Vancouver – ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਵੱਲੋਂ ਟੋਕਿਓ ਓਲੰਪਿਕਸ ਵਿਚ ਕਮਾਲ ਕਰ ਦਿਖਾਈ ਗਈ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਟੋਕਿਓ ਓਲੰਪਿਕਸ ਵਿਚ ਸੋਨ ਤਮਗ਼ਾ ਹਾਸਿਲ ਕੀਤਾ ਹੈ। ਇਸ ਤੋਂ ਪਹਿਲਾਂ ਟੀਮ ਵੱਲੋਂ ਮੈਚ ਦੌਰਾਨ ਜਬਰਦਸਤ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ। ਕੈਨੇਡਾ ਦੀ ਮਹਿਲਾ ਫੁੱਟਬਾਲ ਟੀਮ ਨੇ ਪਿਛਲੀਆਂ ਦੋ ਓਲੰਪਿਕ ਖੇਡਾਂ ‘ਚ ਬਰੌਂਜ਼ ਮੈਡਲ ਹਾਸਿਲ ਕੀਤਾ ਗਿਆ । ਦੋ ਵਾਰ ਬਰੌਂਜ਼ ਮੈਡਲ ਜਿੱਤਣ ਬਾਅਦ ਟੀਮ ਨੇ ਗੋਲਡ ਮੈਡਲ ਦੇਸ਼ ਦੀ ਝੋਲੀ ਪਾਇਆ ਹੈ।
ਦੱਸਦਈਏ ਕਿ ਕੈਨੇਡਾ ਦੀ ਟੀਮ ਨੇ ਸਵੀਡਨ ਦੀ ਟੀਮ ਨੂੰ ਪੈਨਲਟੀ ਕਿੱਕਾ ਵਿਚ 3-2 ਨਾਲ ਹਰਾਕੇ ਗੋਲਡ ਮੈਡਲ ਤੱਕ ਦਾ ਸਫ਼ਰ ਤੈਅ ਕੀਤਾ। ਕਨੇਡੀਅਨ ਗੋਲਕੀਪਰ ਸਟੈਫਨੀ ਨੇ ਸਵੀਡਨ ਦੀ ਜੋਅੰਨਾ ਐਂਡਰਸਨ ਦੀ ਗੋਲ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਜਿਸ ਤੋਂ ਬਾਅਦ ਕੈਨੇਡਾ ਦੀ ਜੂਲੀਆ ਗਰੋਸੋ ਨੇ ਜ਼ਬਰਦਸਤ ਗੋਲ ਕੀਤਾ ਤੇ ਮੈਚ ਵਿਚ ਕੈਨੇਡਾ ਦੀ ਜਿੱਤ ਹੋਈ ।ਜਿਕਰਯੋਗ ਹੈ ਕਿ 2012 ਦੀਆਂ ਲੰਡਨ ਓਲੰਪਿਕਸ ਵਿਚ ਕੈਨੇਡਾ ਨੂੰ ਬਰੌਂਜ਼ ਮੈਡਲ ਹਾਸਿਲ ਹੋਇਆ ਸੀ ਅਤੇ 2016 ਦੀਆਂ ਰਿਓ ਉਲੰਪਿਕਸ ਵਿਚ ਵੀ ਕੈਨੇਡਾ ਨੂੰ ਤੀਸਰੇ ਸਥਾਨ ਹਾਸਿਲ ਕੀਤਾ ਸੀ।