ਅਜਿਹੀ ਹੋ ਸਕਦੀ ਪੰਜਾਬ ਤੇ ਦਿੱਲੀ ਦੀ ਪਲੇਇੰਗ ਇਲੈਵਨ, ਜਾਣੋ ਪਿੱਚ ਰਿਪੋਰਟ ਤੇ ਮੈਚ ਪ੍ਰੀਡਿਕਸ਼ਨ

FacebookTwitterWhatsAppCopy Link

ਆਈਪੀਐਲ 2021 ਦਾ 29ਵਾਂ ਮੁਕਾਬਲਾ ਪੰਜਾਬ ਕਿੰਗਜ਼ ਤੇ ਦਿੱਲੀ ਕੈਪੀਟਲਜ਼ ਵਿਚਾਲੇ ਅੱਜ ਸ਼ਾਮੀਂ 7:30 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਦੋਵੇਂ ਹੀ ਟੀਮਾਂ ਨੇ ਆਪਣੇ ਪਿਛਲੇ ਮੁਕਾਬਲਿਆਂ ’ਚ ਜਿੱਤ ਦਰਜ ਕੀਤੀ ਸੀ। ਅਜਿਹੀ ਸਥਿਤੀ ਵਿੰਚ ਸਾਨੂੰ ਸਖ਼ਤ ਟੱਕਰ ਵੇਖਣ ਨੂੰ ਮਿਲ ਸਕਦੀ ਹੈ।

ਪੰਜਾਬ ਲਈ ਨਿਕੋਲਸ ਪੂਰਨ ਦੀ ਖ਼ਰਾਬ ਫ਼ੌਰਮ ਚਿੰਤਾ ਦਾ ਵਿਸ਼ਾ ਹੈ। ਪੂਰਨ ਇਸ ਸੀਜ਼ਨ ਵਿੱਚ ਹਾਲੇ ਤੱਕ 4.66 ਦੀ ਔਸਤ ਨਾਲ ਸਿਰਫ਼ 28 ਦੌੜਾਂ ਹੀ ਬਣਾ ਸਕੇ ਹਨ। ਉਹ ਚਾਰ ਵਾਰ ਸਿਫ਼ਰ ’ਤੇ ਆਊਟ ਹੋਏ ਹਨ। ਅਜਿਹੀ ਸਥਿਤ ਵਿੱਚ ਉਨ੍ਹਾਂ ਦੀ ਥਾਂ ਅੱਜ ਡੇਵਿਡ ਮਲਾਨ ਨੂੰ ਮੌਕਾ ਮਿਲ ਸਕਦਾ ਹੈ।

ਦਿੱਲੀ ਨੇ ਇਸ ਸੀਜ਼ਨ ਦੇ ਸੱਤ ਵਿੱਚੋਂ ਪੰਜ ਮੈਚ ਜਿੱਤੇ ਹਨ ਤੇ ਉਹ ਪੁਆਇੰਟ ਟੇਬਲ ਵਿੱਚ ਦੂਜੇ ਸਥਾਨ ’ਤੇ ਹੈ। ਪੰਜਾਬ ਨੇ ਸੱਤ ਵਿੱਚੋਂ ਸਿਰਫ਼ ਤਿਨ ਮੈਚ ਜਿੱਤੇ ਹਨ। ਕੇਐੱਲ ਰਾਹੁਲ ਦੀ ਟੀਮ ਅੰਕ ਤਾਲਿਕਾ ਵਿੱਚ 5ਵੇਂ ਸਥਾਨ ’ਤੇ ਹੈ।

