terrible accident Archives - TV Punjab | English News Channel https://en.tvpunjab.com/tag/terrible-accident/ Canada News, English Tv,English News, Tv Punjab English, Canada Politics Sun, 25 Jul 2021 08:02:55 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg terrible accident Archives - TV Punjab | English News Channel https://en.tvpunjab.com/tag/terrible-accident/ 32 32 ਪਟਿਆਲਾ-ਸਰਹਿੰਦ ਰੋਡ ‘ਤੇ ਸਵੇਰਸਾਰ ਹੀ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫਤਾਰ ਕਾਰ ਨੇ ਪਿਓ-ਪੁੱਤਰ ਨੂੰ ਕੁਚਲਿਆ ਦੋਹਾਂ ਦੀ ਹੋਈ ਮੌਤ https://en.tvpunjab.com/car-crashed-son-and-father-patiala-sarhind-road/ https://en.tvpunjab.com/car-crashed-son-and-father-patiala-sarhind-road/#respond Sun, 25 Jul 2021 07:58:35 +0000 https://en.tvpunjab.com/?p=5935 ਪਟਿਆਲਾ- ਪਟਿਆਲਾ-ਸਰਹਿੰਦ ਰੋਡ ‘ਤੇ ਸਵੇਰੇ ਸਵੱਖਤੇ ਹੀ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਟੱਕਰ ਦੌਰਾਨ ਕਾਰ ਮੋਟਰਸਾਈਕਲ ਸਵਾਰਾਂ ਨੂੰ ਕਾਫ਼ੀ ਦੂਰ ਤਕ ਘੜੀਸਦੀ ਹੋਈ ਲੈ ਗਈ। ਇਸ ਟੱਕਰ ਕਾਰਨ 2 ਪਿਓ ਪੁੱਤਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਟੱਕਰ ਐਨੀ ਭਿਆਨਕ ਸੀ ਕਿ ਪਿਤਾ […]

The post ਪਟਿਆਲਾ-ਸਰਹਿੰਦ ਰੋਡ ‘ਤੇ ਸਵੇਰਸਾਰ ਹੀ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫਤਾਰ ਕਾਰ ਨੇ ਪਿਓ-ਪੁੱਤਰ ਨੂੰ ਕੁਚਲਿਆ ਦੋਹਾਂ ਦੀ ਹੋਈ ਮੌਤ appeared first on TV Punjab | English News Channel.

