Site icon TV Punjab | English News Channel

ਟਰੂਡੋ ਨੇ ਦਿਤੀ ਸ਼ਾਬਾਸ਼ੀ ਨਾਲ ਹੀ ਕੀਤੀ ਨਿੰਦਾ

Ottawa- ਕੈਨੇਡਾ ਦੇ ਵਿਚ ਮਰੀਜਾਂ ਦੀ ਗਿਣਤੀ ਘੱਟਦੀ ਜਾ ਰਹੀ ਹੈ | ਇੱਥੇ ਟੀਕਾਕਰਨ ਦੀ ਪ੍ਰਕਿਰਿਆ ਤੇਜੀ ਨਾਲ ਚੱਲ ਰਹੀ ਹੈ ਇਹ ਇਕ ਵੱਡਾ ਕਾਰਨ ਹੈ ਕਿ ਕੋਰੋਨਾ ਦੇ ਕੇਸ ਘੱਟਦੇ ਜਾ ਰਹੇ ਹਨ |ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਹਤ ਖੇਤਰ ਨਾਲ ਜੁੜੇ ਲੋਕਾਂ ਨੂੰ ਸ਼ਾਬਾਸ਼ ਦਿੱਤੀ ਗਈ | ਓਨ੍ਹਾ ਦੱਸਿਆ ਕਿ ਕੈਨੇਡਾ ਪੁਰੀ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਵੈਕਸੀਨ ਲਾਉਣ ਵਾਲੇ G20 ਦੇਸ਼ਾਂ ਦੀ ਲਿਸਟ ਵਿਚ ਤੀਜੇ ਨੰਬਰ ਤੇ ਹੈ ਅਤੇ ਦੇਸ਼ ਵਿੱਚ ਅੱਧੀ ਆਬਾਦੀ ਨੂੰ ਕੋਵਿਡ ਦੀ ਵੈਕਸੀਨ ਲੱਗ ਚੁੱਕੀ ਹੈ https://twitter.com/JustinTrudeau . ਮੈਨੀਟੋਬਾ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਧਣ ਨਾਲ ਓਥੇ ਦੀ ਸਥਿਤੀ ਠੀਕ ਨਾ ਹੋਣ ਕਰਕੇ ਨਾਲ ਹੀ ਮੈਨੀਟੋਬਾ ਨੂੰ ਮਦਦ ਕਰਨ ਦੀ ਵੀ ਗੱਲ ਕੀਤੀ| ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਹਾਮਾਰੀ ਆਉਣ ਤੋਂ ਲੈ ਕੇ ਹੁਣ ਤੱਕ ਸਰਕਾਰ ਵੱਲੋ ਹਰੇਕ ਤਰ੍ਹਾਂ ਦੀ ਮਦਦ ਕੀਤੀ ਗਈ ਹੈ ਅਤੇ ਇਸੇ ਤਰ੍ਹਾਂ ਕਰਦੇ ਰਹਾਂਗੇ | ਉਨ੍ਹਾਂ ਵੱਲੋ ਨਸਲ ਵਾਦ ਉੱਤੇ ਵੀ ਜ਼ਿਕਰ ਤਰ੍ਹਾਂ ਕੀਤੀ ਗਈ ਕਿ ਕਿਸ ਤਰ੍ਹਾਂ ਉਹ ਕੈਨੇਡਾ ਦੇ ਵਿੱਚੋ ਨਸਲ ਵਾਦ ਦੀ ਸਮੱਸਿਆ ਨੂੰ ਖ਼ਤਮ ਕਰ ਸਕਦੇ ਹਨ| ਪਿਛਲੇ ਸਾਲ ਨਸਲਵਾਦ ਨੂੰ ਲੈ ਕੇ ਕਈ ਕੈਨੇਡਾ ਦੇ ਨੌਜਵਾਨ ਵਰਗ ਵੱਲੋ ਕਈ ਤਰ੍ਹ ਦੀਆਂ ਰੈਲੀਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ |ਬੇਲਾਰੂਸ ਦੇਸ਼ ਵੱਲੋ ਜੋ ਪੱਤਰਕਾਰ ਨੂੰ ਬੰਦੀ ਬਣਾਇਆ ਗਿਆ ਉਸ ਦੀ ਵੀ ਟਰੂਡੋ ਵੱਲੋ ਨਿੰਦਾ ਕੀਤੀ ਗਈ |

Profile Pic: Justin Trudeau

ਉਨ੍ਹਾਂ  ਕਿਹਾ ਕਿ ਇਹ ਹਰਕਤ ਅਸਹਿਣ ਯੋਗ ਹੈ | ਕੈਨੇਡਾ ਵਲੋਂ ਇਸ ਹਰਕਤ ਉੱਤੇ ਜਾਂਚ ਕੀਤੀ ਜਾਵੇਗੀ | ਇਸ ਨੂੰ ਨਜਿੱਠਣ ਲਈ ਕੈਨੇਡਾ ਦਾ ਸਹਿਯੋਗ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਹੈ |
ਅਤੇ ਇਸ ਬਿਆਨ ਤੋਂ ਬਾਦ ਬੇਲਾਰੂਸ ਵੱਲੋਂ ਕੈਨੇਡੀਅਨ ਦੂਤਾਵਾਸ ਬੰਦ ਕਰ ਦਿੱਤਾ  ਗਿਆ|