ਪਿੱਚ ਰਿਪੋਰਟ

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੁਣ ਤੱਕ ਸ਼ੁਰੂਆਤ ਵਿੱਚ ਦੌੜਾਂ ਬਣਾਉਣਾ ਔਖਾ ਹੋ ਰਿਹਾ ਹੈ। ਭਾਵੇਂ, ਜਿਵੇਂ ਹੀ ਗੇਂਦ ਪੁਰਾਣੀ ਹੁੰਦੀ ਹੈ, ਤਾਂ ਦੌੜਾਂ ਬਣਾਉਣਾ ਸੌਖਾ ਹੋ ਜਾਂਦਾ ਹੈ। ਨਾਲ ਹੀ ਇੱਥੇ ਸਪਿੰਨਰਜ਼ ਨੂੰ ਮਦਦ ਨਹੀਂ ਮਿਲ ਰਹੀ। ਰਾਤ ਦੇ ਮੈਂਚ ਵਿੱਚ ਤ੍ਰੇਲ ਦਾ ਮਹੱਤਵ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਟੌਸ ਜਿੱਤਣ ਵਾਲੀ ਟੀਮ ਟੀਚੇ ਦਾ ਪਿੱਛਾ ਕਰਨਾ ਪਸੰਦ ਕਰ ਸਕਦੀ ਹੈ।

ਮੈਚ ਪ੍ਰੀਡਿਕਸ਼ਨ

ਸਾਡਾ ਮੈਚ ਪ੍ਰੀਡਿਕਸ਼ਨ ਮੀਟਰ ਦੱਸਿ ਰਿਹਾ ਹੈ ਕਿ ਇਸ ਮੈਚ ਵਿੱਚ ਦਿੱਲੀ ਕੈਪੀਟਲਜ਼ ਦਾ ਪੱਲੜਾ ਭਾਰੀ ਹੈ। ਭਾਵੇਂ ਪੰਜਾਬ ਨੇ ਆਪਣੇ ਪਿਛਲੇ ਮੁਕਾਬਲੇ ’ਚ ਰਾਇਲ ਚੈਲੇਂਜਰਜ਼ ਬੈਂਗਲੌਰ ਨੂੰ ਹਰਾਇਆ ਸੀ ਪਰ ਇੱਥੇ ਦਿੱਲੀ ਨੂੰ ਹਰਾਉਣਾ ਉਸ ਲਈ ਕਾਫ਼ੀ ਔਖਾ ਹੈ।

ਦਿੱਲੀ ਦੀ ਸੰਭਾਵੀ ਪਲੇਇੰਗ ਇਲੈਵਨ: ਪ੍ਰਿਕਵੀ ਸ਼ਾੱਅ, ਸ਼ਿਖਰ ਧਵਨ, ਸਟੀਵ ਸਮਿੱਥ, ਰਿਸ਼ਭ ਪੰਤ (ਕਪਤਾਨ ਅਤੇ ਵਿਕੇਟ ਕੀਪਰ), ਸ਼ਿਮਰਨ ਹੇਟਮਾਇਰ, ਮਾਰਕਸ ਸਟੋਈਨਿਸ, ਲਲਿਤ ਯਾਦਵ, ਅਕਸ਼ਰ ਪਟੇਲ, ਈਸ਼ਾਂਤ ਸ਼ਰਮਾ, ਕਗੀਸੋ ਰਬਾੜਾ ਅਤੇ ਆਵੇਸ਼ ਖ਼ਾਨ

ਪੰਜਾਬ ਦੀ ਸੰਭਾਵੀ ਪਲੇਇੰਗ ਇਲੈਵਨ: ਕੇਐੱਲ ਰਾਹੁਲ, ਪ੍ਰਭਸਿਮਰਨ ਸਿੰਘ, ਕ੍ਰਿਸ ਗੇਲ, ਡੇਵਿਡ ਮਲਾਨ, ਦੀਪਕ ਹੁੱਡਾ, ਸ਼ਾਹਰੁਖ਼ ਖ਼ਾਨ, ਹਰਪ੍ਰੀਤ ਬਰਾੜ, ਕ੍ਰਿਸ ਜੌਰਡਨ,ਰੀਲੇ ਮੇਰੀਡਿਥ/ਝਾਇ ਰਿਚਰਡਸਨ, ਰਵੀ ਬਿਸ਼ਨੋਈ ਅਤੇ ਮੁਹੰਮਦ ਸ਼ੰਮੀ