]]>
FacebookTwitterWhatsAppCopy Link


ਪਟਿਆਲਾ- ਪਟਿਆਲਾ-ਸਰਹਿੰਦ ਰੋਡ ‘ਤੇ ਸਵੇਰੇ ਸਵੱਖਤੇ ਹੀ ਇਕ ਭਿਆਨਕ ਹਾਦਸਾ ਵਾਪਰਿਆ। ਇੱਥੇ ਇਕ ਤੇਜ਼ ਰਫ਼ਤਾਰ ਬੇਕਾਬੂ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਟੱਕਰ ਦੌਰਾਨ ਕਾਰ ਮੋਟਰਸਾਈਕਲ ਸਵਾਰਾਂ ਨੂੰ ਕਾਫ਼ੀ ਦੂਰ ਤਕ ਘੜੀਸਦੀ ਹੋਈ ਲੈ ਗਈ। ਇਸ ਟੱਕਰ ਕਾਰਨ 2 ਪਿਓ ਪੁੱਤਰਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਟੱਕਰ ਐਨੀ ਭਿਆਨਕ ਸੀ ਕਿ ਪਿਤਾ ਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪੁੱਤਰ ਨੂੰ ਪੁਲਿਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ ਪਰ ਉਹ ਵੀ ਉੱਥੇ ਪਹੁੰਚ ਕੇ ਦਮ ਤੋੜ ਗਿਆ। ਪੁਲਿਸ ਨੇ ਮ੍ਰਿਤਕਾਂ ਦੀ ਪਛਾਣ ਮਨਜੀਤ ਸਿੰਘ (45) ਤੇ ਜਸਮੀਤ ਸਿੰਘ (15) ਵਾਸੀ ਸ਼ੇਰ-ਏ-ਪੰਜਾਬ ਮਾਰਕੀਟ ਦੇ ਤੌਰ ‘ਤੇ ਕਰਵਾਈ ਹੈ ਤੇ ਕਾਰ ਸਵਾਰ ਨੂੰ ਵੀ ਮੌਕੇ ‘ਤੇ ਕਾਬੂ ਕਰ ਲਿਆ ਹੈ।
ਮ੍ਰਿਤਕ ਦੇ ਚਚੇਰੇ ਭਰਾ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਦਵਾਈਆਂ ਦੀ ਦੁਕਾਨਾਂ ‘ਤੇ ਸਪਲਾਈ ਕਰਨ ਦਾ ਕੰਮ ਕਰਦਾ ਸੀ। ਬੀਤੇ ਦਿਨ ਉਹ ਅਤੇ ਉਸ ਦਾ ਪੁੱਤਰ ਜਸਮੀਤ ਸਿੰਘ ਰਾੜਾ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਗਏ ਸਨ। ਰਾਤ ਕਾਫ਼ੀ ਹੋਣ ਕਾਰਨ ਉਹ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਹੀ ਠਹਿਰ ਗਏ। ਇਥੋਂ ਹੀ ਉਹ ਸਵੇਰੇ ਇਕ ਹੋਰ ਵਿਅਕਤੀ ਨੂੰ ਸਰਹਿੰਦ ਰੋਡ ਵਿਖੇ ਉਸ ਦੇ ਘਰ ਛੱਡਣ ਗਏ ਸਨ। ਇਸ ਤੋਂ ਬਾਅਦ ਉਹ 6 ਵੱਜੇ ਉਥੋਂ ਵਾਪਸ ਆ ਰਹੇ ਸਨ ਤਾਂ ਪਿੱਛੋਂ ਦੀ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਉਸ ਦੇ ਭਰਾ ਮਨਜੀਤ ਸਿੰਘ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ ਭਤੀਜੇ ਜਸਮੀਤ ਸਿੰਘ ਦੀ ਐਬੂਲੈਂਸ ‘ਚ ਹਸਪਤਾਲ ਲਿਜਾਉਣ ਵੇਲੇ ਰਾਹ ‘ਚ ਮੌਤ ਹੋ ਗਈ। ਉਨ੍ਹਾਂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਸ ਦਾ ਭਰਾ ਇਕੱਲਾ ਹੀ ਘਰ ਵਿਚ ਕਮਾਉਣ ਵਾਲਾ ਸੀ ਤੇ ਉਸ ਦਾ ਭਤੀਜਾ ਘਰ ਦਾ ਇੱਕਲੌਤਾ ਚਿਰਾਗ ਸੀ। ਉਨ੍ਹਾਂ ਦੇ ਜਾਣ ਪਿੱਛੋਂ ਘਰ ਵਿਚ ਬਜ਼ੁਰਗ ਮਾਤਾ-ਪਿਤਾ ਤੋਂ ਇਲਾਵਾ ਉਸ ਦੀ ਪਤਨੀ ਤੇ 17 ਸਾਲਾ ਦੀ ਧੀ ਰਹਿ ਗਈ ਹੈ। ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਕਾਰ ਚਾਲਕ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ਼ ਦਿਲਾਇਆ ਜਾਵੇ।

ਥਾਣਾ ਤ੍ਰਿਪੜੀ ਦੇ ਇੰਚਾਰਜ ਹੈਰੀ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਵਲੋਂ ਕਾਰ ਚਾਲਕ ਪਰਵਦੀਪ ਸਿੰਘ ਵਾਸੀ ਮਾਡਲ ਟਾਊਨ ਨੂੰ ਮੌਕੇ ‘ਤੇ ਕਾਬੂ ਕਰ ਲਿਆ ਹੈ ਜਿਸ ਦੇ ਖਿਲਾਫ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਲਾਪਰਵਾਹੀ ਨਾਲ ਕਾਰ ਚਲਾਉਣ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਪਟਿਆਲਾ-ਸਰਹਿੰਦ ਰੋਡ ‘ਤੇ ਸਵੇਰਸਾਰ ਹੀ ਵਾਪਰਿਆ ਭਿਆਨਕ ਹਾਦਸਾ, ਤੇਜ਼ ਰਫਤਾਰ ਕਾਰ ਨੇ ਪਿਓ-ਪੁੱਤਰ ਨੂੰ ਕੁਚਲਿਆ ਦੋਹਾਂ ਦੀ ਹੋਈ ਮੌਤ appeared first on TV Punjab | English News Channel.

