yellow fungus Archives - TV Punjab | English News Channel https://en.tvpunjab.com/tag/yellow-fungus/ Canada News, English Tv,English News, Tv Punjab English, Canada Politics Wed, 02 Jun 2021 07:10:37 +0000 en-US hourly 1 https://wordpress.org/?v=6.5.4 https://en.tvpunjab.com/wp-content/uploads/2022/03/cropped-favicon-icon-32x32.jpg yellow fungus Archives - TV Punjab | English News Channel https://en.tvpunjab.com/tag/yellow-fungus/ 32 32 ਕੋਰੋਨਾ ਤੋਂ ਬਾਅਦ ਬਾਬਾ ਰਾਮਦੇਵ ਨੇ ਵਾਈਟ ਅਤੇ ਯੈਲੋ ਫੰਗਸ ਦੀ ਦਵਾਈ ਵੀ ਕੀਤੀ ਤਿਆਰ, ਜਲਦ ਹੋਵੇਗੀ ਉਪਲੱਬਧ https://en.tvpunjab.com/patanjali-white-yellow-fungs-vaccine/ https://en.tvpunjab.com/patanjali-white-yellow-fungs-vaccine/#respond Wed, 02 Jun 2021 07:03:42 +0000 https://en.tvpunjab.com/?p=1234 ਟੀਵੀ ਪੰਜਾਬ ਬਿਊਰੋ- ਕੋਰੋਨਾ ਵਾਇਰਸ ਦੀ ਦਵਾਈ ਤੋਂ ਬਾਅਦ ਬਾਬਾ ਰਾਮਦੇਵ ਨੇ ਵਾਈਟ ਅਤੇ ਜੈਲੋ ਫੰਗਸ ਦੀ ਦਵਾਈ ਵੀ ਤਿਆਰ ਕਰ ਲਈ ਹੈ। ਇਹ ਦਵਾਈ ਪਤੰਜਲੀ ਯੋਗ ਪੀਠ ਵਲੋਂ ਤਿਆਰ ਕਰ ਲਈ ਗਈ ਹੈ। ਇਹ ਦਵਾਈ ਇਕ ਹਫ਼ਤੇ ਬਾਅਦ ਲਾਂਚ ਕੀਤੀ ਜਾਵੇਗੀ। ਬਾਬਾ ਰਾਮਦੇਵ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਵੀਡੀਓ ਸਾਂਝੀ ਕਰ ਕੇ ਇਹ […]

The post ਕੋਰੋਨਾ ਤੋਂ ਬਾਅਦ ਬਾਬਾ ਰਾਮਦੇਵ ਨੇ ਵਾਈਟ ਅਤੇ ਯੈਲੋ ਫੰਗਸ ਦੀ ਦਵਾਈ ਵੀ ਕੀਤੀ ਤਿਆਰ, ਜਲਦ ਹੋਵੇਗੀ ਉਪਲੱਬਧ appeared first on TV Punjab | English News Channel.

]]>
FacebookTwitterWhatsAppCopy Link


ਟੀਵੀ ਪੰਜਾਬ ਬਿਊਰੋ- ਕੋਰੋਨਾ ਵਾਇਰਸ ਦੀ ਦਵਾਈ ਤੋਂ ਬਾਅਦ ਬਾਬਾ ਰਾਮਦੇਵ ਨੇ ਵਾਈਟ ਅਤੇ ਜੈਲੋ ਫੰਗਸ ਦੀ ਦਵਾਈ ਵੀ ਤਿਆਰ ਕਰ ਲਈ ਹੈ। ਇਹ ਦਵਾਈ ਪਤੰਜਲੀ ਯੋਗ ਪੀਠ ਵਲੋਂ ਤਿਆਰ ਕਰ ਲਈ ਗਈ ਹੈ। ਇਹ ਦਵਾਈ ਇਕ ਹਫ਼ਤੇ ਬਾਅਦ ਲਾਂਚ ਕੀਤੀ ਜਾਵੇਗੀ। ਬਾਬਾ ਰਾਮਦੇਵ ਨੇ ਆਪਣੇ ਫੇਸਬੁੱਕ ਪੇਜ ’ਤੇ ਇਕ ਵੀਡੀਓ ਸਾਂਝੀ ਕਰ ਕੇ ਇਹ ਜਾਣਕਾਰੀ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਦਵਾਈ ਬਣਾਉਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵਿਵਾਦਾਂ ਤੋਂ ਬਾਵਜੂਦ ਅਸੀਂ ਲੋ ਭਲਾਈ ਦੇ ਕਾਰਜਾਂ ਵਿਚ ਲੱਗੇ ਹੋਏ ਹਾਂ ਅਤੇ 18 ਘੰਟੇ ਕੰਮ ਕਰ ਰਹੇ ਹਾਂ। ਰਾਮਦੇਵ ਨੇ ਕਿਹਾ ਕਿ ਇਕ ਹੋਰ ਖੋਜ ਕੀਤੀ ਗਈ ਹੈ। ਵੈਕਸੀਨੇਸ਼ਨ ਤੋਂ ਬਾਅਦ ਕੋਰੋਨਿਲ ਖਾਣ ਨਾਲ ਸਿਰੋ ਕਨਵਰਜ਼ਨ ਰੇਟ ਤੇ ਐਂਟੀ-ਬਾਡੀ ਬਣਨਾ 3 ਗੁਣਾ ਵਧ ਜਾਂਦਾ ਹੈ। ਅਸੀਂ ਇਕ ਹਜ਼ਾਰ ਤੋਂ ਵੱਧ ਖੋਜਾਂ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਹੁਣ ਤਕ ਲੋਕ ਆਯੁਰਵੇਦ ਨੂੰ ਚੂਰਨ-ਚਟਨੀ ਸਮਝਦੇ ਸਨ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਤੋਂ ਕੁਝ ਲੋਕਾਂ ਨੂੰ ਡਰ ਲਗਦਾ ਹੈ। ਕਿਸੇ ਨੂੰ ਲਗਦਾ ਹੈ ਕਿ ਇਸ ਨਾਲ ਬਾਅਦ ਵਿੱਚ ਬੁਖ਼ਾਰ ਹੋ ਜਾਂਦਾ ਹੈ। ਅਜਿਹੇ ਲੋਕ ਤੁਲਸੀ, ਗਲੋਅ ਤੇ ਕੋਰੋਨਿਲ ਲੈਣ ਉਨ੍ਹਾਂ ਫਾਇਦਾ ਹੋਵੇਗਾ ।

