wife Archives - TV Punjab | English News Channel https://en.tvpunjab.com/tag/wife/ Canada News, English Tv,English News, Tv Punjab English, Canada Politics Wed, 21 Jul 2021 17:10:08 +0000 en-US hourly 1 https://wordpress.org/?v=6.5.3 https://en.tvpunjab.com/wp-content/uploads/2022/03/cropped-favicon-icon-32x32.jpg wife Archives - TV Punjab | English News Channel https://en.tvpunjab.com/tag/wife/ 32 32 ਦਾਜ ਨਾ ਲਿਆਉਣ ‘ਤੇ ਪਤੀ ਨੇ ਨਵ ਵਿਆਹੁਤਾ ਨੂੰ ਗਲ਼ ਘੁੱਟ ਕੇ ਮਾਰਿਆ, ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ https://en.tvpunjab.com/the-husband-strangled-the-newlyweds/ https://en.tvpunjab.com/the-husband-strangled-the-newlyweds/#respond Wed, 21 Jul 2021 14:02:43 +0000 https://en.tvpunjab.com/?p=5470 ਪੰਨੀਵਾਲਾ ਫੱਤਾ -ਥਾਣਾ ਕਬਰਵਾਲਾ ਤੇ ਚੌਕੀ ਪੰਨੀਵਾਲਾ ਫੱਤਾ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ‘ਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। ਇੱਥੇ ਦਾਜ ਨਾ ਮਿਲਣ ‘ਤੇ ਗੁੱਸੇ ਚ ਆਏ ਪਤੀ ਨੇ ਆਪਣੀ ਘਰਵਾਲੀ ਸਿਮਰਨ ਕੌਰ ਪੁੱਤਰੀ ਸਤਨਾਮ ਸਿੰਘ ਛਾਪਿਆਂਵਾਲੀ ਦਾ ਚੁੰਨੀ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਭਗਵਾਨ ਸਿੰਘ ਨੇ ਦੱਸਿਆ […]

The post ਦਾਜ ਨਾ ਲਿਆਉਣ ‘ਤੇ ਪਤੀ ਨੇ ਨਵ ਵਿਆਹੁਤਾ ਨੂੰ ਗਲ਼ ਘੁੱਟ ਕੇ ਮਾਰਿਆ, ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ appeared first on TV Punjab | English News Channel.

]]>
FacebookTwitterWhatsAppCopy Link


ਪੰਨੀਵਾਲਾ ਫੱਤਾ -ਥਾਣਾ ਕਬਰਵਾਲਾ ਤੇ ਚੌਕੀ ਪੰਨੀਵਾਲਾ ਫੱਤਾ ਅਧੀਨ ਪੈਂਦੇ ਪਿੰਡ ਰੱਤਾ ਟਿੱਬਾ ‘ਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। ਇੱਥੇ ਦਾਜ ਨਾ ਮਿਲਣ ‘ਤੇ ਗੁੱਸੇ ਚ ਆਏ ਪਤੀ ਨੇ ਆਪਣੀ ਘਰਵਾਲੀ ਸਿਮਰਨ ਕੌਰ ਪੁੱਤਰੀ ਸਤਨਾਮ ਸਿੰਘ ਛਾਪਿਆਂਵਾਲੀ ਦਾ ਚੁੰਨੀ ਨਾਲ ਗਲ਼ ਘੁੱਟ ਕੇ ਕਤਲ ਕਰ ਦਿੱਤਾ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਭਗਵਾਨ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਰੱਤਾ ਟਿੱਬਾ ਨੇ ਬੀਤੀ ਰਾਤ ਦਾਜ ਨਾ ਦਿੱਤੇ ਜਾਣ ਕਾਰਨ ਆਪਣੀ ਨਵੀਂ ਵਿਆਹੀ ਪਤਨੀ ਦਾ ਕਤਲ ਕਰ ਗਲ਼ ਘੁੱਟ ਦਿੱਤਾ। ਵਰਨਣਯੋਗ ਹੈ ਕਿ ਮ੍ਰਿਤਕ ਦਾ ਦੋ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਤਫਤੀਸ਼ ਕਰਕੇ ਕੁੜੀ ਦੀ ਮਾਂ ਜਸਪਾਲ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਛਾਪਿਆਂਵਾਲੀ ਦੇ ਬਿਆਨਾਂ ਦੇ ਆਧਾਰ ‘ਤੇ ਗੁਰਸੇਵਕ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਰੱਤਾ ਟਿੱਬਾ ਖ਼ਿਲਾਫ਼ ਮੁਕੱਦਮਾ ਨੰਬਰ 122 ਮਿਤੀ 21 07.2021 ਧਾਰਾ 304.B ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਜੇ ਫ਼ਰਾਰ ਹੈ ਅਤੇ ਪੁਲਿਸ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ।

