us travel Archives - TV Punjab | English News Channel https://en.tvpunjab.com/tag/us-travel/ Canada News, English Tv,English News, Tv Punjab English, Canada Politics Tue, 31 Aug 2021 18:58:23 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg us travel Archives - TV Punjab | English News Channel https://en.tvpunjab.com/tag/us-travel/ 32 32 ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ https://en.tvpunjab.com/canada-travel-7/ https://en.tvpunjab.com/canada-travel-7/#respond Tue, 31 Aug 2021 18:58:23 +0000 https://en.tvpunjab.com/?p=9037 Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ। ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ […]

The post ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ appeared first on TV Punjab | English News Channel.

]]>
FacebookTwitterWhatsAppCopy Link


Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ।
ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੈਨੇਡਾ ‘ਚ ਗੈਰ ਜ਼ਰੂਰੀ ਯਾਤਰਾ ਤੋਂ ਪ੍ਰਹੇਜ ਕੀਤਾ ਜਾਵੇ। ਖਾਸ ਤੌਰ ‘ਤੇ ਇਹ ਉਨ੍ਹਾਂ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੇ ਅਜੇ ਕੋਰੋਨਾ ਵਾਇਰਸ ਦਾ ਟੀਕਾ ਹਾਸਿਲ ਨਹੀਂ ਕੀਤਾ ਹੈ। ਇਸ ਬਾਰੇ ਯੂਐਸ ਡਿਪਾਰਟਮੈਂਟ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਕੈਨੇਡਾ ‘ਚ ਯਾਤਰਾ ਸੰਬੰਧੀ ਐਡਵਾਇਜਰੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਕੋਰੋਨਾ ਵਾਇਰਸ ਕਾਰਨ ਅਮਰੀਕਾ ਕੈਨੇਡਾ ਬਾਰਡਰ ਨੂੰ ਬੰਦ ਕੀਤਾ ਗਿਆ। ਇਸ ਤੋਂ ਬਾਅਦ 9 ਅਗਸਤ ਤੋਂ ਕੈਨੇਡਾ ਵੱਲੋਂ ਟੀਕਾ ਲਗਵਾ ਚੁੱਕੇ ਅਮਰੀਕੀ ਯਾਤਰੀਆਂ ਵਾਸਤੇ ਬਾਰਡਰ ਖੋਲ੍ਹ ਦਿੱਤਾ। ਕੈਨੇਡਾ ਦੇ ਇਸ ਐਲਾਨ ਤੋਂ ਬਾਅਦ ਵੀ ਅਮਰੀਕਾ ਵੱਲੋਂ ਕੈਨੇਡਾ ਨੂੰ ਬਾਰਡਰ ਰਾਹੀਂ ਦਾਖਲੇ ਸੰਬੰਧੀ ਰਾਹਤ ਨਹੀਂ ਦਿੱਤੀ ਗਈ। ਅਮਰੀਕਾ ਵੱਲੋਂ ਸਤੰਬਰ 21 ਤੱਕ ਕੈਨੇਡਾ ਵਾਸਤੇ ਬਾਰਡਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ।

The post ਅਮਰੀਕਾ ਵੱਲੋਂ ਲੋਕਾਂ ਨੂੰ ਕੈਨੇਡਾ ਨਾ ਜਾਣ ਦੀ ਸਲਾਹ appeared first on TV Punjab | English News Channel.

]]>
https://en.tvpunjab.com/canada-travel-7/feed/ 0
ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/ https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/#respond Mon, 09 Aug 2021 19:30:05 +0000 https://en.tvpunjab.com/?p=7390 Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ […]

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
FacebookTwitterWhatsAppCopy Link


