ਨਵੀਂ ਦਿੱਲੀ : ਟੀ -20 ਵਰਲਡ ਕੱਪ ਨੂੰ ਲੈ ਕੇ ਵੱਡੀਆਂ ਖ਼ਬਰਾਂ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਟੀ -20 ਵਰਲਡ ਕੱਪ ਅਕਤੂਬਰ-ਨਵੰਬਰ ਵਿਚ ਯੂਏਈ ਅਤੇ ਓਮਾਨ ਵਿਚ ਹੋਵੇਗਾ। ਇਸ ਵਿਸ਼ਵ ਕੱਪ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਵੀ ਖੇਡਿਆ ਜਾਵੇਗਾ ਕਿਉਂਕਿ ਦੋਵੇਂ ਦੇਸ਼ ਇਕੋ ਗਰੁੱਪ ਵਿਚ ਹਨ। ਭਾਰਤ ਅਤੇ ਪਾਕਿਸਤਾਨ ਨੂੰ ਸੁਪਰ 12 ਵਿਚ ਇਕੋ ਗਰੁੱਪ ਵਿਚ ਰੱਖਿਆ ਗਿਆ ਹੈ।
ਦੋਵੇਂ ਦੇਸ਼ ਸੁਪਰ 12 ਦੇ ਗਰੁੱਪ ਦੋ ਵਿਚ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਖਰੀ ਮੈਚ 2019 ਦੇ ਵਿਸ਼ਵ ਕੱਪ ਵਿਚ ਹੋਇਆ ਸੀ, ਜਿਸ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਕੋਰੋਨਾ ਮਹਾਂਮਾਰੀ ਦੇ ਕਾਰਨ, ਟੀ -20 ਵਿਸ਼ਵ ਕੱਪ ਹੁਣ ਭਾਰਤ ਦੀ ਬਜਾਏ ਯੂਏਈ ਅਤੇ ਓਮਾਨ ਵਿਚ ਖੇਡਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਟੀ-20 ਵਰਲਡ ਕੱਪ ਦਾ ਪੂਰਾ ਸ਼ਡਿਊਲ ਅਗਲੇ ਹਫਤੇ ਤੱਕ ਜਾਰੀ ਕਰ ਦਿੱਤਾ ਜਾਵੇਗਾ।
ਟੀਵੀ ਪੰਜਾਬ ਬਿਊਰੋ