Ottawa – ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਭਾਰਤ ਨਾਲ ਸਿਧੀਆਂ ਉਡਾਣਾਂ ‘ਤੇ ਜੁਲਾਈ 21 ਤੱਕ ਰੋਕ ਲਗਾਈ ਗਈ ਹੈ। ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੈਨੇਡਾ ਕਦੋਂ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਵੇਗਾ। ਕੋਵਿਡ -19 ਵੇਰੀਐਂਟ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾਵਾਂ ਦੇ ਵਿਚਕਾਰ ਕੈਨੇਡਾ ਨੇ ਪਹਿਲਾਂ 22 ਅਪ੍ਰੈਲ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ ਉੱਤੇ ਯਾਤਰਾ ਪਾਬੰਦੀ ਲਗਾਈ ਸੀ। ਪਰ ਤਾਜ਼ਾ ਐਲਾਨ ਦੌਰਾਨ ਪਾਕਿਸਤਾਨ ਦੀਆਂ ਉਡਾਣਾਂ ‘ਤੇ ਰੋਕ ਨੂੰ ਅੱਗੇ ਨਹੀਂ ਵਧਾਇਆ ਗਿਆ। ਕਨੇਡਾ ਦਾ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਦਮ ਭਾਰਤ ‘ਚ ਕੋਰੋਨਾ ਦੇ ਮਾਮਲਿਆਂ ਨੂੰ ਦੇਖਦਿਆਂ ਚੁੱਕਿਆ। ਕੈਨੇਡਾ ਸਰਕਾਰ ਨੇ ਹਾਲ ਹੀ ‘ਚ ਐਲਾਨ ਕੀਤਾ ਹੈ ਕਿ COPR ਧਾਰਕ ਕੈਨੇਡਾ ਆ ਸਕਦੇ ਹਨ।
ਮੌਜੂਦਾ ਸਮੇਂ ਕੈਨੇਡਾ ‘ਚ ਕੈਨੇਡੀਅਨ ਅਤੇ ਸਥਾਈ ਵਸਨੀਕ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਜਾਇਜ਼ COPR ਧਾਰਕ , ਕੁਝ ਅਸਥਾਈ ਵਿਦੇਸ਼ੀ ਕਾਮੇ ਅਤੇ ਨਾਲ ਹੀ ਅੰਤਰਰਾਸ਼ਟਰੀ ਵਿਦਿਆਰਥੀ ਦਾਖਲ ਹੋ ਸਕਦੇ ਹਨ। ਕਿਹਾ ਜਾ ਰਿਹਾ ਹੈ ਕੇ ਸਰਕਾਰ ਭਾਰਤ ਨਾਲ ਉਡਾਣਾਂ ‘ਤੇ ਲੱਗੀ ਰੋਕ ਨੂੰ ਹਟਾਉਣ ਬਾਰੇ ਜਲਦ ਹੀ ਫ਼ੈਸਲਾ ਕਰ ਸਕਦੀ ਹੈ। ਕਿਉਂਕਿ ਅਜਿਹੇ ਬਹੁਤ ਸਾਰੇ ਵਿਦਿਆਰਥੀ ਹਨ ਜਿਨ੍ਹਾਂ ਨੇ ਸਤੰਬਰ ਇੰਨਟੇਕ ਦੌਰਾਨ ਕੈਨੇਡਾ ਆਉਣਾ ਹੈ।