ਪਟਿਆਲਾ : ਪੀ.ਐੱਸ.ਪੀ.ਸੀ.ਐੱਲ.ਦੇ ਸੀ.ਐਮ.ਡੀ. ਵੈਣੁ ਪ੍ਰਸਾਦ ਨੇ ਦੱਸਿਆ ਕਿ ਪਾਵਰ ਕਾਮ ਵਲੋਂ ਮੌਜੂਦਾ ਝੋਨੇ ਦੇ ਸੀਜ਼ਨ ਦੌਰਾਨ ਖਪਤਕਾਰਾਂ ਦੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਬਾਹਰੀ ਰਾਜਾਂ ਤੋਂ 879 ਮੈਗਾਵਾਟ ਬਿਜਲੀ ਦੀ ਖ਼ਰੀਦ ਕੀਤੀ ਗਈ ਹੈ। ਇਹ ਬਿਜਲੀ 3.85 ਰੁਪਏ ਪਰ ਯੂਨਿਟ ਦੇ ਹਿਸਾਬ ਨਾਲ ਖਰੀਦੀ ਗਈ ਹੈ । ਉਨ੍ਹਾਂ ਦੱਸਿਆ ਕਿ ਵਿਭਾਗ ਨੇ 13700 ਮੈਗਾਵਾਟ ਤੱਕ ਦੀ ਮੰਗ ਨੂੰ ਪੂਰਾ ਕਰਨ ਲਈ ਇਹ ਪ੍ਰਬੰਧ ਕੀਤੇ ਹਨ। ਪਾਵਰ ਐਕਸਚੇਂਜ ਤੋਂ ਬਿਜਲੀ ਖ਼ਰੀਦਣ ਦਾ ਕਾਰਨ ਮੁੱਖ ਤੌਰ ‘ਤੇ ਮਾਨਸਾ ਦੇ ਬਣਾਂਵਾਲੀ ਥਰਮਲ ਪਲਾਂਟ ਦੀ ਇਕ ਯੂਨਿਟ ਦੇ ਅਸਫਲ ਹੋਣ ਕਾਰਨ ਹੋਇਆ ਹੈ।