Water level in Yamuna rises Archives - TV Punjab | English News Channel https://en.tvpunjab.com/tag/water-level-in-yamuna-rises/ Canada News, English Tv,English News, Tv Punjab English, Canada Politics Fri, 30 Jul 2021 07:37:34 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg Water level in Yamuna rises Archives - TV Punjab | English News Channel https://en.tvpunjab.com/tag/water-level-in-yamuna-rises/ 32 32 ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਵਧਿਆ ਦਿੱਲੀ ਪ੍ਰਸ਼ਾਸਨ ਵੱਲੋਂ ‘ਅਲਰਟ’ ਜਾਰੀ https://en.tvpunjab.com/water-level-in-yamuna-rises-delhi-administration-issues-alert/ https://en.tvpunjab.com/water-level-in-yamuna-rises-delhi-administration-issues-alert/#respond Fri, 30 Jul 2021 07:37:34 +0000 https://en.tvpunjab.com/?p=6541 ਨਵੀਂ ਦਿੱਲੀ : ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਵਧ ਕੇ 205.22 ਮੀਟਰ ਹੋ ਜਾਣ ਕਾਰਨ ਦਿੱਲੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ‘ਅਲਰਟ ‘ਜਾਰੀ ਕਰ ਦਿੱਤਾ ਹੈ। ਉੱਤਰ ਪੱਛਮੀ ਭਾਰਤ ਵਿਚ ਬਾਰਸ਼ ਕਾਰਨ ਯਮੁਨਾ ਵਿਚ ਪਾਣੀ ਦਾ ਪੱਧਰ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ […]

The post ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਵਧਿਆ ਦਿੱਲੀ ਪ੍ਰਸ਼ਾਸਨ ਵੱਲੋਂ ‘ਅਲਰਟ’ ਜਾਰੀ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ : ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਵਧ ਕੇ 205.22 ਮੀਟਰ ਹੋ ਜਾਣ ਕਾਰਨ ਦਿੱਲੀ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ‘ਅਲਰਟ ‘ਜਾਰੀ ਕਰ ਦਿੱਤਾ ਹੈ। ਉੱਤਰ ਪੱਛਮੀ ਭਾਰਤ ਵਿਚ ਬਾਰਸ਼ ਕਾਰਨ ਯਮੁਨਾ ਵਿਚ ਪਾਣੀ ਦਾ ਪੱਧਰ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ। ਸਿੰਜਾਈ ਅਤੇ ਹੜ੍ਹ ਕੰਟਰੋਲ ਵਿਭਾਗ ਨੇ ਵੱਖ-ਵੱਖ ਇਲਾਕਿਆਂ ਵਿਚ 13 ਕਿਸ਼ਤੀਆਂ ਤਾਇਨਾਤ ਕੀਤੀਆਂ ਹਨ ਅਤੇ 21 ਹੋਰਾਂ ਨੂੰ ਤਿਆਰ ਰੱਖਿਆ ਹੈ। ਹਰਿਆਣਾ ਵੱਲੋਂ ਹਥਨੀਕੁੰਡ ਬੈਰਾਜ ਤੋਂ ਯਮੁਨਾ ਵਿਚ ਵਧੇਰੇ ਪਾਣੀ ਛੱਡਣ ਤੋਂ ਬਾਅਦ, ਦਿੱਲੀ ਪੁਲਿਸ ਅਤੇ ਪੂਰਬੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਜਧਾਨੀ ਵਿਚ ਯਮੁਨਾ ਦੇ ਮੈਦਾਨੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ।

ਇਕ ਅਧਿਕਾਰੀ ਨੇ ਦੱਸਿਆ, “ਇਨ੍ਹਾਂ ਲੋਕਾਂ ਨੂੰ ਯਮੁਨਾ ਪੁਸ਼ਤਾ ਖੇਤਰ ਵਿਚ ਸ਼ਹਿਰ ਦੇ ਸਰਕਾਰੀ ਪਨਾਹਘਰਾਂ ਵਿਚ ਲਿਜਾਇਆ ਜਾ ਰਿਹਾ ਹੈ।” ਪੁਰਾਣੇ ਰੇਲਵੇ ਪੁਲ ‘ਤੇ ਪਾਣੀ ਦਾ ਪੱਧਰ ਸਵੇਰੇ 8.30 ਵਜੇ 205.22 ਦਰਜ ਕੀਤਾ ਗਿਆ ਸੀ। ਇਹ ਵੀਰਵਾਰ ਰਾਤ 8.30 ਵਜੇ 203.74 ਮੀਟਰ ਦੀ ਉਚਾਈ ‘ਤੇ ਰਿਕਾਰਡ ਕੀਤਾ ਗਿਆ। ਅਧਿਕਾਰੀ ਨੇ ਦੱਸਿਆ, “ਸਵੇਰੇ 6 ਵਜੇ ਪਾਣੀ ਦਾ ਪੱਧਰ 205.10 ਮੀਟਰ ਅਤੇ ਸਵੇਰੇ 7 ਵਜੇ 205.17 ਮੀਟਰ ਸੀ। ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਦੋਂ ਯਮੁਨਾ ਦੇ ਪਾਣੀ ਦਾ ਪੱਧਰ 204.50 ਮੀਟਰ ਦੇ “ਖਤਰੇ ਦੇ ਨਿਸ਼ਾਨ” ਨੂੰ ਪਾਰ ਕਰ ਜਾਂਦਾ ਹੈ ਤਾਂ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਜਾਂਦੀ ਹੈ।