The post ਦਾਜ ਨਾ ਲਿਆਉਣ ‘ਤੇ ਪਤੀ ਨੇ ਨਵ ਵਿਆਹੁਤਾ ਨੂੰ ਗਲ਼ ਘੁੱਟ ਕੇ ਮਾਰਿਆ, ਦੋ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ appeared first on TV Punjab | English News Channel.

]]>
https://en.tvpunjab.com/the-husband-strangled-the-newlyweds/feed/ 0
ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ https://en.tvpunjab.com/canada-punjabi-man-brutally-murders-his-wife/ https://en.tvpunjab.com/canada-punjabi-man-brutally-murders-his-wife/#respond Tue, 20 Jul 2021 08:33:12 +0000 https://en.tvpunjab.com/?p=5284 ਟਾਂਡਾ : ਉੜਮੁੜ ਵਾਸੀ ਔਰਤ ਦਾ ਕੈਨੇਡਾ ਦੇ ਮੌਂਟਰੀਅਲ ਵਿਚ ਉਸਦੇ ਹੀ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਵਜੋਂ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ। ਮ੍ਰਿਤਕ ਰਜਿੰਦਰ […]

The post ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ appeared first on TV Punjab | English News Channel.

]]>
FacebookTwitterWhatsAppCopy Link


ਟਾਂਡਾ : ਉੜਮੁੜ ਵਾਸੀ ਔਰਤ ਦਾ ਕੈਨੇਡਾ ਦੇ ਮੌਂਟਰੀਅਲ ਵਿਚ ਉਸਦੇ ਹੀ ਪਤੀ ਵਲੋਂ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਕਤਲ ਹੋਈ ਔਰਤ ਦੀ ਪਛਾਣ ਰਜਿੰਦਰ ਕੌਰ ਰੂਬੀ ਪੁੱਤਰੀ ਅਮਰੀਕ ਸਿੰਘ ਵਾਸੀ ਮੁਹੱਲਾ ਲਾਹੌਰੀਆ ਵਜੋਂ ਹੋਈ ਹੈ। ਕਤਲ ਕਿਹੜੇ ਹਾਲਾਤ ਵਿਚ ਹੋਇਆ, ਫਿਲਹਾਲ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ।

ਮ੍ਰਿਤਕ ਰਜਿੰਦਰ ਕੌਰ ਰੂਬੀ ਦੇ ਪਿਤਾ ਅਮਰੀਕ ਸਿੰਘ ਨੇ ਦੋਸ਼ ਲਾਇਆ ਹੈ ਕਿ ਉਸਦੀ ਧੀ ਦਾ ਕਤਲ ਉਸਦੇ ਹੀ ਪਤੀ ਨਵਦੀਪ ਸਿੰਘ ਨੇ ਸਿਰ ‘ਤੇ ਸੱਟ ਮਾਰ ਕੀਤਾ। ਵਾਰਦਾਤ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ। ਰੂਬੀ ਦਾ ਵਿਆਹ 25 ਦਸੰਬਰ 2011 ਨੂੰ ਹੋਇਆ ਸੀ ਅਤੇ ਉਹ ਦੋ ਬੱਚਿਆਂ ਦੀ ਮਾਂ ਸੀ।

ਟੀਵੀ ਪੰਜਾਬ ਬਿਊਰੋ

The post ਕੈਨੇਡਾ ਵਿਚ ਪੰਜਾਬੀ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ਼ ਕਤਲ appeared first on TV Punjab | English News Channel.