Vancouver – ਅੱਜ ਤੋਂ ਕੈਨੇਡਾ ‘ਚ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਦਾਖ਼ਲ ਹੋ ਸਕਦੇ ਹਨ। ਅੱਜ ਤੋਂ ਕੈਨੇਡਾ ਵੱਲੋਂ ਅਮਰੀਕਾ ਵਾਸੀਆਂ ਲਈ ਬਾਰਡਰ ਖੋਲ੍ਹ ਦਿੱਤੇ ਹਨ। ਤਕਰੀਬਨ ਡੇਢ਼ ਸਾਲ ਤੋਂ ਵੱਧ ਦੇ ਸਮੇਂ ਲਈ ਗ਼ੈਰ ਜ਼ਰੂਰੀ ਯਾਤਰਾ ਬੰਦ ਰੱਖਣ ਤੋਂ ਬਾਅਦ ਕੈਨੇਡਾ ਨੇ ਆਪਣੇ ਦਰਵਾਜ਼ੇ ਅਮਰੀਕਾ ਵਾਸਤੇ ਖੋਲ੍ਹ ਦਿੱਤੇ ਹਨ।ਇਸ ਤੋਂ ਬਾਅਦ ਅੱਜ ਪਹਿਲੇ ਹੀ ਦਿਨ ਬਾਰਡਰ ’ਤੇ ਲੰਬੀਆਂ ਕਤਾਰਾਂ ਨਜ਼ਰ ਆਈਆਂ। ਇਸ ਕਾਰਨ ਯਾਤਰੀਆਂ ਨੂੰ ਬਾਰਡਰ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਵੱਲੋਂ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਕਨੇਡੀਅਨ ਯਾਤਰੀਆਂ ਲਈ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਸ਼ਰਤ ਨੂੰ ਖ਼ਤਮ ਕੀਤਾ ਜਾ ਚੁੱਕਾ ਹੈ।
ਕੈਨੇਡਾ ਦਾਖ਼ਲ ਹੋਣ ਵਾਲੇ ਯਾਤਰੀਆਂ ਵਾਸਤੇ ਕੁੱਝ ਸ਼ਰਤਾਂ ਹਨ।
ਪਹਿਲੀ ਸ਼ਰਤ ਹੈ ਕਿ ਕੈਨੇਡਾ ਆਉਣ ਵਾਲੇ ਅਮਰੀਕੀ ਯਾਤਰੀ ਪੂਰੀ ਤਰ੍ਹਾਂ ਵੈਸਕੀਨੇਟ ਹੋਣੇ ਚਾਹੀਦੇ ਹਨ। ਇਨ੍ਹਾਂ ਯਾਤਰੀਆਂ ਦੇ ਹੈਲਥ ਕੈਨੇਡਾ ਵੱਲੋਂ ਮਨਜ਼ੂਰ ਕੀਤੀ ਵੈਕਸੀਨ ਲੱਗੀ ਹੋਣੀ ਜ਼ਰੂਰੀ ਹੈ।ਇਨ੍ਹਾਂ ਅਮਰੀਕੀ ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ 72 ਘੰਟਿਆਂ ਪਹਿਲਾਂ ArriveCan ਐਪ ਵਿਚ ਆਪਣੀ ਵੈਕਸੀਨੇਸ਼ਨ ਦਾ ਸਬੂਤ ਅਪਲੋਡ ਕਰਨਾ ਵੀ ਜ਼ਰੂਰੀ ਹੈ। ਯਾਤਰੀਆਂ ਕੋਲ ਕੈਨੇਡਾ ਆਉਣ ਤੋਂ ਘੱਟੋ ਘੱਟ 72 ਘੰਟਿਆਂ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਵੀ ਜ਼ਰੂਰੀ ਹੋਵੇਗੀ।
12 ਸਾਲ ਤੋਂ ਘੱਟ ਉਮਰ ਦੇ ਬਿਨਾ ਵੈਕਸਿਨੇਟ ਹੋਏ ਬੱਚਿਆਂ ਨੂੰ ਵੀ ਆਪਣੇ ਪੂਰੀ ਤਰ੍ਹਾਂ ਵੈਕਸਿਨੇਟ ਹੋਏ ਮਾਪਿਆਂ ਨਾਲ ਕੈਨੇਡਾ ਪਹੁੰਚਣ ਤੇ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਕੈਨੇਡਾ ਅਤੇ ਯੂ ਐਸ ਵਿਚ ਫਿਲਹਾਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਮਨਜ਼ੂਰ ਨਹੀਂ ਕੀਤੀ ਗਈ ਹੈ। ਪਰ 12 ਸਾਲ ਤੋਂ ਵੱਧ ਉਮਰ ਦੇ ਬਿਨਾ ਕੋਵਿਡ ਟੀਕੇ ਵਾਲੇ ਬੱਚਿਆਂ ਨੂੰ ਕੁਆਰੰਟੀਨ ਕਰਨ ਦੀ ਜ਼ਰੂਰਤ ਹੋਵੇਗੀ।

The post ਹੁਣ ਅਮਰੀਕਾ ਵਾਸੀ ਹੋ ਸਕਦੇ Canada ‘ਚ ਦਾਖਲ appeared first on TV Punjab | English News Channel.

]]>
https://en.tvpunjab.com/%e0%a8%b9%e0%a9%81%e0%a8%a3-%e0%a8%85%e0%a8%ae%e0%a8%b0%e0%a9%80%e0%a8%95%e0%a8%be-%e0%a8%b5%e0%a8%be%e0%a8%b8%e0%a9%80-%e0%a8%b9%e0%a9%8b-%e0%a8%b8%e0%a8%95%e0%a8%a6%e0%a9%87-canada-%e0%a8%9a/feed/ 0