ਚੌਵੀ ਘੰਟੇ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਵਿਚ ਮੀਂਹ ਕਾਰਨ ਨਦੀ ਵਿਚ ਤੇਜ਼ੀ ਹੈ। ਉੱਤਰ -ਪੱਛਮੀ ਭਾਰਤ ਵਿਚ ਹੋਰ ਮੀਂਹ ਪੈਣ ਦੀ ਸੰਭਾਵਨਾ ਦੇ ਕਾਰਨ, ਨਦੀ ਦਾ ਵਹਾਅ ਤੇਜ਼ ਹੋ ਸਕਦਾ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਤੀਜੇ ਦਿਨ ਦਿੱਲੀ-ਐਨਸੀਆਰ ਵਿਚ ਦਰਮਿਆਨੀ ਬਾਰਿਸ਼ ਲਈ “ਸੰਤਰੀ ਚਿਤਾਵਨੀ” ਜਾਰੀ ਕੀਤੀ ਹੈ। ਦਿੱਲੀ ਫਲੱਡ ਕੰਟਰੋਲ ਰੂਮ ਦੇ ਅਨੁਸਾਰ, ਹਥਨੀਕੁੰਡ ਬੈਰਾਜ ਵਿਖੇ ਪਾਣੀ ਛੱਡਣ ਦੀ ਦਰ ਮੰਗਲਵਾਰ ਦੁਪਹਿਰ ਨੂੰ 1.60 ਲੱਖ ਕਿਉਸਿਕ ਤੱਕ ਪਹੁੰਚ ਗਈ, ਜੋ ਕਿ ਇਸ ਸਾਲ ਹੁਣ ਤੱਕ ਦੀ ਸਭ ਤੋਂ ਉੱਚੀ ਹੈ।

ਬੈਰਾਜ ਤੋਂ ਛੱਡਿਆ ਪਾਣੀ ਰਾਜਧਾਨੀ ਤੱਕ ਪਹੁੰਚਣ ਲਈ ਆਮ ਤੌਰ ਤੇ ਦੋ ਤੋਂ ਤਿੰਨ ਦਿਨ ਲੱਗਦੇ ਹਨ। ਹਰਿਆਣਾ ਨੇ ਸਵੇਰੇ 8 ਵਜੇ ਤੱਕ ਯਮੁਨਾਨਗਰ ਵਿਖੇ ਸਥਿਤ ਬੈਰਾਜ ਤੋਂ 19,056 ਕਿਉਸਕ ਦੀ ਦਰ ਨਾਲ ਪਾਣੀ ਛੱਡਿਆ। ਵੀਰਵਾਰ ਦੀ ਰਾਤ 8 ਵਜੇ ਤੱਕ 25,839 ਕਿਉਸਕ ਦੀ ਦਰ ਨਾਲ ਪਾਣੀ ਛੱਡਿਆ ਗਿਆ। ਆਮ ਤੌਰ ‘ਤੇ ਹਥਨੀਕੁੰਡ ਬੈਰਾਜ ਤੋਂ ਪਾਣੀ ਦੇ ਵਹਾਅ ਦੀ ਦਰ 352 ਕਿਉਸਕ ਹੈ ਪਰ ਡੁੱਬੇ ਇਲਾਕਿਆਂ ਵਿਚ ਭਾਰੀ ਬਾਰਸ਼ ਤੋਂ ਬਾਅਦ ਹੋਰ ਪਾਣੀ ਛੱਡਿਆ ਜਾ ਰਿਹਾ ਹੈ। ਇਕ ਕਿਉਸਿਕ 28.32 ਲੀਟਰ ਪ੍ਰਤੀ ਸਕਿੰਟ ਦੇ ਬਰਾਬਰ ਹੈ।

ਟੀਵੀ ਪੰਜਾਬ ਬਿਊਰੋ

The post ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਵਧਿਆ ਦਿੱਲੀ ਪ੍ਰਸ਼ਾਸਨ ਵੱਲੋਂ ‘ਅਲਰਟ’ ਜਾਰੀ appeared first on TV Punjab | English News Channel.

]]>
https://en.tvpunjab.com/water-level-in-yamuna-rises-delhi-administration-issues-alert/feed/ 0