ਵੈਨਕੂਵਰ ਏਅਰਪੋਰਟ ਵੱਲੋਂ ਖ਼ਰਗੋਸ਼ਾਂ ਨੂੰ ਮਾਰਨ ਲਈ ਇਕ ਵਿਅਕਤੀ ਹਾਇਰ ਕੀਤਾ ਗਿਆ। ਇਸ ਵਿਅਕਤੀ ਨੂੰ ਵਾਧੂ ਖਰਗੋਸ਼ਾਂ ਨੂੰ ਖ਼ਤਮ ਕਰਨ ਲਈ ਰੱਖਿਆ ਗਿਆ ਹੈ।
ਵੈਨਕੂਵਰ ਅੰਤਰਰਾਸ਼ਟਰੀ ਏਅਰਪੋਰਟ ਦੇ ਨੇੜੇ ਜੋ ਹੋਟਲ ਹੈ ਉਥੇ ਕੁੱਝ ਹਫ਼ਤਿਆਂ ਤੋਂ ਇਕ ਵਿਅਕਤੀ ਨਜ਼ਰ ਆ ਰਿਹਾ ਹੈ ਜਿਸ ਕੋਲ ਇਕ ਹਥਿਆਰ ਹੈ ਤੇ ਉਸ ਵੱਲੋਂ ਵਾਧੂ ਖਰਗੋਸ਼ਾਂ ਨੂੰ ਮਾਰਿਆ ਜਾ ਰਿਹਾ ਹੈ। ਜਦੋਂ ਇਹ ਮਾਮਲਾ ਧਿਆਨ ‘ਚ ਆਇਆ ਤਾਂ ਪੁੱਛਣ ’ਤੇ ਏਅਰਪੋਰਟ ਕਰਮਚਾਰੀ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਕਰਮਚਾਰੀ ਨੇ ਦੱਸਿਆ ਕਿ ਉਹ ਖ਼ੁਦ ਪਾਰਕਿੰਗ ‘ਚ ਵਿਅਕਤੀ ਨੂੰ ਹਥਿਆਰ ਨਾਲ ਦੇਖ ਕੇ ਡਰ ਗਈ ਸੀ। ਖਰਗੋਸ਼ਾਂ ਬਾਰੇ ਸੰਸਥਾ ਵੱਲੋਂ ਵੀ ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਵੱਲੋਂ ਇਸ ਕਦਮ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਖ਼ਰਗੋਸ਼ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਖ਼ਰਗੋਸ਼ ਕਾਫ਼ੀ ਮਿਲਣਸਾਰ ਹੁੰਦੇ ਹਨ।ਦੂਜੇ ਪਾਸੇ ਏਅਰਪੋਰਟ ਅਧਿਕਾਰੀਆਂ ਵੱਲੋਂ ਇਸ ਮਾਮਲੇ ’ਤੇ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ। ਉਨ੍ਹਾਂ ਬਸ ਇਹ ਹੀ ਕਿਹਾ ਕਿ ਉਨ੍ਹਾਂ ਵਾਸਤੇ ਸੁਰੱਖਿਆ ਸਭ ਤੋਂ ਪਹਿਲਾਂ ਹੈ।