ਅੱਡੀਆਂ ਚੁੱਕ-ਚੁੱਕ ਹੋ ਰਿਹੈ ਮਾਨਸੂਨ ਦਾ ਇੰਤਜ਼ਾਰ ! ਦੇਖੋ ਕਦੋਂ ਪਵੇਗਾ ਪੰਜਾਬ ਵਿਚ ਮੀਂਹ

FacebookTwitterWhatsAppCopy Link

ਟੀਵੀ ਪੰਜਾਬ ਬਿਊਰੋ- ਦੇਸ਼ ਭਰ ਦੇ ਸਮੁੱਚੇ ਸੂਬਿਆਂ ‘ਚ ਅੱਡੀਆਂ ਚੁੱਕ-ਚੁੱਕ ਕੇ ਮੌਨਸੂਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮੌਨਸੂਨ ਦੱਖਣੀ-ਪੱਛਮੀ, ਪੂਰਬੀ-ਉੱਤਰ ਭਾਰਤ ’ਚ ਪਹੁੰਚ ਚੁੱਕਾ ਹੈ ਪਰ ਭਾਰਤੀ ਮੌਸਮ ਵਿਭਾਗ ਅਨੁਸਾਰ, ਹਾਲੇ ਇਸਦੇ ਉੱਤਰ ਤੇ ਉੱਤਰ ਪੱਛਮੀ ਭਾਰਤ ’ਚ ਪਹੁੰਚਣ ’ਚ ਕੁਝ ਦੇਰੀ ਹੈ। ਪਿਛਲੇ ਦੋ-ਤਿੰਨ ਦਿਨਾਂ ’ਚ ਮੌਸਮ ਵਿਭਾਗ ਨੇ ਰਾਜਧਾਨੀ ਦਿੱਲੀ ’ਚ ਬਾਰਿਸ਼ ਦੇ ਆਸਾਰ ਪ੍ਰਗਟਾਏ ਸਨ, ਪਰ ਹਾਲੇ ਤਕ ਬਾਰਿਸ਼ ਨਹੀਂ ਹੋਈ ਹੈ।

ਮੌਸਮ ਵਿਭਾਗ ਅਨੁਸਾਰ ਮੌਨਸੂਨ ਦੇ ਰਾਜਸਥਾਨ, ਗੁਜਰਾਤ ਦੇ ਬਾਰੇ ਹਿੱਸੇ ਪੰਜਾਬ, ਹਰਿਆਣਾ ਅਤੇ ਦਿੱਲੀ ਤਕ ਪਹੁੰਚਣ ਲਈ ਵਾਯੂਮੰਡਲ ਸਬੰਧੀ ਸਥਿਤੀਆਂ ਹਾਲੇ ਵੀ ਅਨੁਕੂਲ ਨਹੀਂ ਹੈ। ਚੱਕਰਵਾਤੀ ਪ੍ਰਵਾਹ ਪੂਰਬੀ ਉੱਤਰ ਪ੍ਰਦੇਸ਼ ਅਤੇ ਆਸਪਾਸ ਦੇ ਇਲਾਕਿਆਂ ’ਚ ਬਣਿਆ ਹੋਇਆ ਹੈ ਅਤੇ ਉਥੇ ਪੱਛਮੀ ਗੜਬੜੀ ਦੀ ਵੀ ਸਥਿਤੀ ਹੈ। ਆਈਐੱਮਡੀ ਦੇ ਡਾਇਰੈਕਟਰ ਜਨਰਲ ਐੱਮ. ਮਹਾਪਾਤਰ ਨੇ ਕਿਹਾ ਕਿ ਇਹ ਸਥਿਤੀਆਂ ਮੌਨਸੂਨ ਦੇ ਅੱਗੇ ਵਧਣ ਲਈ ਅਨੁਕੂਲ ਨਹੀਂ ਹੈ। ਹਾਲਾਂਕਿ, ਅਗਲੇ ਦੋ-ਤਿੰਨ ਦਿਨਾਂ ’ਚ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਕੁੱਲ ਹੋਰ ਹਿੱਸਿਆਂ ’ਚ ਮੌਨਸੂਨੀ ਗਤੀਵਿਧੀਆਂ ਦਿਸ ਸਕਦੀਆਂ ਹਨ।

ਮੌਸਮ ਵਿਭਾਗ ਅਨੁਸਾਰ ਪੂਰਬੀ ਉੱਤਰੀ ਪ੍ਰਦੇਸ਼ ’ਚ ਵਰਤਮਾਨ ਚੱਕਰਵਾਤੀ ਸਥਿਤੀ ਕਾਰਨ ਮੌਨਸੂਨ ਉੱਤਰ ਪ੍ਰਦੇਸ਼ ਦੇ ਕੁੱਝ ਹੋਰ ਹਿੱਸਿਆਂ ’ਚ ਅਗਲੇ ਪੰਜ ਦਿਨਾਂ ’ਚ ਹੌਲੀ-ਹੌਲੀ ਪਹੁੰਚ ਸਕਦਾ ਹੈ। ਮੌਨਸੂਨ ਪੱਛਮੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪਹੁੰਚ ਚੁੱਕਾ ਹੈ।