Training courses for members of the Organic Farming Club Archives - TV Punjab | English News Channel https://en.tvpunjab.com/tag/training-courses-for-members-of-the-organic-farming-club/ Canada News, English Tv,English News, Tv Punjab English, Canada Politics Sat, 21 Aug 2021 09:19:08 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg Training courses for members of the Organic Farming Club Archives - TV Punjab | English News Channel https://en.tvpunjab.com/tag/training-courses-for-members-of-the-organic-farming-club/ 32 32 ਜੈਵਿਕ ਖੇਤੀ ਕਲੱਬ ਦੇ ਮੈਂਬਰਾਂ ਲਈ ਸਿਖਲਾਈ ਕੋਰਸ https://en.tvpunjab.com/training-courses-for-members-of-the-organic-farming-club/ https://en.tvpunjab.com/training-courses-for-members-of-the-organic-farming-club/#respond Sat, 21 Aug 2021 09:19:08 +0000 https://en.tvpunjab.com/?p=8361 ਲੁਧਿਆਣਾ : ਪੀ.ਏ.ਯੂ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਜੈਵਿਕ ਖੇਤੀ ਕਲੱਬ ਪੰਜਾਬ ਦੇ ਮੈਂਬਰਾਂ ਲਈ ਸਿਖਲਾਈ ਕੋਰਸ ਲਾਇਆ ਗਿਆ। ਇਹ ਸਿਖਲਾਈ ਕੋਰਸ ਜੈਵਿਕ ਖੇਤੀ ਬਾਬਤ ਸੀ ਜਿਸ ਵਿਚ 65 ਮੈਂਬਰ ਸ਼ਾਮਿਲ ਹੋਏ। ਅਪਰ ਨਿਰਦੇਸ਼ਕ ਸੰਚਾਰ, ਡਾ ਤੇਜਿੰਦਰ ਸਿੰਘ ਰਿਆੜ ਨੇ ਜੈਵਿਕ ਖੇਤੀ ਦੇ ਮਹੱਤਵ ਬਾਰੇ ਗੱਲ ਕੀਤੀ। ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ […]

The post ਜੈਵਿਕ ਖੇਤੀ ਕਲੱਬ ਦੇ ਮੈਂਬਰਾਂ ਲਈ ਸਿਖਲਾਈ ਕੋਰਸ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਜੈਵਿਕ ਖੇਤੀ ਕਲੱਬ ਪੰਜਾਬ ਦੇ ਮੈਂਬਰਾਂ ਲਈ ਸਿਖਲਾਈ ਕੋਰਸ ਲਾਇਆ ਗਿਆ। ਇਹ ਸਿਖਲਾਈ ਕੋਰਸ ਜੈਵਿਕ ਖੇਤੀ ਬਾਬਤ ਸੀ ਜਿਸ ਵਿਚ 65 ਮੈਂਬਰ ਸ਼ਾਮਿਲ ਹੋਏ। ਅਪਰ ਨਿਰਦੇਸ਼ਕ ਸੰਚਾਰ, ਡਾ ਤੇਜਿੰਦਰ ਸਿੰਘ ਰਿਆੜ ਨੇ ਜੈਵਿਕ ਖੇਤੀ ਦੇ ਮਹੱਤਵ ਬਾਰੇ ਗੱਲ ਕੀਤੀ।

ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਮਿਆਰਾਂ ਅਤੇ ਸਰਟੀਫਿਕੇਸ਼ਨ ਵਿਧੀ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ। ਡਾ. ਅਮਨਦੀਪ ਸਿੰਘ ਸਿੱਧੂ ਅਤੇ ਡਾ. ਮਨੀਸ਼ਾ ਠਾਕੁਰ ਨੇ ਸਬਜ਼ੀਆਂ ਅਤੇ ਸਰੋਂ ਜੈਵਿਕ ਕਾਸ਼ਤ ਬਾਰੇ ਨੁਕਤੇ ਸਾਂਝੇ ਕੀਤੇ। ਸਾਬਕਾ ਉਪ ਨਿਰਦੇਸ਼ਕ ਖੇਤੀਬਾੜੀ ਵਿਭਾਗ ਡਾ. ਸਰਬਜੀਤ ਸਿੰਘ ਕੰਧਾਰੀ ਨੇ ਕੰਪੋਸਟ ਤਕਨੀਕਾਂ ਬਾਰੇ ਭਾਸ਼ਣ ਦਿੱਤਾ।

