ਨਵੀਂ ਦਿੱਲੀ: ਅਜੋਕੇ ਦੌਰ ‘ਚ ਕਾਰ ਵੀ ਇਕ ਜ਼ਰੂਰਤ ਬਣ ਗਈ ਹੈ। ਜਦੋਂ ਮਹਾਮਾਰੀ ਦਾ ਦੌਰ ਹੋਵੋ ਤਾਂ ਹਰ ਕੋਈ ਇਹ ਸੋਚਦਾ ਹੈ ਕਿ ਪਬਲਿਕ ਟ੍ਰਾਂਸਪੋਰਟ ਦੀ ਬਜਾਇ ਆਪਣੇ ਨਿੱਜੀ ਵਾਹਨ ਹੋਵੇ। ਅਜਿਹੇ ‘ਚ ਅਸੀਂ ਤਹਾਨੂੰ ਬਜਟ ਕਾਰਾਂ ਦੀ ਜਾਣਕਾਰੀ ਦੇ ਰਹੇ ਹਾਂ। ਜੋ ਸਸਤੀਆਂ ਵੀ ਹਨ ਤੇ ਬਿਹਤਰ ਵੀ ਹਨ।
Renault Kwid:
ਰੇਨੋ ਦੀ ਇਹ ਕਾਰ ਬਜਟ ਕਾਰਾਂ ਦੀ ਕੈਟੇਗਰੀ ‘ਚ ਕਾਫੀ ਪਾਪੂਲਰ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ ਕਰੀਬ 4 ਲੱਖ ਰੁਪਏ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲੇਜ ਦੇ ਸਕਦੀ ਹੈ। ਇਹ ਕਾਰ ਪੈਟਰੋਲ ਇੰਜਨ ਤੇ ਆਟੋਮੈਟਿਕ ਮੈਨੂਅਲ ਟ੍ਰਾਂਸਮਿਸ਼ਨ ਦੇ ਨਾਲ ਬਜ਼ਾਰ ‘ਚ ਉਤਾਰੀ ਗਈ ਹੈ। ਇਸਦਾ ਡਿਜ਼ਾਇਨ ਵੀ ਕਾਫੀ ਵਧੀਆ ਹੈ।
Maruti Alto:
ਮਾਰੂਤੀ ਦੀ ਇਹ ਕਾਰ ਦੇਸ਼ ਦੀਆਂ ਸਭ ਤੋਂ ਸਸਤੀਆਂ ਕਾਰਾਂ ‘ਚ ਸ਼ੁਮਾਰ ਹੈ। ਇਸ ਦੀ ਸ਼ੁਰੂਆਤ ਐਕਸ-ਸ਼ੋਅਰੂਮ ਕੀਮਤ ਕਰੀਬ 4 ਲੱਖ ਰੁਪਏ ਹੈ। ਇਹ ਕਾਰ ਕਈ ਮਾਇਨਿਆਂ ‘ਚ ਖਾਸ ਹੈ। ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲਜ਼ ਦੇ ਸਕਦੀ ਹੈ। ਇਸ ‘ਚ 4 ਲੋਕ ਆਸਾਨੀ ਨਾਲ ਬੈਠ ਕੇ ਸਫਰ ਕਰ ਸਕਦੇ ਹਨ। ਇਸ ਕਾਰ ਦਾ ਮੇਂਟੀਨੈਂਸ ਵੀ ਮਹਿੰਗਾ ਨਹੀਂ ਹੈ। ਇਹ ਕਾਰ ਕਈ ਵੇਰੀਏਂਟ ‘ਚ ਬਜ਼ਾਰ ‘ਚ ਉਪਲਬਧ ਹਨ।
Tata Tiago:
ਟਾਟਾ ਦੀ ਇਹ ਕਾਰ ਆਮ ਆਦਮੀ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਕਾਰ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ ਕਰੀਬ 5 ਲੱਖ ਰੁਪਏ ਹੈ। ਇਸ ਕਾਰ ਦੇ ਡਿਜ਼ਾਇਨ ਤੇ ਫੀਚਰਸ ਕਾਫੀ ਸ਼ਾਨਦਾਰ ਹਨ। BS6 ਤਕਨਾਲੋਜੀ ‘ਤੇ ਆਧਾਰਤ ਇਹ ਕਾਰ 22 ਕਿਲੋਮੀਟਰ ਤਕ ਦੀ ਐਵਰੇਜ ਦੇ ਸਕਦੀ ਹੈ। ਟਾਟਾ ਦੀਆਂ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ‘ਚ ਇਹ ਸ਼ੁਮਾਰ ਹੈ।
Hyundai Santro:
ਹੁੰਡਈ ਦੀ ਸੈਂਟਰੋ ਕਾਰ ਸਭ ਤੋਂ ਸਸਤੀਆਂ ਕਾਰਾਂ ‘ਚ ਸ਼ੁਮਾਰ ਹੈ ਤੇ ਇਹ ਭਾਰਤ ‘ਚ ਕਾਫੀ ਪਸੰਦ ਕੀਤੀ ਜਾਂਦੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ ਪੰਜ ਲੱਖ ਰੁਪਏ ਹੈ। ਇਸ ਕਾਰ ‘ਚ 4 ਲੋਕ ਬੈਠ ਕੇ ਆਰਾਮ ਨਾਲ ਸਫਰ ਕਰ ਸਕਦੇ ਹਨ। ਇਹ ਕਾਰ ਕਰੀਬ 20 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਇਲੇਜ ਦੇ ਸਕਦੀ ਹੈ। ਜੇਕਰ ਤੁਹਾਡਾ ਬਜਟ ਘੱਟ ਹੈ ਤਾਂ ਇਹ ਤੁਹਾਡੇ ਲਈ ਬੈਸਟ ਆਪਸ਼ਨ ਸਾਬਿਤ ਹੋ ਸਕਦੀ ਹੈ।