Vancouver – ਕੈਨੇਡਾ ਸਰਕਾਰ ਵੱਲੋਂ ਹਾਲ ਹੀ ‘ਚ ਐਲਾਨ ਕੀਤਾ ਗਿਆ ਕਿ ਜਿਹੜੇ ਟੀਆਰ ਤੋਂ ਪੀਆਰ ਬਿਨੈਕਾਰ ਹਨ ਉਹ ਵੀ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹਨ। ਕੈਨੇਡਾ ਵੱਲੋਂ ਇਹ ਮੌਕਾ ਟੀਆਰ ਤੋਂ ਪੀਆਰ ਬਿਨੈਕਾਰਾਂ ਨੂੰ 31 ਦਸੰਬਰ, 2022 ਤੱਕ ਦਿੱਤਾ ਜਾ ਰਿਹਾ ਹੈ। ਇਸ ਬਾਰੇ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਤਹਿਤ ਹੁਣ ਟੀਆਰ ਤੋਂ ਪੀਆਰ ਬਿਨੈਕਾਰ ਹੁਣ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਓਪਨ ਵਰਕ ਪਰਮਿਟ ਵਿੱਚ ਸ਼ਾਮਲ ਕਰ ਸਕਦੇ ਹਨ।
ਨਵਾਂ ਓਪਨ ਵਰਕ ਪਰਮਿਟ 26 ਜੁਲਾਈ ਨੂੰ ਖੋਲ੍ਹਿਆ ਗਿਆ, ਖਾਸ ਕਰਕੇ ਕੈਨੇਡਾ ਵਿੱਚ TR ਤੋਂ PR ਬਿਨੈਕਾਰਾਂ ਲਈ।
ਇਹ ‘ਚ ਮੁੱਖ ਬਿਨੈਕਾਰ ਵਰਕ ਪਰਮਿਟ ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸ਼ਾਮਲ ਕਰ ਸਕਦੇ ਹਨ। ਇਸ ਵਾਸਤੇ ਪਰਿਵਾਰਕ ਮੈਂਬਰਾਂ ਦਾ ਵੀ ਕੈਨੇਡਾ ਵਿੱਚ ਹੋਣਾ ਜ਼ਰੂਰੀ ਹੈ। ਅਤੇ ਵਰਕ ਪਰਮਿਟ ਦੀਆਂ ਕੁੱਝ ਲੋੜਾਂ ਨੂੰ ਪੂਰਾ ਕਰਨਾ ਹੋਵੇਗਾ।
* ਮੁੱਖ ਬਿਨੈਕਾਰ ਲਈ ਜ਼ਰੂਰੀ ਹੈ ਕਿ ਆਪਣੀ PR ਦੀ ਅਰਜ਼ੀ ‘ਤੇ ਪਰਿਵਾਰਕ ਮੈਂਬਰ ਨੂੰ immediate family member ਦੱਸਿਆ ਹੋਵੇ।
* ਜਿਹੜੇ ਬੱਚਿਆਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਨ੍ਹਾਂ ਨੂੰ ਵੀ ਇਸ ਓਪਨ ਵਰਕ ਪਰਮਿਟ ‘ਚ ਸ਼ਾਮਿਲ ਕੀਤਾ ਜਾ ਸਕਦਾ ਹੈ।
* ਛੋਟੀ ਉਮਰ ਦੇ ਬੱਚਿਆਂ ਨੂੰ ਸਟੱਡੀ ਪਰਮਿਟ ਮਿਲ ਸਕਦਾ ਹੈ।
* ਪਰਿਵਾਰਕ ਮੈਂਬਰਾ ਨੂੰ ਵੀ ਮੁੱਖ ਬਿਨੈਕਾਰ ਨਾਲ ਆਪਣੇ ਕਾਗਜ਼ ਜਮਾਂ ਕਰਾਉਣੇ ਹੋਂਣਗੇ।
* ਜੇਕਰ ਜ਼ਰੂਰਤ ਪਵੇ ਤਾਂ ਤੁਹਾਡੇ ਕੋਲੋਂ ਕੁੱਝ ਜ਼ਰੂਰੀ ਦਸਤਾਵੇਜ਼ ਜਿਵੇਂ ਕਿ ਵਿਆਹ ਦਾ ਸਰਟੀਫਿਕੇਟ ਤੇ ਜਨਮ ਸਰਟੀਫਿਕੇਟ ਮੰਗਿਆ ਜਾ ਸਕਦਾ ਹੈ।