ਮੁੰਬਈ : ਐਚਡੀਐਫਸੀ ਬੈਂਕ, ਟਾਟਾ ਸਟੀਲ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿਚ ਮਜ਼ਬੂਤੀ ਦੇ ਕਾਰਨ ਸੈਂਸੈਕਸ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ 100 ਤੋਂ ਵੱਧ ਅੰਕਾਂ ਦੇ ਵਾਧੇ ਨਾਲ ਖੁੱਲ੍ਹਿਆ ਹੈ।
ਇਸ ਦੇ ਨਾਲ ਹੀ ਗਲੋਬਲ ਬਾਜ਼ਾਰਾਂ ਦਾ ਰੁਝਾਨ ਸਕਾਰਾਤਮਕ ਸੀ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ‘ਚ 149.24 ਅੰਕ ਜਾਂ 0.27 ਫੀਸਦੀ ਦੇ ਵਾਧੇ ਨਾਲ 54,703.90 ਅੰਕਾਂ ‘ਤੇ ਕਾਰੋਬਾਰ ਕਰ ਰਿਹਾ ਸੀ।
ਦੂਜੇ ਪਾਸੇ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਸ਼ੁਰੂਆਤੀ ਕਾਰੋਬਾਰ ਵਿਚ 46.95 ਅੰਕ ਜਾਂ 0.29 ਫੀਸਦੀ ਵਧ ਕੇ 16,327.05 ਅੰਕਾਂ ‘ਤੇ ਸੀ। ਸੈਂਸੈਕਸ ਕੰਪਨੀਆਂ ‘ਚ ਟਾਟਾ ਸਟੀਲ ਦਾ ਸ਼ੇਅਰ ਦੋ ਫੀਸਦ ਤੋਂ ਜ਼ਿਆਦਾ ਚੜ੍ਹਿਆ ਹੈ।
ਐਨਟੀਪੀਸੀ, ਸਟੇਟ ਬੈਂਕ ਆਫ਼ ਇੰਡੀਆ, ਐਕਸਿਸ ਬੈਂਕ, ਐਚਡੀਐਫਸੀ ਬੈਂਕ ਅਤੇ ਪਾਵਰਗ੍ਰਿਡ ਦੇ ਸ਼ੇਅਰ ਵੀ ਵਧੇ ਹਨ। ਦੂਜੇ ਪਾਸੇ, ਟੈਕ ਮਹਿੰਦਰਾ, ਡਾ. ਰੈਡੀਜ਼, ਸਨ ਫਾਰਮਾ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਘਾਟੇ ਵਿਚ ਕਾਰੋਬਾਰ ਕਰ ਰਹੇ ਸਨ।
ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੈਂਸੈਕਸ 151.81 ਅੰਕ ਜਾਂ 0.28 ਫੀਸਦੀ ਦੇ ਵਾਧੇ ਨਾਲ 54,554.66 ਅੰਕਾਂ ਦੇ ਰਿਕਾਰਡ ‘ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨਿਫਟੀ 21.85 ਅੰਕ ਜਾਂ 0.13 ਫੀਸਦੀ ਦੇ ਵਾਧੇ ਨਾਲ 16,280.10 ‘ਤੇ ਸੀ।
ਟੀਵੀ ਪੰਜਾਬ ਬਿਊਰੋ