]]>
https://en.tvpunjab.com/car-crashed-son-and-father-patiala-sarhind-road/feed/ 0
ਮਾਨਸਾ ‘ਚ ਕਾਰ ਅਤੇ ਬੱਸ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, 2 ਮਾਸੂਮ ਗੰਭੀਰ https://en.tvpunjab.com/car-bus-accident-6-death-maansaa3230-2/ https://en.tvpunjab.com/car-bus-accident-6-death-maansaa3230-2/#respond Wed, 30 Jun 2021 15:28:05 +0000 https://en.tvpunjab.com/?p=3230 ਮਾਨਸਾ – ਬੁੱਧਵਾਰ ਦੀ ਦੁਪਹਿਰ ਜ਼ਿਲ੍ਹੇ ਦੇ ਕਸਬਾ ਜੋਗਾ ਵਿਖੇ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ। ਇਸ ਭਿਆਨਕ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿੱਚ 1 ਆਦਮੀ, 3 ਔਰਤਾਂ ਤੇ ਚਾਰ ਬੱਚੇ ਕੁੱਲ (8) ਵਿਅਕਤੀ ਸਵਾਰ ਸਨ। ਇਸ ਵਿੱਚੋਂ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਰੈਫਰ ਕਰ […]

The post ਮਾਨਸਾ ‘ਚ ਕਾਰ ਅਤੇ ਬੱਸ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, 2 ਮਾਸੂਮ ਗੰਭੀਰ appeared first on TV Punjab | English News Channel.

]]>
FacebookTwitterWhatsAppCopy Link


ਮਾਨਸਾ – ਬੁੱਧਵਾਰ ਦੀ ਦੁਪਹਿਰ ਜ਼ਿਲ੍ਹੇ ਦੇ ਕਸਬਾ ਜੋਗਾ ਵਿਖੇ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਈ। ਇਸ ਭਿਆਨਕ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿੱਚ 1 ਆਦਮੀ, 3 ਔਰਤਾਂ ਤੇ ਚਾਰ ਬੱਚੇ ਕੁੱਲ (8) ਵਿਅਕਤੀ ਸਵਾਰ ਸਨ। ਇਸ ਵਿੱਚੋਂ ਇੱਕ ਬੱਚੇ ਨੂੰ ਗੰਭੀਰ ਹਾਲਤ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕ ਵਿਅਕਤੀ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਇੱਬਲ ਖੁਰਦ ਦੇ ਵਾਸੀ ਸਨ।

ਘਟਨਾ ਸਥਾਨ ਤੇ ਡੀਐਸਪੀ ਗੁਰਮੀਤ ਸਿੰਘ, ਐਸਐਚਓ ਥਾਣਾ ਜੋਗਾ ਅਜੇ ਕੁਮਾਰ ਪਰੋਚਾ ਪਹੁੰਚੇ। ਇਸ ਘਟਨਾ ਵਿੱਚ ਅਲਟੋ ਕੇ-10 ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਕਾਰ ਸਵਾਰ ਵਿਅਕਤੀ ਪਿੰਡ ਹੀਰਕੇ ਦੇ ਮੇਲੇ ਤੋਂ ਵਾਪਸ ਆਪਣੇ ਪਿੰਡ ਪਰਤ ਰਹੇ ਸਨ ਕਿ ਇਸ ਦੌਰਾਨ ਹੀ ਪਿੰਡ ਜੋਗਾ ਵਿਖੇ ਇੱਕ ਬੱਸ ਨਾਲ ਆਹਮਣੇ-ਸਾਹਮਣੇ ਦੀ ਟੱਕਰ ਹੋ ਗਈ।

ਥਾਣਾ ਜੋਗਾ ਦੇ ਪੁਲਿਸ ਮੁੱਖੀ ਅਜੇ ਕੁਮਾਰ ਪਰੋਚਾ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਮਾਨਸਾ ਵਿਖੇ ਰਖਵਾਈਆਂ ਗਈਆਂ ਹਨ ਅਤੇ ਜਖਮੀ ਦੋ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ, ਜਿੰਨਾਂ ਵਿੱਚੋਂ 1 ਨੂੰ ਰੈਫਰ ਕਰ ਦਿੱਤਾ ਗਿਆ ਹੈ।

The post ਮਾਨਸਾ ‘ਚ ਕਾਰ ਅਤੇ ਬੱਸ ਦੀ ਭਿਆਨਕ ਟੱਕਰ, 6 ਲੋਕਾਂ ਦੀ ਮੌਤ, 2 ਮਾਸੂਮ ਗੰਭੀਰ appeared first on TV Punjab | English News Channel.

]]>
https://en.tvpunjab.com/car-bus-accident-6-death-maansaa3230-2/feed/ 0