ਖੇਤੀ ਅਤੇ ਉਦਯੋਗ ਦੀ ਸਾਂਝ ਬਾਰੇ ਵੈਬੀਨਾਰ ਕਰਵਾਇਆ

ਪੀਏ ਯੂ ਦੇ ਪਸਾਰ ਸਿਖਿਆ ਵਿਭਾਗ ਵੱਲੋਂ ਅੱਜ ਨਿਰਦੇਸ਼ਕ ਪਸਾਰ ਸਿਖਿਆ ਦੀ ਅਗਵਾਈ ਵਿਚ ਖੇਤੀ ਅਤੇ ਉਦਯੋਗ ਦੀ ਸਾਂਝ ਬਾਰੇ ਇਕ ਵੈਬੀਨਾਰ ਕਰਵਾਇਆ। ਇਸ ਵਿਚ ਪੀ ਏ ਯੂ ਦੇ ਉਦਯੋਗ ਸੰਪਰਕ ਦੇ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ।

ਇਸ ਵੈਬੀਨਾਰ ਵਿਚ 300 ਦੇ ਕਰੀਬ ਮਾਹਿਰਾਂ ਨੇ ਹਿੱਸਾ ਲਿਆ। ਨਿਰਦੇਸ਼ਕ ਪਸਾਰ ਸਿਖਿਆ ਡਾ. ਜਸਕਰਨ ਸਿੰਘ ਮਾਹਲ ਨੇ ਕਿਹਾ ਕਿ ਖੇਤੀ ਅਤੇ ਉਦਯੋਗ ਦੀ ਸਾਂਝ ਹੀ ਕਿਸਾਨੀ ਨੂੰ ਮੁਨਾਫੇ ਦੇ ਰਸਤੇ ਤੋਰ ਸਕੇਗੀ। ਡਾ. ਵਿਸ਼ਾਲ ਬੈਕਟਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪ੍ਰੋਸੈਸਿੰਗ ਉਦਯੋਗ ਅਤੇ ਮੁੱਲ ਵਾਧਾ ਖੇਤੀ ਨੂੰ ਨਵੀਂ ਦਿਸ਼ਾ ਵਿਚ ਲੈ ਜਾਵੇਗਾ।

ਉਹਨਾਂ ਕਿਹਾ ਕਿ ਮੌਜੂਦਾ ਸਮਾਂ ਉਤਪਾਦਨ ਅਤੇ ਉਸਦੀ ਸਹੀ ਵਰਤੋਂ ਦਾ ਹੈ। ਉਹਨਾ ਇਹ ਵੀ ਦਸਿਆ ਕਿ ਕੱਚੀ ਸਮਗਰੀ ਦੀ ਖੇਤ ਵਿਚ ਪ੍ਰੋਸੈਸਿੰਗ ਕਿਵੇਂ ਕੀਤੀ ਜਾ ਸਕਦੀ ਹੈ। ਡਾ ਬੈਕਟਰ ਨੇ ਸਾਰੀਆਂ ਧਿਰਾਂ ਦੀ ਸਮਰੱਥਾ ਦੇ ਵਿਕਾਸ ਉਪਰ ਜ਼ੋਰ ਦਿੱਤਾ। ਵਿਭਾਗ ਦੇ ਮੁੱਖੀ ਡਾ. ਕੁਲਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਕਹੇ।ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਸਮੁਚੇ ਸਮਾਗਮ ਦਾ ਸੰਚਾਲਨ ਕੀਤਾ।

ਇਸ ਵੈਬੀਨਾਰ ਵਿਚ ਡਾ. ਜੀ ਪੀ ਐੱਸ ਸੋਢੀ ਐਡੀਸ਼ਨਲ ਆਫ ਐਕਸਟੇਸ਼ਨ ਐਜੂਕੇਸ਼ਨ, ਡਾ. ਪੂਨਮ ਸੱਚਦੇਵ ਹੇੱਡ ਡਿਪਾਰਟਮੇਂਟ ਆਫ ਫੂਡ ਸਾਇੰਸ ਤਕਨਾਲੋਜੀ, ਡਾ. ਮਹੇਸ਼ ਕੁਮਾਰ ਹੇੱਡ ਡਿਪਾਰਟਪੇਂਟ ਆਫ ਪੋ੍ਰਰੈਸੈਸਿੰਗ ਐਂਡ ਫੂਡ ਇੰਜਨੀਅਰਿੰਗ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਟੀਵੀ ਪੰਜਾਬ ਬਿਊਰੋ

The post ਜੈਵਿਕ ਖੇਤੀ ਕਲੱਬ ਦੇ ਮੈਂਬਰਾਂ ਲਈ ਸਿਖਲਾਈ ਕੋਰਸ appeared first on TV Punjab | English News Channel.

]]>
https://en.tvpunjab.com/training-courses-for-members-of-the-organic-farming-club/feed/ 0