Twenty-five people killed Archives - TV Punjab | English News Channel https://en.tvpunjab.com/tag/twenty-five-people-killed/ Canada News, English Tv,English News, Tv Punjab English, Canada Politics Sun, 18 Jul 2021 08:32:40 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Twenty-five people killed Archives - TV Punjab | English News Channel https://en.tvpunjab.com/tag/twenty-five-people-killed/ 32 32 ਮੁੰਬਈ ਵਿਚ ਮੀਂਹ ਦਾ ਕਹਿਰ: ਵੱਖ-ਵੱਖ ਥਾਵਾਂ ‘ਤੇ 25 ਲੋਕਾਂ ਦੇ ਮਾਰੇ ਜਾਣ ਦੀ ਖਬਰ https://en.tvpunjab.com/rains-lash-mumbai-twenty-five-people-killed/ https://en.tvpunjab.com/rains-lash-mumbai-twenty-five-people-killed/#respond Sun, 18 Jul 2021 08:28:41 +0000 https://en.tvpunjab.com/?p=5073 ਮੁੰਬਈ— ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ‘ਚ ਐਤਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਵੱਖ-ਵੱਖ ਘਟਨਾਵਾਂ ’ਚ 25 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ । ਮੁੰਬਈ 150 ਮਿਲੀਮੀਟਰ ਤੋਂ 200 ਮਿਲੀਮੀਟਰ ਤੋਂ ਵੱਧ ਮੋਹਲੇਧਾਰ ਮੀਂਹ ਨਾਲ ਕਈ ਇਲਾਕੇ ਪਾਣੀ-ਪਾਣੀ ਵਿਚ ਡੁੱਬ ਗਏ ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਬੀ. […]

The post ਮੁੰਬਈ ਵਿਚ ਮੀਂਹ ਦਾ ਕਹਿਰ: ਵੱਖ-ਵੱਖ ਥਾਵਾਂ ‘ਤੇ 25 ਲੋਕਾਂ ਦੇ ਮਾਰੇ ਜਾਣ ਦੀ ਖਬਰ appeared first on TV Punjab | English News Channel.

]]>
FacebookTwitterWhatsAppCopy Link


ਮੁੰਬਈ— ਮੁੰਬਈ ਅਤੇ ਆਸ ਪਾਸ ਦੇ ਇਲਾਕਿਆਂ ‘ਚ ਐਤਵਾਰ ਨੂੰ ਭਾਰੀ ਮੀਂਹ ਪੈਣ ਕਾਰਨ ਵੱਖ-ਵੱਖ ਘਟਨਾਵਾਂ ’ਚ 25 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ । ਮੁੰਬਈ 150 ਮਿਲੀਮੀਟਰ ਤੋਂ 200 ਮਿਲੀਮੀਟਰ ਤੋਂ ਵੱਧ ਮੋਹਲੇਧਾਰ ਮੀਂਹ ਨਾਲ ਕਈ ਇਲਾਕੇ ਪਾਣੀ-ਪਾਣੀ ਵਿਚ ਡੁੱਬ ਗਏ ਜਿਸ ਕਾਰਨ ਸੜਕ ਅਤੇ ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।

ਬੀ. ਐੱਮ. ਸੀ. ਆਫ਼ਤ ਸੈੱਲ ਅਤੇ ਐੱਨ. ਡੀ. ਆਰ. ਐੱਫ. ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਚੈਂਬੂਰ ਇਲਾਕੇ ਦੇ ਵਾਸ਼ੀਨਾਕਾ ਵਿਚ ਤੜਕੇ ਕਰੀਬ 1 ਵਜੇ ਇਕ ਦਰੱਖਤ ਡਿੱਗਣ ਨਾਲ ਉਸ ਨਾਲ ਲੱਗਦੀ ਕੰਧ ਢਹਿ ਗਈ, ਜਿਸ ਨਾਲ 17 ਲੋਕਾਂ ਦੀ ਮੌਤ ਹੋ ਗਈ। 

ਇਕ ਹੋਰ ਘਟਨਾ ਵਿਚ ਵਿਕਰੋਲੀ ਪੂਰਬ ਦੇ ਸੂਰਈਆ ਨਗਰ ’ਚ ਦੇਰ ਰਾਤ ਢਾਈ ਵਜੇ 6 ਕੱਚੇ ਮਕਾਨਾਂ ਦੇ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ। ਦੋਹਾਂ ਘਟਨਾਵਾਂ ਵਿਚ ਜ਼ਖਮੀ ਹੋਏ ਲੱਗਭਗ 7-8 ਲੋਕਾਂ ਨੂੰ ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ ਚੈਂਬੂਰ ਇਲਾਕੇ ਵਿਚ ਕੰਧ ਦੇ ਮਲਬੇ ਹੇਠਾਂ ਕੁਝ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਹੈ। ਘਟਨਾ ਵਾਲੀ ਥਾਂ ’ਤੇ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਮੁੰਬਈ ’ਚ ਕਈ ਘੰਟੇ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਪਾਣੀ ਭਰ ਗਿਆ, ਜਿਸ ਦੀ ਵਜ੍ਹਾ ਕਰ ਕੇ ਲੋਕਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ’ਚ ਮੁਸ਼ਕਲ ਆ ਰਹੀ ਹੈ। ਮੁੰਬਈ ਵਿਚ ਬੀਤੀ ਰਾਤ ਮੋਹਲੇਧਾਰ ਮੀਂਹ ਪੈਂਦਾ ਰਿਹਾ। ਰੇਲਵੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੀ ਰਾਤ ਪਏ ਮੀਂਹ ਕਾਰਨ ਪਟੜੀਆਂ ਵਿਚ ਪਾਣੀ ਭਰ ਜਾਣ ਕਾਰਨ ਵਿੱਤੀ ਰਾਜਧਾਨੀ ਵਿਚ ਮੱਧ ਰੇਲਵੇ ਅਤੇ ਪੱਛਮੀ ਰੇਲਵੇ ਦੀ ਉੱਪ ਨਗਰੀ ਟਰੇਨ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਐਤਵਾਰ ਦਾ ਦਿਨ ਹੋਣ ਕਾਰਨ ਜ਼ਿਆਦਾਤਰ ਲੋਕ ਘਰਾਂ ਅੰਦਰ ਹੀ ਰਹੇ, ਕਿਉਂਕਿ ਸਵੇਰ ਤੋਂ ਬਾਅਦ ਮੀਂਹ ਦੀ ਤੀਬਰਤਾ ਘੱਟ ਹੋ ਗਈ ਸੀ। ਭਾਰਤੀ ਮੌਸਮ ਵਿਗਿਆਨ ਮਹਿਕਮੇ ਨੇ ਭਾਰੀ ਮੀਂਹ ਪੈਣ ਕਾਰਨ ਮੁੰਬਈ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। 

The post ਮੁੰਬਈ ਵਿਚ ਮੀਂਹ ਦਾ ਕਹਿਰ: ਵੱਖ-ਵੱਖ ਥਾਵਾਂ ‘ਤੇ 25 ਲੋਕਾਂ ਦੇ ਮਾਰੇ ਜਾਣ ਦੀ ਖਬਰ appeared first on TV Punjab | English News Channel.

]]>
https://en.tvpunjab.com/rains-lash-mumbai-twenty-five-people-killed/feed/ 0