]]>
https://en.tvpunjab.com/canada-punjabi-man-brutally-murders-his-wife/feed/ 0
ਭਿਆਨਕ : ਪਤਨੀ ਦਾ ਕਤਲ ਕਰਕੇ ਲਾਸ਼ ਗੋਬਰ ਗੈਸ ਦੇ ਗਟਰ ‘ਚ ਸੁੱਟੀ ਫਿਰ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗੁੰਮਸ਼ੁਦਗੀ ਦੀ ਰਿਪੋਰਟ https://en.tvpunjab.com/horrible-murder-wife-dead-body-in-gutter/ https://en.tvpunjab.com/horrible-murder-wife-dead-body-in-gutter/#respond Fri, 09 Jul 2021 06:32:52 +0000 https://en.tvpunjab.com/?p=4101 ਗੁਰਦਾਸਪੁਰ – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਫਕੋਟ ’ਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਰਫਕੋਟ ’ਚ ਰਹਿਣ ਵਾਲੇ ਜਸਵਿੰਦਰ ਸਿੰਘ ਨਾਂ ਦੇ ਸ਼ਖਸ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ ’ਚ ਸੁੱਟ ਦਿੱਤਾ। ਉਸ ਤੋਂ ਬਾਅਦ ਉਸਨੇ ਖੁਦ ਹੀ […]

The post ਭਿਆਨਕ : ਪਤਨੀ ਦਾ ਕਤਲ ਕਰਕੇ ਲਾਸ਼ ਗੋਬਰ ਗੈਸ ਦੇ ਗਟਰ ‘ਚ ਸੁੱਟੀ ਫਿਰ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗੁੰਮਸ਼ੁਦਗੀ ਦੀ ਰਿਪੋਰਟ appeared first on TV Punjab | English News Channel.

]]>
FacebookTwitterWhatsAppCopy Link


ਗੁਰਦਾਸਪੁਰ – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਰਫਕੋਟ ’ਚ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਸਰਫਕੋਟ ’ਚ ਰਹਿਣ ਵਾਲੇ ਜਸਵਿੰਦਰ ਸਿੰਘ ਨਾਂ ਦੇ ਸ਼ਖਸ ਨੇ ਪਹਿਲਾਂ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਦੀ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ ’ਚ ਸੁੱਟ ਦਿੱਤਾ। ਉਸ ਤੋਂ ਬਾਅਦ ਉਸਨੇ ਖੁਦ ਹੀ ਪਤਨੀ ਦੇ ਲਾਪਤਾ ਹੋਣ ਦਾ ਸੋਸ਼ਲ ਮੀਡਿਆ ’ਤੇ ਪ੍ਰਚਾਰ ਵੀ ਕਰ ਦਿੱਤਾ।

