Training courses in PAU on agro-based small scale industries Archives - TV Punjab | English News Channel https://en.tvpunjab.com/tag/training-courses-in-pau-on-agro-based-small-scale-industries/ Canada News, English Tv,English News, Tv Punjab English, Canada Politics Wed, 18 Aug 2021 08:30:11 +0000 en-US hourly 1 https://wordpress.org/?v=6.5.2 https://en.tvpunjab.com/wp-content/uploads/2022/03/cropped-favicon-icon-32x32.jpg Training courses in PAU on agro-based small scale industries Archives - TV Punjab | English News Channel https://en.tvpunjab.com/tag/training-courses-in-pau-on-agro-based-small-scale-industries/ 32 32 ਖੇਤੀ ਅਧਾਰਤ ਛੋਟੇ ਉਦਯੋਗ ਲਾਉਣ ਬਾਰੇ PAU ਵਿਚ ਸਿਖਲਾਈ ਕੋਰਸ https://en.tvpunjab.com/training-courses-in-pau-on-agro-based-small-scale-industries/ https://en.tvpunjab.com/training-courses-in-pau-on-agro-based-small-scale-industries/#respond Wed, 18 Aug 2021 08:30:11 +0000 https://en.tvpunjab.com/?p=8134 ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਖੇਤੀ ਉੱਪਰ ਅਧਾਰਿਤ ਛੋਟੇ ਉਦਯੋਗ ਲਾਉਣ ਲਈ ਦੋ ਦਿਨ ਦਾ ਸਿਖਲਾਈ ਕੋਰਸ ਲਾਇਆ। ਇਹ ਕੋਰਸ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਸੀ ਜਿਸ ਵਿਚ ਖੇਤੀ ਅਤੇ ਬਾਗਬਾਨੀ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ 28 ਮਾਹਿਰ ਸ਼ਾਮਿਲ ਹੋਏ। ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਨਵੀਆਂ […]

The post ਖੇਤੀ ਅਧਾਰਤ ਛੋਟੇ ਉਦਯੋਗ ਲਾਉਣ ਬਾਰੇ PAU ਵਿਚ ਸਿਖਲਾਈ ਕੋਰਸ appeared first on TV Punjab | English News Channel.

]]>
FacebookTwitterWhatsAppCopy Link


ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਨੇ ਖੇਤੀ ਉੱਪਰ ਅਧਾਰਿਤ ਛੋਟੇ ਉਦਯੋਗ ਲਾਉਣ ਲਈ ਦੋ ਦਿਨ ਦਾ ਸਿਖਲਾਈ ਕੋਰਸ ਲਾਇਆ। ਇਹ ਕੋਰਸ ਨੌਕਰੀ ਕਰ ਰਹੇ ਸਿਖਿਆਰਥੀਆਂ ਲਈ ਸੀ ਜਿਸ ਵਿਚ ਖੇਤੀ ਅਤੇ ਬਾਗਬਾਨੀ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ 28 ਮਾਹਿਰ ਸ਼ਾਮਿਲ ਹੋਏ।

ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਨਵੀਆਂ ਕਾਢਾਂ ਰਾਹੀਂ ਪੇਂਡੂ ਅਰਥਚਾਰੇ ਵਿਚ ਵਿਕਾਸ ਕਰਕੇ ਉਦਯੋਗਾਂ ਦੇ ਵਿਕਾਸ ਦੀ ਲੋੜ ਉੱਪਰ ਜ਼ੋਰ ਦਿੱਤਾ। ਕੋਰਸ ਦੇ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗ ਲਾ ਕੇ ਪੇਂਡੂ ਪਰਿਵਾਰਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੀਆਂ ਸੰਭਾਵਨਾਵਾਂ ਵਧਾਉਣ ਦੀ ਗੱਲ ਕਹੀ।

ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਦੇ ਵਿਗਿਆਨੀ ਡਾ. ਐੱਮ ਐੱਸ ਆਲਮ ਨੇ ਸਿਖਿਆਰਥੀਆਂ ਨੂੰ ਵੱਖ-ਵੱਖ ਖੇਤੀ ਪ੍ਰੋਸੈਸਿੰਗ ਕੰਪਲੈਕਸ ਲਾਉਣ ਦੇ ਢਾਂਚੇ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਇਸ ਤਰਾਂ ਖੇਤੀ ਉਤਪਾਦਨ ਦੀ ਸਹੀ ਵਰਤੋਂ ਕਰਕੇ ਆਮਦਨ ਵਧਾਈ ਜਾ ਸਕੇਗੀ। ਡਾ. ਤਰਸੇਮ ਚੰਦ ਮਿੱਤਲ ਨੇ ਹਲਦੀ ਦੀ ਪ੍ਰੋਸੈਸਿੰਗ ਲਈ ਤਕਨਾਲੋਜੀ ਅਤੇ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ।

ਡਾ. ਸਤੀਸ਼ ਕੁਮਾਰ ਨੇ ਫਲਾਂ ਅਤੇ ਸਬਜ਼ੀਆਂ ਦੀ ਸਾਫ ਸਫਾਈ ਅਤੇ ਸੁਕਾ ਕੇ ਭੰਡਾਰ ਕਰਨ ਬਾਰੇ ਦੱਸਿਆ। ਇਸੇ ਤਰਾਂ ਡਾ. ਸੰਧਿਆ ਨੇ ਘਰੇਲੂ ਪੱਧਰ ‘ਤੇ ਤੇਲ ਬੀਜਾਂ ਦੀ ਪ੍ਰੋਸੈਸਿੰਗ ਬਾਰੇ ਜਾਣਕਾਰੀ ਦਿੱਤੀ। ਅੰਤ ਵਿਚ ਡਾ.ਕਿਰਨ ਗਰੋਵਰ ਨੇ ਮਾਹਿਰਾਂ ਅਤੇ ਸਿਖਿਆਰਥੀਆਂ ਦਾ ਧੰਨਵਾਦ ਕੀਤਾ।

ਟੀਵੀ ਪੰਜਾਬ ਬਿਊਰੋ

The post ਖੇਤੀ ਅਧਾਰਤ ਛੋਟੇ ਉਦਯੋਗ ਲਾਉਣ ਬਾਰੇ PAU ਵਿਚ ਸਿਖਲਾਈ ਕੋਰਸ appeared first on TV Punjab | English News Channel.

]]>
https://en.tvpunjab.com/training-courses-in-pau-on-agro-based-small-scale-industries/feed/ 0