Vancouver – ਵੈਨਕੂਵਰ ਪੁਲਿਸ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਨ੍ਹਾਂ ਵੱਲੋਂ 27 ਗੈਂਗ ਮੈਂਬਰਾਂ ‘ਤੇ ਕਾਰਵਾਈ ਕੀਤੀ ਗਈ ਹੈ। ਪੁਲਿਸ ਵੱਲੋਂ ਇਨ੍ਹਾਂ ਨੂੰ ਚਾਰਜ ਕੀਤਾ ਗਿਆ ਹੈ। ਇਨ੍ਹਾਂ 27 ਜਾਣਿਆ ‘ਚ ਪੰਜਾਬੀਆਂ ਦੇ ਵੀ ਨਾਮ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਮੈਟਰੋ ਵੈਨਕੂਵਰ ਪੁਲਿਸ ਅਜੈਂਸੀਆਂ ਵੱਲੋਂ ਸਾਂਝੇ ਤੌਰ ‘ਤੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸਾਂਝੇ ਤੌਰ ‘ਤੇ ਆਪ੍ਰੇਸ਼ਨ ਚਲਾਇਆ ਗਿਆ ਸੀ। ਵੀ.ਪੀ.ਡੀ. ਦੀ ਐਂਟੀ ਗੈਂਗ ਟਾਸਕ ਫੋਰਸ ਨੇ ਸੀ.ਐਫ.ਈ.ਸੀ.ਯੂ. – ਬੀ.ਸੀ. (Combined Forces Special Enforcement Unit of BC), ਆਰ.ਸੀ.ਐਮ.ਪੀ., ਆਈ.ਹਿਟ. (Integrated Homicide Investigation Team) ਅਤੇ ਲੋਕਲ ਮਿਊਨਿਸਿਪਲ ਪੁਲਿਸ ਡਿਪਾਰਟਮੈਂਟਸ ਨਾਲ ਮਿਲ ਕੇ ਇਸ ਜਾਂਚ ਨੂੰ ਕੀਤੀ ।ਉਨ੍ਹਾਂ ਵੱਲੋਂ ਪੋਜੈਕਟ ਟੈਰੀਫ, ਪ੍ਰੋਜੈਕਟ ਟੈਂਪਰ, ਪ੍ਰੋਜੈਕਟ ਟ੍ਰਿਪਲੈਟ, ਅਤੇ ਪ੍ਰੋਜੈਕਟ ਟੈਰੀਟੋਰੀ ਚਲਾਏ ਗਏ ਸਨ।ਦੱਸਿਆ ਗਿਆ ਕਿ 27 ਜਾਣਿਆ ‘ਤੇ ਅਪਰਾਧਿਕ ਸੰਗਠਨ, ਕਤਲ ਦੀ ਸਾਜ਼ਿਸ਼, ਬੰਦੂਕਾਂ ਦੀ ਤਸਕਰੀ ਅਤੇ ਡਰੱਗ ਤਸਕਰੀ ਜਿਹੇ ਦੋਸ਼ ਤੈਅ ਕੀਤੇ ਗਏ ਹਨ।
ਇਹ ਕਾਰਵਾਈ ਮਾਰਚ 2017 ਤੋਂ ਅਗਸਤ 2018 ਵਿਚਾਲੇ ਦੀ ਗੈਂਗ ਹਿੰਸਾ ਦੇ ਚਲਦਿਆਂ ਕੀਤੀ ਗਈ। ਵੈਨਕੂਵਰ ਪੁਲਿਸ ਮੁਤਾਬਿਕ ਇਸ ਆਪ੍ਰੇਸ਼ਨ ‘ਚ 170 ਬੰਦੂਕਾਂ, 10kg ਤੋਂ ਵਧੇਰੇ ਫੈਂਟਾਨਿਲ ਅਤੇ 40kg ਤੋਂ ਵਧੇਰੇ ਮੈਥਮਫਿਟਾਮੀਨ, ਕੋਕੇਨ ਅਤੇ ਹੀਰੋਇਨ ਵਰਗੇ ਨਸ਼ੇ ਬਰਾਮਦ ਕੀਤੇ ਗਏ ਹਨ।ਇਸ ਤੋਂ ਇਲਾਵਾ 2 ਮਿਲੀਅਨ ਡਾਲਰ ਤੋਂ ਵਧੇਰੇ ਦੀ ਜਿਊਲਰੀ, ਕੈਸ਼ ਅਤੇ ਵਾਹਨ ਵੀ ਇਨ੍ਹਾਂ ਕੋਲੋਂ ਮਿਲੇ ਹਨ।
ਜਿਨ੍ਹਾਂ ‘ਤੇ ਇਸ ਆਪ੍ਰੇਸ਼ਨ ਤਹਿਤ ਚਾਰਜ ਲਗਾਏ ਗਏ ਉਹ ਹਨ:
ਪ੍ਰੋਜੈਕਟ ਟੈਰੀਟੋਰੀ ਦੇ ਤਹਿਤ
Sam Kang, Gary Kang, Ranbir KangJitesh VaghManveer Braich,Kristoffer Ghuman,Kyle Latimer,Craig Latimer,Csongor Szucs,Jacob Pereira, Anduele Pikientio, Pashmir Boparai, Noebin Malonga-Massamba, Mustapha Ali
ਪ੍ਰੋਜੈਕਟ ਟ੍ਰਿਪਲੈਟ ਦੇ ਤਹਿਤ
Denis Ogilvie
ਪ੍ਰੋਜੈਕਟ ਟੈਂਪਰ ਦੇ ਤਹਿਤ
Walta Abay,Taqdir Gill,Hitkaran Johal,Sahajdeep , Khunkhun,Jordan Leauli,Pawandeep Chopra, Simrat Lally,
ਪੋਜੈਕਟ ਟੈਰੀਫ ਦੇ ਤਹਿਤ
Harjot Samra,Gurpreet Shillon,Farbn Japow, Mouayad Alhoomsi, Ayman Abo-Zaed