young people Archives - TV Punjab | English News Channel https://en.tvpunjab.com/tag/young-people/ Canada News, English Tv,English News, Tv Punjab English, Canada Politics Mon, 19 Jul 2021 09:28:05 +0000 en-US hourly 1 https://en.tvpunjab.com/wp-content/uploads/2022/03/cropped-favicon-icon-32x32.jpg young people Archives - TV Punjab | English News Channel https://en.tvpunjab.com/tag/young-people/ 32 32 ਜਨਾਨੀ ਨੂੰ ਮਜਾਕ ਕੀਤਾ ਸੀ ਇਸੇ ਰੰਜਿਸ਼ ‘ਚ ਕਰ ਦਿੱਤਾ ਨੌਜਵਾਨ ਕਤਲ https://en.tvpunjab.com/women-molested-murder-of-youth-sangat-mandi/ https://en.tvpunjab.com/women-molested-murder-of-youth-sangat-mandi/#respond Mon, 19 Jul 2021 08:16:24 +0000 https://en.tvpunjab.com/?p=5145 ਸੰਗਤ ਮੰਡੀ – ਪਿੰਡ ਫੱਲੜ ਵਿਖੇ ਬੀਤੀ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪਿੰਡ ਦੇ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ । ਮੌਕੇ ‘ਤੇ ਪਹੁੰਚੀ ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪਿਆਰ ਸਿੰਘ […]

The post ਜਨਾਨੀ ਨੂੰ ਮਜਾਕ ਕੀਤਾ ਸੀ ਇਸੇ ਰੰਜਿਸ਼ ‘ਚ ਕਰ ਦਿੱਤਾ ਨੌਜਵਾਨ ਕਤਲ appeared first on TV Punjab | English News Channel.

]]>

ਸੰਗਤ ਮੰਡੀ – ਪਿੰਡ ਫੱਲੜ ਵਿਖੇ ਬੀਤੀ ਰਾਤ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਪਿੰਡ ਦੇ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ।

ਮੌਕੇ ‘ਤੇ ਪਹੁੰਚੀ ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਐੱਸ. ਆਈ. ਮੇਜਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਪਿਆਰ ਸਿੰਘ (25) ਪੁੱਤਰ ਕਾਲਾ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਬੀਤੀ ਰਾਤ ਕੰਮ ਕਰ ਕੇ ਘਰ ਵਾਪਸ ਆਇਆ ਸੀ। ਸ਼ਾਮ ਸਮੇਂ ਉਹ ਆਪਣੇ ਘਰ ਨਜ਼ਦੀਕ ਹੀ ਬੈਠ ਗਿਆ। ਇਸੇ ਦੌਰਾਨ ਪਿੰਡ ਦੇ ਹੀ ਕਾਲੂ ਸਿੰਘ ਪੁੱਤਰ ਪੱਪੂ ਸਿੰਘ, ਮਨਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਪੁੱਤਰਾਨ ਦਰਸ਼ਨ ਸਿੰਘ, ਵਿਰਾਸਾ ਸਿੰਘ ਪੁੱਤੀ ਪ੍ਰਿਥੀ ਸਿੰਘ, ਬਲਕਰਨ ਸਿੰਘ ਤੇ ਸੀਰਾ ਸਿੰਘ ਪੁਤਰਾਨ ਵਿਰਸਾ ਸਿੰਘ ਉਸ ਕੋਲ ਆ ਗਏ। ਉਹ ਉਸ ਨੌਜਵਾਨ ਨੂੰ ਚੁੱਕ ਕੇ ਕਾਲੂ ਸਿੰਘ ਦੇ ਘਰ ਲੈ ਗਏ, ਜਿੱਥੇ ਉਨ੍ਹਾਂ ਗੁਰਪਿਆਰ ਸਿੰਘ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮ੍ਰਿਤਕ ਗੁਰਪਿਆਰ ਸਿੰਘ ਨਾਲ ਇਸ ਗੱਲੋਂ ਰੰਜ਼ਿਸ ਰੱਖਦੇ ਸਨ ਕਿ ਉਸ ਨੇ ਇਕ ਜਨਾਨੀ ਨਾਲ ਮਜ਼ਾਕ ਕੀਤਾ ਸੀ।

ਪੁਲਸ ਵੱਲੋਂ ਮ੍ਰਿਤਕ ਗੁਰਪਿਆਰ ਸਿੰਘ ਦੀ ਮਾਂ ਸੁਖਵੀਰ ਕੌਰ ਪਤਨੀ ਕਾਲੂ ਸਿੰਘ ਦੇ ਬਿਆਨਾਂ ’ਤੇ ਉਕਤ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲੇ ਤਕ ਇਸ ਮਾਮਲੇ ’ਚ ਕਿਸੇ ਵਿਅਕਤੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ।

WhatsAppXFacebookCopy LinkWeChatShare

The post ਜਨਾਨੀ ਨੂੰ ਮਜਾਕ ਕੀਤਾ ਸੀ ਇਸੇ ਰੰਜਿਸ਼ ‘ਚ ਕਰ ਦਿੱਤਾ ਨੌਜਵਾਨ ਕਤਲ appeared first on TV Punjab | English News Channel.

]]>
https://en.tvpunjab.com/women-molested-murder-of-youth-sangat-mandi/feed/ 0