ਰਾਮਦੇਵ ਨੇ ਕਿਹਾ,‘‘ਕੋਰੋਨਿਲ ਸਮੇਤ ਪਤੰਜਲੀ ਦੀਆਂ ਸਾਰੀਆਂ ਦਵਾਈਆਂ ਵਿਗਿਆਨਕ ਖੋਜ ਤੋਂ ਬਾਅਦ ਤਿਆਰ ਕੀਤੀਆਂ ਗਈਆਂ ਹਨ। ਇਸ ਬਾਰੇ ਦੁਨੀਆ ਦੇ ਟਾਪ ਜਰਨਲਸ ’ਚ ਖੋਜ-ਪੱਤਰ ਪ੍ਰਕਾਸ਼ਿਤ ਹੋਏ ਹਨ। ਜੇ ਅਸੀਂ ਆਈ. ਐੱਮ. ਏ. ਤੋਂ ਵੈਲੀਡੇਸ਼ਨ ਨਹੀਂ ਕਰਵਾਇਆ ਤਾਂ ਕੀ ਇਸ ’ਤੇ ਕਿਸੇ ਨੂੰ ਇਤਰਾਜ਼ ਹੈ? ਅਸੀਂ ਉਨ੍ਹਾਂ ਨੂੰ ਚਿੱਠੀ ਨਹੀਂ ਲਿਖੀ, ਪੈਸੇ ਨਹੀਂ ਦਿੱਤੇ। ਉਨ੍ਹਾਂ ਕਿਹਾ ਕਿ ਮ ਐਲੋਪੈਥੀ ਕੋਈ ਧੰਦਾਪੈਥੀ ਨਹੀਂ ਹੈ। ਉਨਾ ਕਿਹਾ ਕਿ ਸਾਡੀ ਡਾਕਟਰਾਂ ਨਾਲ ਵੀ ਕੋਈ ਲੜਾਈ ਨਹੀਂ ਹੈ, ਜੋ ਵੀ 1-2 ਹਜ਼ਾਰ ਡਾਕਟਰ ਉਨ੍ਹਾਂ ਕੋਲ ਆਉਣਾ ਚਾਹੁੰਦੇ ਹਨ, ਆ ਜਾਣ। ਉਨ੍ਹਾਂ ਦੀ ਅਸੀਂ ਮੁਫਤ ਵਿਵਸਥਾ ਕਰਾਂਗੇ। ਜਿਨ੍ਹਾਂ ਕੋਲ ਕਿਰਾਇਆ ਨਹੀਂ, ਉਨ੍ਹਾਂ ਨੂੰ ਕਿਰਾਇਆ-ਭਾੜਾ ਵੀ ਦੇਵਾਂਗੇ। ਉਨ੍ਹਾਂ ਦਾ ਬੀ. ਪੀ. ਸ਼ੂਗਰ, ਥਾਇਰਾਈਡ ਸਹੀ ਕਰ ਕੇ ਦੇਵਾਂਗੇ, ਜਿਨ੍ਹਾਂ ਨੂੰ ਉਹ ਸਿਰਫ਼ ਕੰਟਰੋਲ ਕਰ ਸਕਦੇ ਹਨ। ਕਿਸੇ ਤੋਂ ਚੁਆਨੀ ਨਹੀਂ ਲਵਾਂਗੇ। ਉਨ੍ਹਾਂ ਕਿਹਾ ਕਿ ਦਵਾਈ ਤੋਂ ਨਹੀਂ ਸਿਰਫ਼ ਭਗਵਾ ਕੱਪੜਿਆਂ ਤੋਂ ਇਤਰਾਜ਼ ਹੈ।’’

The post ਕੋਰੋਨਾ ਤੋਂ ਬਾਅਦ ਬਾਬਾ ਰਾਮਦੇਵ ਨੇ ਵਾਈਟ ਅਤੇ ਯੈਲੋ ਫੰਗਸ ਦੀ ਦਵਾਈ ਵੀ ਕੀਤੀ ਤਿਆਰ, ਜਲਦ ਹੋਵੇਗੀ ਉਪਲੱਬਧ appeared first on TV Punjab | English News Channel.

]]>
https://en.tvpunjab.com/patanjali-white-yellow-fungs-vaccine/feed/ 0