Site icon TV Punjab | English News Channel

PAU ਵਿਚ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਹੋਏ

ਲੁਧਿਆਣਾ : ਪੀ.ਏ.ਯੂ. ਦੇ ਮਾਨਵ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ ਨੇ ਬੀਤੇ ਦਿਨੀਂ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਤਹਿਤ ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਨਾਂਅ ਦਾ ਇਕ ਸਮਾਗਮ ਕਰਵਾਇਆ ਗਿਆ।

ਇਸ ਵਿਚ ਪੀ.ਏ.ਯੂ. ਦੇ ਸਰਕਾਰੀ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਹੋਏ ਅਤੇ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ। ਇਸ ਵਿਚ 45 ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ। ਇਹਨਾਂ ਮੁਕਾਬਲਿਆਂ ਦਾ ਉਦੇਸ਼ ਆਤਮ-ਨਿਰਭਰ ਭਾਰਤ ਸੀ।

ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਨਾਅਰੇ, ਲੇਖ ਅਤੇ ਚਿੱਤਰਾਂ ਰਾਹੀਂ ਆਪਣੇ ਕਲਾਤਮਕ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਵਿਭਾਗ ਦੇ ਮਾਹਿਰ ਡਾ. ਰਸ਼ਮੀ ਉਪਰੇਤੀ ਨੇ ਵਿਦਿਆਰਥੀਆਂ ਨੂੰ ਆਤਮ-ਨਿਰਭਰ ਵਿਸ਼ੇ ਬਾਰੇ ਜਾਗਰੂਕ ਕੀਤਾ।

ਸਕੂਲ ਵਿੱਚ ਹੀ ਪੌਦੇ ਲਾਉਣ ਦਾ ਕਾਰਜ ਵੀ ਕੀਤਾ ਗਿਆ ਜਿਸ ਵਿੱਚ ਪਿ੍ਰੰਸੀਪਲ, ਅਧਿਆਪਕ ਅਤੇ ਵਿਦਿਆਰਥੀ ਸ਼ਾਮਿਲ ਹੋਏ। ਵਿਦਿਆਰਥੀਆਂ ਨੇ ਆਪਣੇ ਆਲੇ-ਦੁਆਲੇ ਅਤੇ ਸਕੂਲ ਨੂੰ ਹਰਾ ਭਰਾ ਬਨਾਉਣ ਦਾ ਪ੍ਰਣ ਲਿਆ।

ਵਿਦਿਆਰਥੀਆਂ ਨੂੰ ਪੌਦੇ ਲਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦੇ ਤਰੀਕੇ ਵੀ ਦੱਸੇ ਗਏ। ਸਭ ਤੋਂ ਵਧੀਆ ਤਿੰਨ ਲੇਖ, ਚਿੱਤਰ ਅਤੇ ਨਾਅਰੇ ਇਨਾਮਾਂ ਲਈ ਚੁਣੇ ਗਏ।

ਟੀਵੀ ਪੰਜਾਬ ਬਿਊਰੋ