Site icon TV Punjab | English News Channel

ਖੰਨਾ ‘ਚ ਭਿਆਨਕ ਸੜਕ ਹਾਦਸਾ: ਸਵਾਰੀਆਂ ਨਾਲ ਭਰੀ ਬੱਸ ਦੀ ਸਰੀਏ ਦੇ ਲੱਦੇ ਹੋਏ ਟਰੱਕ ਨਾਲ ਹੋਈ ਟੱਕਰ, 2 ਲੋਕਾਂ ਦੀ ਮੌਤ

ਟੀਵੀ ਪੰਜਾਬ ਬਿਊਰੋ- ਖੰਨਾ ਵਿਖੇ ਜੀ. ਟੀ. ਰੋਡ ‘ਤੇ ਬੁੱਧਵਾਰ ਤੜਕੇ ਸਵੇਰੇ ਭਿਆਨਕ ਹਾਦਸਾ ਵਾਪਰਿਆ । ਇਸ ਹਾਦਸੇ ਚ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਇਸ 3 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਾਣਕਾਰੀ ਦਿੰਦਿਆਂ ਜ਼ਖਮੀ ਲੋਕਾਂ ਨੇ ਦੱਸਿਆ ਕਿ ਟੂਰਿਸਟ ਬੱਸ ਯੂ. ਪੀ., ਬਿਹਾਰ ਤੋਂ ਸਵਾਰੀਆਂ ਲੈ ਕੇ ਪੰਜਾਬ ਆ ਰਹੀ ਸੀ।

ਜਦੋਂ ਬੱਸ ਖੰਨੇ ਪਹੁੰਚੀ ਤਾਂ ਜੀ. ਟੀ. ਰੋਡ ‘ਤੇ ਇਕ ਸਰੀਏ ਨਾਲ ਭਰੇ ਟਰਾਲੇ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਮੌਕੇ ‘ਤੇ ਹੀ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਦੇ ਕਰੀਬ ਲੋਕ ਜ਼ਖਮੀ ਹੋ ਗਏ। ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਮੌਕੇ ‘ਤੇ ਪੁੱਜੀ ਪੁਲਸ ਵੱਲੋਂ ਇਸ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Exit mobile version