਮ ਵਾਂਗ ਘੁੰਮ ਫਿਰ ਸਕਣਗੇ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਾਬੰਦੀਆਂ ਤੋਂ ਵੀ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਸਕਦੀ ਹੈ | ਨਾਲ ਹੀ ਅਮਰੀਕਾ-ਕੈਨੈਡਾ ਬਾਰਡਰ ਵੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਰਡਰ ਦੇ ਖੋਲਣ ਨੂੰ ਲੈ ਕੇ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਵਿੱਚ ਚਰਚਾ ਚੱਲ ਰਹੀ ਹੈ | ਉਨ੍ਹਾਂ ਵੱਲੋਂ ਹਾਲ ਹੀ ‘ਚ ਲੰਡਨ ਵਿੱਚ ਵਾਪਰੀ ਘਟਨਾ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਘਟਨਾ ਵਿੱਚ ਮੁਸਲਿਮ ਪਰਿਵਾਰ ਦੇ 4 ਮੈਂਬਰਾਂ ਨੂੰ ਸੜਕ ਹਾਦਸੇ ‘ਚ ਮਾਰੇ ਗਏ ਸਨ | ਇਸ ਤੋਂ ਇਲਾਵਾ ਕੈਮਲੂਪਸ ਦੇ ਸਕੂਲ ਚ ਜੋ 215 ਬੱਚਿਆਂ ਦੇ ਅਵਸ਼ੇਸ਼ ਅੰਗ ਮਿਲੇ ਸਨ ਉਸ ਤੇ ਵੀ ਗੱਲਬਾਤ ਕੀਤੀ ਗਈ |

WhatsAppXFacebookCopy LinkWeChatShare

The post ਸੁਣੋ Punjabi MP ਕੋਲੋਂ ਵੱਡੇ ਐਲਾਨ appeared first on TV Punjab | English News Channel.

]]>
https://en.tvpunjab.com/canada-punjabi-mp/feed/ 0