ਇਸ ਮਾਮਲੇ ਦੇ ਬਾਰੇ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਪੁਲਸ ਉਕਤ ਸਥਾਨ ’ਤੇ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆ ਗਈ। ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪੁਲਸ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰਫਕੋਟ ਦੇ ਰਹਿਣ ਵਾਲੀ ਜਤਿੰਦਰ ਕੌਰ (45 ਸਾਲ ) ਦੀ ਮ੍ਰਿਤਕ ਲਾਸ਼ ਗੋਬਰ ਗੈਸ ਪਲਾਂਟ ’ਚ ਮਿਲੀ ਹੈ। ਮੌਕੇ ’ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਮ੍ਰਿਤਕ ਦੇ ਪਰਿਵਾਰ ਨੇ ਜਨਾਨੀ ਦੀ ਲਾਸ਼ ਨੂੰ ਗਟਰ ’ਚੋ ਆਪ ਹੀ ਬਾਹਰ ਕੱਢ ਲਿਆ ਸੀ। ਪੁਲਸ ਅਧਕਾਰੀ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਖੁਦ ਹੀ ਆਪਣੀ ਪਤਨੀ ਦਾ ਕਤਲ ਕੀਤਾ ਅਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਉਸ ਨੂੰ ਗੋਬਰ ਗੈਸ ਪਲਾਂਟ ਦੇ ਗਟਰ ’ਚ ਸੁੱਟ ਦਿੱਤਾ। ਇਸ ਤੋਂ ਬਾਅਦ ਜਸਵਿੰਦਰ ਸਿੰਘ ਨੇ ਆਪ ਹੀ ਉਸਦੀ ਗੁੰਮਸ਼ੁਦਗੀ ਬਾਰੇ ਸੋਸ਼ਲ ਮੀਡਿਆ ’ਤੇ ਮੈਸਜ ਪਾ ਦਿੱਤਾ। 
ਘਟਨਾ ਸਥਾਨ ‘ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਪਤੀ ਜਸਵਿੰਦਰ ਸਿੰਘ ਸਮੇਤ ਤਿੰਨ ਲੋਕਾਂ ਖ਼ਿਲਾਫ਼ 302, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ

The post ਭਿਆਨਕ : ਪਤਨੀ ਦਾ ਕਤਲ ਕਰਕੇ ਲਾਸ਼ ਗੋਬਰ ਗੈਸ ਦੇ ਗਟਰ ‘ਚ ਸੁੱਟੀ ਫਿਰ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗੁੰਮਸ਼ੁਦਗੀ ਦੀ ਰਿਪੋਰਟ appeared first on TV Punjab | English News Channel.

]]>
https://en.tvpunjab.com/horrible-murder-wife-dead-body-in-gutter/feed/ 0
ਕਿਸੇ ਵੱਡੀ ਅਦਾਕਾਰ ਤੋਂ ਘੱਟ ਨਹੀਂ ਹੈ, ਕਰੁਨਾਲ ਪਾਂਡਿਆ ਦੀ ਪਤਨੀ ਪੰਖੁੜੀ ਵੇਖੋ ਫੋਟੋਆਂ https://en.tvpunjab.com/krunal-pandyas-wife-beats-a-big-actress-in-beauty-photos-of-pankhuri-will-make-her-crazy/ https://en.tvpunjab.com/krunal-pandyas-wife-beats-a-big-actress-in-beauty-photos-of-pankhuri-will-make-her-crazy/#respond Thu, 03 Jun 2021 06:04:39 +0000 https://en.tvpunjab.com/?p=1281 ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਦਾ ਭਰਾ ਕਰੁਨਾਲ ਪਾਂਡਿਆ ਕਾਫ਼ੀ ਮਸ਼ਹੂਰ ਹੈ ਅਤੇ ਉਸ ਦੀ ਪਤਨੀ ਵੀ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਹੈ। ਪੰਖੁੜੀ ਸ਼ਰਮਾ ਬਹੁਤ ਖੂਬਸੂਰਤ ਹੈ ਕਰੁਨਾਲ ਪਾਂਡਿਆ ਦੀ ਪਤਨੀ ਪੰਖੂਰੀ ਸ਼ਰਮਾ ਬਹੁਤ ਖੂਬਸੂਰਤ ਹੈ ਅਤੇ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਪਿੱਛੇ ਛੱਡਦੀ ਹੈ। ਕਰੁਨਾਲ ਪਾਂਡਿਆ ਅਤੇ ਪੰਖੂਰੀ ਸ਼ਰਮਾ ਦਾ […]

The post ਕਿਸੇ ਵੱਡੀ ਅਦਾਕਾਰ ਤੋਂ ਘੱਟ ਨਹੀਂ ਹੈ, ਕਰੁਨਾਲ ਪਾਂਡਿਆ ਦੀ ਪਤਨੀ ਪੰਖੁੜੀ ਵੇਖੋ ਫੋਟੋਆਂ appeared first on TV Punjab | English News Channel.

