Vancouver – ਕੈਨੇਡਾ ਵੱਲੋਂ ਯਾਤਰਾ ‘ਚ ਢਿੱਲ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਬਾਅਦ ਹੁਣ ਟੋਰਾਂਟੋ ਦੇ ਏਅਰਪੋਰਟ ’ਤੇ ਬਦਲਾਵ ਦੇਖਿਆ ਜਾ ਰਿਹਾ ਹੈ।ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਪਹੁੰਚਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹੁਣ ਕਸਟਮ ਤੋਂ ਲੰਘਣ ਤੋਂ ਪਹਿਲਾਂ ਟੀਕਾਕਰਨ ਦੇ ਅਧਾਰ ‘ਤੇ ਵੱਖ -ਵੱਖ ਕੀਤਾ ਜਾਂਦਾ ਹੈ। ਟੋਰਾਂਟੋ ਪੀਅਰਸਨ ਦੇ ਸੀਨੀਅਰ ਸਲਾਹਕਾਰ ਬੈਵਰਲੀ ਮੈਕਡੋਨਲਡ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ, “ਅਮਰੀਕਾ ਜਾਂ ਕਿਸੇ ਹੋਰ ਕੌਮਾਂਤਰੀ ਮੰਜ਼ਿਲ ਤੋਂ ਕਨੇਡਾ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਕਸਟਮ ਵਿੱਚ ਪਹੁੰਚਣ ਤੋਂ ਪਹਿਲਾਂ ਟੀਕੇ ਦੇ ਅਧਾਰ ‘ਤੇ ਕਤਾਰਾਂ ਵਿੱਚ ਵੰਡਿਆ ਜਾ ਸਕਦਾ ਹੈ। ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਗਸਤ ਮਹੀਨੇ ਤੋਂ ਅਮਰੀਕਾ ਵਾਸੀ ਸ਼ਰਤਾਂ ‘ਤੇ ਕੈਨੇਡਾ ਦੀ ਯਾਤਰਾ ਕਰ ਸਕਦੇ ਹਨ। ਇਸ ਤੋਂ ਬਾਅਦ ਵੱਖ -ਵੱਖ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਕੈਨੇਡਾ ਆਉਣ ਦੀ ਇਜਾਜ਼ਤ ਹੋਵੇਗੀ। ਇਨ੍ਹਾਂ ਯਾਤਰੀਆਂ ਦੇ ਕੋਵਿਦ ਵੈਕਸੀਨ ਦੇ ਦੋ ਡੋਜ਼ ਲੱਗੇ ਹੋਣੇ ਜ਼ਰੂਰੀ ਹਨ। ਇਸ ਤੋਂ ਬਾਅਦ ਇਨ੍ਹਾਂ ਨੂੰ ਕੈਨੇਡਾ ‘ਚ ਟੈਸਟਿੰਗ ਤੇ ਇਕਾਂਤਵਾਸ ਤੋਂ ਰਾਹਤ ਹੋਵੇਗੀ। ਕੈਨੇਡਾ ‘ਚ ਬਿਨ੍ਹਾਂ ਟੀਕੇ ਤੋਂ ਦਾਖ਼ਲ ਹੋਣ ਵਾਲਿਆਂ ਲਈ ਸ਼ਰਤਾਂ ਜਾਰੀ ਹਨ। ਇਸ ਸਭ ਨੂੰ ਧਿਆਨ ’ਚ ਰੱਖਦਿਆਂ ਏਅਰਪੋਰਟ ਆਪਣੇ ਨਵੇਂ ਨਿਯਮ ਲਾਗੂ ਕਰ ਰਹੇ ਹਨ।