ਕਾਬੁਲ : ਇਕ ਅਫਗਾਨ ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਵਾਰਤਾਕਾਰ ਰਾਸ਼ਟਰਪਤੀ ਦੇ ਨਿਵਾਸ ਵੱਲ ਜਾ ਰਹੇ ਸਨ ਤਾਂ ਕਿ ਉਹ ਸੱਤਾ ਦੇ “ਤਬਾਦਲੇ” ਦੀ ਤਿਆਰੀ ਕਰ ਸਕਣ। ਅਧਿਕਾਰੀ ਨੇ ਐਤਵਾਰ ਨੂੰ ਆਪਣਾ ਨਾਂ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਮੀਟਿੰਗ ਦਾ ਮਕਸਦ ਸ਼ਾਂਤੀਪੂਰਨ ਢੰਗ ਨਾਲ ਤਾਲਿਬਾਨ ਨੂੰ ਸੱਤਾ ਸੌਂਪਣਾ ਹੈ।
ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੀ ਸਰਕਾਰ ਦੇਸ਼ ਦਾ ਕੰਟਰੋਲ ਗੁਆਉਣ ਦੀ ਕਗਾਰ ‘ਤੇ ਹੈ। ਇਕ ਮੀਡੀਆ ਰਿਪੋਰਟ ਅਨੁਸਾਰ, ਕਾਬੁਲ ਇਕਲੌਤਾ ਪ੍ਰਮੁੱਖ ਸ਼ਹਿਰ ਰਹਿ ਗਿਆ ਹੈ, ਰਾਸ਼ਟਰਪਤੀ ਨੂੰ ਤਾਲਿਬਾਨ ਦੇ ਅੱਗੇ ਸਮਰਪਣ ਕਰਨ ਜਾਂ ਰਾਜਧਾਨੀ ਉੱਤੇ ਕਬਜ਼ਾ ਕਰਨ ਦੀ ਲੜਾਈ ਵਿਚ ਇਕ ਮੁਸ਼ਕਲ ਵਿਕਲਪ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਤਾਲਿਬਾਨ ਨੇ ਕਿਹਾ ਕਿ ਉਹ ਆਪਣੀ ਤਾਕਤ ਦੇ ਬਲ ‘ਤੇ ਸੱਤਾ ਹਥਿਆਉਣ ਦੀ ਯੋਜਨਾ ਨਹੀਂ ਬਣਾਉਂਦੇ।ਤੁਹਾਨੂੰ ਦੱਸ ਦੇਈਏ ਕਿ, ਅਲੀ ਅਹਿਮਦ ਜਲਾਲੀ ਅਤੇ ਮੁੱਲਾ ਬਰਦਰ ਅਫਗਾਨਿਸਤਾਨ ਵਿਚ ਸੱਤਾ ਦੇ ਤਬਾਦਲੇ ਲਈ ਕਾਬੁਲ ਪਹੁੰਚ ਗਏ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਅਸਤੀਫ਼ਾ ਦੇ ਕੇ ਉਨ੍ਹਾਂ ਨੂੰ ਸੱਤਾ ਸੌਂਪਣਗੇ। ਜਲਾਲੀ ਅਫਗਾਨਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਹਨ।
ਟੀਵੀ ਪੰਜਾਬ ਬਿਊਰੋ