]]>
FacebookTwitterWhatsAppCopy Link


ਨਵੀਂ ਦਿੱਲੀ: ਟੀਮ ਇੰਡੀਆ ਦੇ ਸਟਾਰ ਆਲਰਾਉਂਡਰ ਹਾਰਦਿਕ ਪਾਂਡਿਆ ਦਾ ਭਰਾ ਕਰੁਨਾਲ ਪਾਂਡਿਆ ਕਾਫ਼ੀ ਮਸ਼ਹੂਰ ਹੈ ਅਤੇ ਉਸ ਦੀ ਪਤਨੀ ਵੀ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਹੈ।

ਪੰਖੁੜੀ ਸ਼ਰਮਾ ਬਹੁਤ ਖੂਬਸੂਰਤ ਹੈ

ਕਰੁਨਾਲ ਪਾਂਡਿਆ ਦੀ ਪਤਨੀ ਪੰਖੂਰੀ ਸ਼ਰਮਾ ਬਹੁਤ ਖੂਬਸੂਰਤ ਹੈ ਅਤੇ ਬਾਲੀਵੁੱਡ ਅਭਿਨੇਤਰੀਆਂ ਨੂੰ ਵੀ ਪਿੱਛੇ ਛੱਡਦੀ ਹੈ। ਕਰੁਨਾਲ ਪਾਂਡਿਆ ਅਤੇ ਪੰਖੂਰੀ ਸ਼ਰਮਾ ਦਾ ਵਿਆਹ 27 ਦਸੰਬਰ, 2017 ਨੂੰ ਹੋਇਆ ਸੀ.

ਲੰਮਾ ਸਮਾਂ ਡੇਟਿੰਗ

ਕਰੁਨਾਲ ਪਾਂਡਿਆ ਲੰਬੇ ਸਮੇਂ ਤੋਂ ਆਪਣੀ ਪ੍ਰੇਮਿਕਾ ਪੰਖੂਰੀ ਸ਼ਰਮਾ ਨਾਲ ਰਿਸ਼ਤੇ ‘ਚ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪੰਖੂਰੀ ਸ਼ਰਮਾ ਇਕ ਦੋਸਤ ਦੇ ਜ਼ਰੀਏ ਕਰੁਨਾਲ ਪਾਂਡਿਆ ਨੂੰ ਮਿਲੀ। ਪੰਖੁੜੀ ਫਿਲਮ ਮਾਰਕੀਟਿੰਗ ਵਿੱਚ ਕੰਮ ਕਰਦੀ ਸੀ ।

ਕਰੁਨਾਲ ਪਾਂਡਿਆ ਦੀ ਪਤਨੀ ਵੀ ਇਕ ਮਾਡਲ ਰਹੀ ਹੈ

ਕਰੁਨਾਲ ਪਾਂਡਿਆ ਦੀ ਪਤਨੀ ਪੰਖੂਰੀ ਸ਼ਰਮਾ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਹੈ। ਛੋਟੇ ਭਰਾ ਹਾਰਦਿਕ ਪਾਂਡਿਆ ਦੀ ਤਰ੍ਹਾਂ, ਕਰੁਨਾਲ ਪਾਂਡਿਆ ਵੀ ਬਹੁਤ ਰੋਮਾਂਟਿਕ ਹੈ ਅਤੇ ਉਸਨੇ ਪੰਖੁੜੀ ਨਾਲ ਪ੍ਰੇਮ ਵਿਆਹ ਕੀਤਾ ਸੀ। ਪੰਖੁੜੀ ਸ਼ਰਮਾ ਵੀ ਇਕ ਮਾਡਲ ਰਹੀ ਹੈ।

ਪਹਿਲੀ ਨਜ਼ਰ ਵਿਚ, ਕਰੁਨਾਲ ਨੇ ਪੰਖੁੜੀ ਨੂੰ ਬਹੁਤ ਪਸੰਦ ਕੀਤਾ.

