Worcester : ਭਾਰਤੀ ਮਹਿਲਾ ਟੈਸਟ ਅਤੇ ਵਨਡੇ ਟੀਮ ਦੀ ਕਪਤਾਨ ਮਿਤਾਲੀ ਰਾਜ ਇੰਗਲੈਂਡ ਦੀ ਸਾਬਕਾ ਕਪਤਾਨ ਸ਼ਾਰਲੋਟ ਐਡਵਰਡਜ਼ ਨੂੰ ਪਛਾੜ ਕੇ ਅੰਤਰਰਾਸ਼ਟਰੀ ਮਹਿਲਾ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਬਣ ਗਈ ਹੈ।
ਸ਼ਨੀਵਾਰ ਨੂੰ ਇੰਗਲੈਂਡ ਖ਼ਿਲਾਫ਼ ਤੀਜੇ ਵਨਡੇ ਮੈਚ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ 38 ਸਾਲਾ ਖਿਡਾਰਨ ਨੇ ਐਡਵਰਡ ਦੀ 10,273 ਅੰਤਰਰਾਸ਼ਟਰੀ ਦੌੜਾਂ ਦੀ ਪਾਰੀ ਨੂੰ ਪਾਰ ਕੀਤਾ ਜਦੋਂ ਉਸ ਨੇ ਪਾਰੀ ਦੇ 24 ਵੇਂ ਓਵਰ ਵਿਚ ਨੈਟ ਸਾਇਵਰ ਦੀ ਬਾਲ ‘ਤੇ ਚੌਕਾ ਲਗਾਇਆ।
ਇਸ ਸੂਚੀ ਵਿਚ ਨਿਊਜ਼ੀਲੈਂਡ ਦੀ ਸੂਜ਼ੀ ਬੈਟਸ 7849 ਦੌੜਾਂ ਨਾਲ ਤੀਜੇ ਸਥਾਨ ‘ਤੇ ਹੈ। ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਪਹਿਲਾਂ ਹੀ ਗੁਆ ਚੁੱਕੀ ਹੈ।
ਟੀਵੀ ਪੰਜਾਬ ਬਿਊਰੋ
Related posts:
Punjab government to soon complete process of regularising services of safai sewaks, sewerage men: C...
ਕੈਪਟਨ ਨੇ ਦੂਜੇ ਸੂਬਿਆਂ ਰਾਹੀਂ ਪਾਕਿਸਤਾਨ ਤੋਂ ਹੁੰਦੀ ਨਸ਼ਿਆਂ ਦੀ ਤਸਕਰੀ ਨਾਲ ਨਜਿੱਠਣ ਲਈ ਕੌਮੀ ਡਰੱਗ ਨੀਤੀ ਦੀ ਮੰਗ ਦੁਹ...
AAP promises sixth guarantee to Himachal Pradesh, Punjab CM says will cleanse the dirt in political ...