ਫਿਲੌਰ – ਅੱਜ ਫਿਲੌਰ ਦੇ ਰਾਮਗੜ੍ਹ ਬਾਈਪਾਸ ਨਜ਼ਦੀਕ ਇੱਕ ਸੜਕ ਹਾਦਸੇ ਦੌਰਾਨ ਪਤੀ-ਪਤਨੀ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਦਿੰਦੇ ਹੋਏ ਹਾਈਵੇਅ ਪੈਟਰੋਲਿਗ ਪੁਲਿਸ ਗੁਰਾਇਆ ਦੇ ਏਐੱਸਆਈ ਜਰਨੈਲ ਸਿੰਘ ਅਤੇ ਏਐੱਸਆਈ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਰਾਮਗੜ੍ਹ ਬਾਈਪਾਸ ਨਜ਼ਦੀਕ ਪੁਲ਼ ‘ਤੇ ਸਕੂਟਰੀ ਨੰਬਰ ਪੀਬੀ 91 ਐੱਫ 7909 ‘ਤੇ ਪਤੀ-ਪਤਨੀ ਲੁਧਿਆਣਾ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ। ਉਹਨਾਂ ਨਾਲ ਇਹ ਘਟਨਾ ਸਕੂਟਰੀ ਸਲਿੱਪ ਹੋਣ ਕਾਰਨ ਵਾਪਰੀ ਜਿਸ ਨਾਲ ਉਹ ਦੋਵੇਂ ਡਿੱਗ ਪਏ ਅਤੇ ਉਨ੍ਹਾਂ ਨੂੰ ਕੋਈ ਅਣਪਾਛਾਤਾ ਵਾਹਨ ਕੁਚਲ ਕੇ ਚਲਾ ਗਿਆ। ਮ੍ਰਿਤਕਾਂ ਦੀ ਪਛਾਣ ਵਿਜੈ ਕੁਮਾਰ ਪੁੱਤਰ ਉਮ ਪ੍ਰਕਾਸ਼ ਅਤੇ ਗੀਤਾ ਰਾਣੀ ਵਜੋਂ ਹੋਈ ਹੈ।ਇੱਥੇ ਇਹ ਵੀ ਦੱਸਣਯੋਗ ਹੈ ਕਿ ਗੰਭੀਰ ਜ਼ਖਮੀ ਗੀਤਾ ਰਾਣੀ ਨੂੰ ਇਲਾਜ ਲਈ ਹਸਪਤਾਲ ਫਿਲੌਰ ਲਿਆਂਦਾ ਗਿਆ ਸੀ ਪਰ ਉਸ ਦੀ ਜਾਨ ਨਾ ਬਚਾਈ ਜਾ ਸਕੀ। ਦੋਵੇਂ ਮ੍ਰਿਤਕ ਟਿੱਬਾ ਰੋਡ ਲੁਧਿਆਣਾ ਦੇ ਰਹਿਣ ਵਾਲੇ ਸਨ। ਥਾਣਾ ਸਦਰ ਫਿਲੌਰ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।
ਫਿਲੌਰ ਨੇੜੇ ਭਿਆਨਕ ਸੜਕ ਹਾਦਸੇ ‘ਚ ਪਤੀ-ਪਤਨੀ ਦੀ ਦਰਦਨਾਕ ਮੌਤ