ਪੰਖੂਰੀ ਨੇ ਕਈ ਮਾਡਲਿੰਗ ਅਸਾਈਨਮੈਂਟ ਕੀਤੇ ਹਨ. ਕਰੁਨਾਲ ਪਾਂਡਿਆ ਨੇ ਵਿਆਹ ਤੋਂ ਬਾਅਦ ਆਈਪੀਐਲ ਦੇ ਦੌਰਾਨ 2016 ਵਿੱਚ ਪੰਖੂਰੀ ਨਾਲ ਮੁਲਾਕਾਤ ਕੀਤੀ ਸੀ. ਪਹਿਲੀ ਨਜ਼ਰ ਵਿਚ, ਕਰੁਨਾਲ ਨੇ ਪੰਖੁੜੀ ਨੂੰ ਬਹੁਤ ਪਸੰਦ ਕੀਤਾ.

ਪੰਖੂਰੀ ਨੂੰ ਇਕ ਦਿਲਚਸਪ ਢੰਗ ਨਾਲ ਪ੍ਰਸਤਾਵ ਕੀਤਾ

ਕਰੁਨਾਲ ਪਾਂਡਿਆ ਨੇ ਪੰਖੁਰੀ ਨਾਲ ਵਿਆਹ ਕਰਨ ਦਾ ਮਨ ਬਣਾ ਲਿਆ ਸੀ। ਜਦੋਂ ਮੁੰਬਈ ਇੰਡੀਅਨਜ਼ ਨੇ 2017 ਵਿਚ ਆਈਪੀਐਲ ਦਾ ਖਿਤਾਬ ਜਿੱਤਿਆ ਸੀ, ਤਾਂ ਕਰੁਨਾਲ ਪਾਂਡਿਆ ਨੂੰ ਫਾਈਨਲ ਮੈਚ ਵਿਚ ‘ਮੈਨ ਆਫ ਦਿ ਮੈਚ’ ਮਿਲਿਆ ਸੀ. ਇਸ ਸਫਲਤਾ ਤੋਂ ਬਾਅਦ, ਕਰੁਨਾਲ ਨੇ ਪੰਖੁੜੀ ਨੂੰ ਪ੍ਰਸਤਾਵਿਤ ਕੀਤਾ.

ਆਪਣੇ ਗੋਡਿਆਂ ਉਤਰ ਗਿਆ ਸੀ ਕਰੁਨਾਲ ਪਾਂਡਿਆ
ਖਬਰਾਂ ਅਨੁਸਾਰ, ਕ੍ਰੂਨਲ ਪਾਂਡਿਆ ਪੰਖੂਰੀ ਸ਼ਰਮਾ ਨੂੰ ਪ੍ਰਸਤਾਵਿਤ ਕਰਨ ਲਈ ਗੋਡੇ ਟੇਕ ਗਿਆ ਅਤੇ ਆਈਪੀਐਲ ਦੀ ਟਰਾਫੀ ਉਸਦੇ ਹੱਥ ਵਿੱਚ ਸੀ। ਪੰਖੂਰੀ ਇਸ ਰੋਮਾਂਟਿਕ ਪ੍ਰਸਤਾਵ ਤੋਂ ਇਨਕਾਰ ਨਹੀਂ ਕਰ ਸਕੀ ਅਤੇ ਵਿਆਹ ਨੂੰ ਹਾਂ ਕਹਿ ਦਿੱਤੀ।

The post ਕਿਸੇ ਵੱਡੀ ਅਦਾਕਾਰ ਤੋਂ ਘੱਟ ਨਹੀਂ ਹੈ, ਕਰੁਨਾਲ ਪਾਂਡਿਆ ਦੀ ਪਤਨੀ ਪੰਖੁੜੀ ਵੇਖੋ ਫੋਟੋਆਂ appeared first on TV Punjab | English News Channel.

]]>
https://en.tvpunjab.com/krunal-pandyas-wife-beats-a-big-actress-in-beauty-photos-of-pankhuri-will-make-her-crazy/feed/ 0